ਨਵੀਂ ਦਿੱਲੀ (ਬਿਊਰੋ) : ਕੋਰੋਨਾ ਵਾਇਰਸ ਪੈਨਡੇਮਿਕ ਦੇ ਚੱਲਿਦਆਂ ਸਾਲ 2020 'ਚ ਅਸੀਂ ਦੇਖਿਆ ਕਿ ਕਈ ਵੱਡੀਆਂ ਚਰਚਿਤ ਫ਼ਿਲਮਾਂ ਨੇ ਸਿਨੇਮਾਘਰ ਬੰਦ ਹੋਣ ਦੀ ਵਜ੍ਹਾ ਨਾਲ ਓਟੀਟੀ ਰਿਲੀਜ਼ ਦਾ ਰਸਤਾ ਚੁਣਿਆ ਸੀ। ਇਹ ਫ਼ਿਲਮਾਂ ਮੁੱਖ ਰੂਪ ਨਾਲ ਐਮਾਜ਼ੋਨ ਪ੍ਰਾਈਮ, ਨੈੱਟਫਿਲਕਸ ਤੇ ਡਿਜਨੀ ਪਲੱਸ ਹਾਟਸਟਾਰ ਵਰਗੇ ਪਲੇਟਫਾਰਮ 'ਤੇ ਰਿਲੀਜ਼ ਕੀਤੀ ਸੀ। ਇਹ ਸਿਲਸਿਲਾ 2021 'ਚ ਵੀ ਜਾਰੀ ਹੈ। ਨਵੇਂ ਸਾਲ 'ਚ ਇਸ ਦੀ ਸ਼ੁਰੂਆਤ ਪਰਿਣੀਤੀ ਚੋਪੜਾ ਦੀ ਫ਼ਿਲਮ 'ਦਿ ਗਰਲ ਆਨ ਦਿ ਟ੍ਰੇਨ' ਨਾਲ ਹੋਈ ਹੈ, ਜੋ ਸਿਨੇਮਾਘਰਾਂ ਦੇ ਬਜਾਏ ਨੈੱਟਫਿਲਕਸ 'ਤੇ ਰਿਲੀਜ਼ ਕੀਤੀ ਜਾ ਰਹੀ ਹੈ।
ਬੁੱਧਵਾਰ ਨੂੰ ਨੈੱਟਫਿਲਕਸ ਨੇ ਇਸ ਦਾ ਟਰੇਲਰ ਜਾਰੀ ਕਰਕੇ ਰਿਲੀਜ਼ਿੰਗ ਡੇਟ ਦਾ ਖ਼ੁਲਾਸਾ ਕੀਤਾ। 'ਦਿ ਗਰਲ ਆਨ ਦਿ ਟ੍ਰੇਨ' ਸਾਲ 2021 ਦੀ ਪਹਿਲੀ ਚਰਚਿਤ ਫ਼ਿਲਮ ਹੈ, ਜਿਸ 'ਚ ਥੀਏਟਰ ਦੀ ਬਜਾਏ ਸਿੱਧੇ ਓਟੀਟੀ ਪਲੇਟਫਾਰਮ 'ਤੇ ਉਤਾਰਿਆ ਜਾ ਰਿਹਾ ਹੈ। ਨੈੱਟਫਿਲਕਸ ਨੇ ਟਰੇਲਰ ਸ਼ੇਅਰ ਕਰਨ ਨਾਲ ਲਿਖਿਆ- 'ਇਸ ਅਨੋਖੀ ਟ੍ਰੇਨ ਯਾਤਰਾ 'ਚ ਪਰਿਣੀਤੀ ਚੋਪੜਾ ਨਾਲ ਆਓ। ਚਿਤਾਵਨੀ ਆਪਣੇ ਰਿਸਕ 'ਤੇ ਟ੍ਰੇਨ 'ਚ ਚੜੀਏ। ਫ਼ਿਲਮ 26 ਜਨਵਰੀ ਨੂੰ ਨੈੱਟਫਿਲਕਸ 'ਤੇ ਪ੍ਰੀਮੀਅਰ ਕੀਤੀ ਜਾ ਰਹੀ ਹੈ।
ਜਸਬੀਰ ਜੱਸੀ ਨੇ ਕੰਗਨਾ ਨੂੰ ਦੱਸਿਆ ਨਕਲੀ ‘ਝਾਂਸੀ ਦੀ ਰਾਣੀ’, ਸ਼੍ਰੀ ਬਰਾੜ ਦਾ ਸਮਰਥਨ ਕਰਦਿਆਂ ਆਖੀ ਇਹ ਗੱਲ
NEXT STORY