ਨਵੀਂ ਦਿੱਲੀ (ਬਿਊਰੋ) : WWE ਦੇ ਦਿੱਗਜ ਬਟਿਸਟਾ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਉਹ ਆਪਣੇ ਸਟਾਈਲ ਦੇ ਨਾਲ-ਨਾਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਆਪਣੇ ਲੁੱਕ ਨੂੰ ਲੈ ਚਰਚਾ ਬਟੋਰ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਨੂੰ ਪਛਾਣਨਾ ਮੁਸ਼ਕਲ ਹੋ ਰਿਹਾ ਹੈ। ਹਾਲਾਂਕਿ ਦਿੱਗਜ ਦਾ ਅਜਿਹਾ ਹਾਲ ਵੇਖ ਹਰ ਕੋਈ ਹੈਰਾਨ ਹੈ।

ਦਰਅਸਲ, 6 ਫੁੱਟ 6 ਇੰਚ ਲੰਬੇ ਬਟਿਸਟਾ ਦਾ ਭਾਰ ਕਦੇ 130 ਕਿਲੋ ਹੁੰਦਾ ਸੀ ਪਰ ਹੁਣ ਉਨ੍ਹਾਂ ਦੀ ਬਾਡੀ ਬਿਲਕੁੱਲ ਪਤਲੀ ਨਜ਼ਰ ਆਈ, ਜਿਸ ਨੂੰ ਵੇਖ ਹਰ ਕੋਈ ਹੈਰਾਨ ਰਹਿ ਗਿਆ। ਹਾਲਾਂਕਿ ਇੱਕ ਨਜ਼ਰ 'ਚ ਉਨ੍ਹਾਂ ਦੀ ਪਛਾਣ ਕਰਨਾ ਵੀ ਕਾਫੀ ਮੁਸ਼ਕਿਲ ਹੈ।

ਫਿਟਨੈੱਸ ਦਾ ਰੱਖਦੇ ਖਾਸ ਧਿਆਨ
ਦੱਸ ਦੇਈਏ ਕਿ WWE ਦੇ ਦਿੱਗਜ ਨੂੰ ਹੁਣ ਜ਼ਿਆਦਾਤਰ ਫ਼ਿਲਮਾਂ 'ਚ ਹੀ ਵੇਖਿਆ ਜਾਂਦਾ ਹੈ। ਉਨ੍ਹਾਂ ਦਾ ਇਹ ਲੁੱਕ ਵੀ ਉਨ੍ਹਾਂ ਦੀ ਕਿਸੇ ਫ਼ਿਲਮ ਨੂੰ ਲੈ ਕੀਤਾ ਗਿਆ ਟ੍ਰਰਾਂਸਫਾਰਮ ਹੈ।

ਬਾਡੀ ਬਿਲਡਿੰਗ ਨੂੰ ਲੈ ਕਹੀ ਸੀ ਇਹ ਗੱਲ
ਦੱਸ ਦੇਈਏ ਕਿ ਇੱਕ ਖਾਸ ਗੱਲਬਾਤ ਦੌਰਾਨ ਬਟਿਸਟਾ ਨੇ ਆਪਣੇ ਬਾਰੇ ਕਈ ਗੱਲਾਂ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਦੱਸਿਆ ਮੈਨੂੰ ਬਾਡੀ ਬਿਲਡਿੰਗ ਦਾ ਕੋਈ ਖਾਸ ਸ਼ੌਕ ਨਹੀਂ ਸੀ ਪਰ ਮੈਨੂੰ ਜਿੰਮ ਜਾਣ ਦਾ ਮਜ਼ਾ ਆਉਂਦਾ ਸੀ।

ਮੈਂ ਪੇਸ਼ੇਵਰ ਕੁਸ਼ਤੀ ਦੀ ਸਿਖਲਾਈ ਨਹੀਂ ਲਈ, ਫਿਟਨੈਸ ਮੈਨੂੰ ਉਸ ਦਿਸ਼ਾ 'ਚ ਲੈ ਗਿਆ। ਮੈਨੂੰ ਕੁਸ਼ਤੀ ਕਰਕੇ ਫ਼ਿਲਮਾਂ ਮਿਲੀਆਂ। ਮੇਰਾ ਇੱਕ ਨਿਯਮ ਹੈ ਕਿ ਜੇ ਮੈਂ ਇੱਕ ਦਿਨ ਜਿੰਮ ਨੂੰ ਮਿਸ ਕਰ ਦਿੰਦਾ ਹਾਂ, ਤਾਂ ਮੈਂ ਅਗਲੇ ਦਿਨ ਇਸ ਦੀ ਭਰਪਾਈ ਕਰਦਾ ਹਾਂ।


ਇਸ ਦਿਨ ਚੰਡੀਗੜ੍ਹੀਆਂ ਨੂੰ ਨਚਾਉਣ ਆ ਰਹੇ ਨੇ ਦਿਲਜੀਤ ਦੋਸਾਂਝ, ਤਾਰੀਖ਼ ਕਰਲੋ ਨੋਟ
NEXT STORY