ਮੁੰਬਈ- ਸੋਨੂੰ ਸੂਦ ਦੇ ਨਿਰਦੇਸ਼ਨ ’ਚ ਬਣੀ ਡੈਬਿਊ ਫਿਲਮ ‘ਫਤਿਹ’ ਦਾ ਦੂਜਾ ਟ੍ਰੈਕ ‘ਹਿਟਮੈਨ’ ਰਿਲੀਜ਼ ਹੋ ਗਿਆ ਹੈ। ਜ਼ੀ ਸਟੂਡੀਓਜ਼ ਅਤੇ ਸ਼ਕਤੀ ਸਾਗਰ ਪ੍ਰੋਡਕਸ਼ਨ ਵੱਲੋਂ ਸਮਰਥਨ ਪ੍ਰਾਪਤ ਅਤੇ ਅਜੈ ਧਾਮਾ ਵੱਲੋਂ ਸਹਿ-ਨਿਰਮਿਤ ‘ਫਤਿਹ’ ਇਕ ਸਿਨੇਮੈਟਿਕ ਪਾਵਰ ਹਾਊਸ ਬਣਨ ਲਈ ਤਿਆਰ ਹੈ। ਦੇਸੀ ਕਲਾਕਾਰ ਯੋ ਯੋ ਹਨੀ ਸਿੰਘ ਨੇ ਗੀਤ ਨੂੰ ਆਪਣੀ ਖਾਸ ਊਰਜਾ ਨਾਲ ਬਣਾਇਆ ਹੈ।
ਲੀਓ ਗਰੇਵਾਲ ਦੇ ਦਮਦਾਰ ਬੋਲ ਅਤੇ ਬਾਸਕੋ ਮਾਰਟਿਸ ਦੀ ਸ਼ਾਨਦਾਰ ਕੋਰੀਓਗ੍ਰਾਫੀ ਨਾਲ ‘ਹਿਟਮੈਨ’ ਹਰ ਮੋਰਚੇ ’ਤੇ ਕਮਾਲ ਕਰ ਦਿੰਦੀ ਹੈ। ਯੋ ਯੋ ਹਨੀ ਸਿੰਘ ਨਾਲ ਇਕੱਠੇ ਕੰਮ ਕਰਨ ’ਤੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਸੋਨੂੰ ਨੇ ਕਿਹਾ ਕਿ ਇਹ ਸਫ਼ਰ ਉਦੋਂ ਸ਼ੁਰੂ ਹੋਇਆ ਜਦੋਂ ਅਸੀਂ ਦੋਵੇਂ ਪੰਜਾਬੀਆਂ ਨੇ ਕਈ ਸਾਲ ਪਹਿਲਾਂ ਚੰਡੀਗੜ੍ਹ ’ਚ ਮੁਲਾਕਾਤ ਕੀਤੀ ਸੀ।
ਇਹ ਵੀ ਪੜ੍ਹੋ-Year Ender 2024: ਇਸ ਸਾਲ ਇਨ੍ਹਾਂ ਮਸ਼ਹੂਰ ਜੋੜਿਆਂ ਨੇ ਲਿਆ ਤਲਾਕ
ਹਨੀ ਸਿੰਘ ਦਾ ਕਹਿਣਾ ਹੈ ਕਿ ਮੈਂ ਸੋਨੂੰ ਸਰ ਨੂੰ 16 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਜਾਣਦਾ ਹਾਂ। ਉਦੋਂ ਵੀ ਮੈਂ ਜਾਣਦਾ ਸੀ ਕਿ ਉਹ ਸਿਰਫ ਫਿਲਮਾਂ ’ਚ ਕੰਮ ਕਰਨ ਲਈ ਨਹੀਂ ਬਣੇ ਹਨ, ਉਹ ਫਿਲਮਾਂ ਬਣਾਉਣ ਲਈ ਹੀ ਬਣੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Year Ender 2024: ਇਸ ਸਾਲ ਇਨ੍ਹਾਂ ਮਸ਼ਹੂਰ ਜੋੜਿਆਂ ਨੇ ਲਿਆ ਤਲਾਕ
NEXT STORY