ਐਂਟਰਟੇਨਮੈਂਟ ਡੈਸਕ - ਭਾਰਤੀ ਸਿਨੇਮਾ ਦੇ ਇਤਿਹਾਸ ਦੀਆਂ ਸਭ ਤੋਂ ਦਲੇਰ ਫਿਲਮਾਂ ’ਚੋਂ ਇਕ ‘ਦਿ ਸਾਬਰਮਤੀ ਰਿਪੋਰਟ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ‘ਦਿ ਸਾਬਰਮਤੀ ਰਿਪੋਰਟ’ ਦੇ ਮੇਕਰਜ਼ ਨੇ ਬੀਤੇ ਦਿਨ ਇਕ ਆਕਰਸ਼ਕ ਪੋਸਟਰ ਜਾਰੀ ਕੀਤਾ, ਜਿਸ ਨੇ ਪੂਰੇ ਦੇਸ਼ ਵਿਚ ਉਤਸੁਕਤਾ ਪੈਦਾ ਕੀਤੀ। ਇਹ ਫਿਲਮ ਭਾਰਤੀ ਇਤਿਹਾਸ ਦੀ ਇਕ ਮਹੱਤਵਪੂਰਨ ਘਟਨਾ ’ਤੇ ਆਧਾਰਿਤ ਕਹਾਣੀ ਵੱਲ ਇਸ਼ਾਰਾ ਕਰਦੀ ਹੈ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੇ ਗੁਰਦੁਆਰਾ ਬੰਗਲਾ ਸਾਹਿਬ 'ਚ ਟੇਕਿਆ ਮੱਥਾ, ਦਿੱਲੀ ਸ਼ੋਅ ਲਈ ਕੀਤੀ ਅਰਦਾਸ
ਇਸ ਪ੍ਰਭਾਵਸ਼ਾਲੀ ਪੋਸਟਰ ’ਚ 2002 ਦੀ ਉਸ ਤ੍ਰਾਸਦੀ ਨੂੰ ਦਿਖਾਇਆ ਗਿਆ ਹੈ, ਜਿਸ ਨੇ ਪੂਰੇ ਦੇਸ਼ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਸੀ। ਹੁਣ ਟੀਜ਼ਰ ਆ ਚੁੱਕਾ ਹੈ, ਜੋ ਪਹਿਲਾਂ ਤੋਂ ਮੰਨੀਆਂ ਜਾ ਰਹੀਆਂ ਗੱਲਾਂ ਨੂੰ ਚੁਣੌਤੀ ਦਿੰਦਾ ਹੈ ਅਤੇ ਉਸ ਘਟਨਾ ਦੀ ਡੂੰਘੀ ਸੱਚਾਈ ਨੂੰ ਸਾਹਮਣੇ ਲਿਆਉਂਦਾ ਹੈ, ਜਿਸ ਨੇ ਦੇਸ਼ ਦਾ ਰੁਖ ਸਦਾ ਲਈ ਬਦਲ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਗੁਰਲੇਜ਼ ਅਖ਼ਤਰ ਤੇ ਸ਼੍ਰੀ ਬਰਾੜ ਮੁਸ਼ਕਿਲਾਂ 'ਚ, ਜਾਰੀ ਹੋ ਗਿਆ ਨੋਟਿਸ
ਬਾਲਾਜੀ ਮੋਸ਼ਨ ਪਿਕਚਰਜ਼, ਬਾਲਾਜੀ ਟੈਲੀਫਿਲਮਜ਼ ਲਿਮਟਿਡ ਦੀ ਇਕ ਡਿਵੀਜ਼ਨ ਅਤੇ ਵਿਕਿਰ ਫਿਲਮਜ਼ ਪ੍ਰੋਡਕਸ਼ਨ ਵੱਲੋਂ ਪੇਸ਼ ‘ਦਿ ਸਾਬਰਮਤੀ ਰਿਪੋਰਟ’ ’ਚ ਵਿਕਰਾਂਤ ਮੈਸੀ, ਰਾਸ਼ੀ ਖੰਨਾ ਅਤੇ ਰਿਧੀ ਡੋਗਰਾ ਲੀਡ ਰੋਲ ’ਚ ਹਨ, ਜਿਸ ਦਾ ਨਿਰਦੇਸ਼ਨ ਧੀਰਜ ਸਰਨਾ ਵੱਲੋਂ ਕੀਤਾ ਗਿਆ ਹੈ ਅਤੇ ਸ਼ੋਭਾ ਕਪੂਰ, ਏਕਤਾ ਆਰ. ਕਪੂਰ, ਅਮੁਲ ਵੀ. ਮੋਹਨ ਅਤੇ ਅੰਸ਼ੁਲ ਮੋਹਨ ਵੱਲੋਂ ਪ੍ਰਾਡਿਊਜ਼ ਹੈ, ਜਿਸ ਨੂੰ ਸਟੂਡੀਓਜ਼ ਵੱਲੋਂ ਦੁਨੀਆ ਭਰ ਵਿਚ ਰਿਲੀਜ਼ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਦਾਕਾਰਾ ਕੰਗਨਾ ਰਣੌਤ ਅਦਾਲਤ ’ਚ ਨਹੀਂ ਹੋਈ ਪੇਸ਼
NEXT STORY