ਐਂਟਰਟੇਨਮੈਂਟ ਡੈਸਕ - ਮਲਿਆਲਮ ਅਦਾਕਾਰ ਮੋਹਨ ਰਾਜ ਦਾ ਵੀਰਵਾਰ 3 ਅਕਤੂਬਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੇ ਆਪਣੇ ਘਰ ਆਖ਼ਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ 4 ਅਕਤੂਬਰ ਨੂੰ ਕੇਰਲ 'ਚ ਕੀਤਾ ਜਾਵੇਗਾ। ਮੋਹਨ ਰਾਜ ਨੇ ਮਲਿਆਲਮ ਫ਼ਿਲਮ ਇੰਡਸਟਰੀ 'ਚ ਇੱਕ ਖਲਨਾਇਕ ਵਜੋਂ ਆਪਣੀ ਪਛਾਣ ਬਣਾਈ ਸੀ।
ਕੇਂਦਰ ਸਰਕਾਰ 'ਚ ਅਧਿਕਾਰੀ ਵਜੋਂ ਵੀ ਕਰ ਚੁੱਕੇ ਕੰਮ
ਮੋਹਨ ਰਾਜ ਨੇ 1989 ‘ਚ ਆਈ ਫ਼ਿਲਮ ‘ਕੀਰੀਦਮ’ ‘ਚ ਖਲਨਾਇਕ ਦੀ ਭੂਮਿਕਾ ਨਿਭਾਈ ਸੀ। ਇਸ ਤੋਂ ਪਹਿਲਾਂ ਉਹ ਕੇਂਦਰ ਸਰਕਾਰ 'ਚ ਅਧਿਕਾਰੀ ਸਨ। ਫ਼ਿਲਮ 'ਚ ਉਨ੍ਹਾਂ ਦੇ ਕਿਰਦਾਰ ਦਾ ਸਕ੍ਰੀਨ ਨਾਮ ਕੀਰੀਕਾਦਨ ਜੋਸ ਸੀ, ਜਿਸ ਨੇ ਉਨ੍ਹਾਂ ਨੂੰ ਮਲਿਆਲਮ ਫ਼ਿਲਮ ਉਦਯੋਗ 'ਚ ਪਛਾਣ ਦਿੱਤੀ। ਬਾਅਦ 'ਚ ਉਹ ਇਸ ਨਾਂ ਨਾਲ ਜਾਣਿਆ ਜਾਣ ਲੱਗਾ। ਇਸ ਫ਼ਿਲਮ 'ਚ ਮੋਹਨ ਲਾਲ ਮੁੱਖ ਅਦਾਕਾਰ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਬਾਰੇ ਦਿੱਤੇ ਵਿਵਾਦਤ ਬਿਆਨ ਕਰਕੇ ਮੁੜ ਸੁਰਖੀਆਂ 'ਚ ਕੰਗਨਾ, ਫਿਰ ਮੰਗੇਗੀ ਮੁਆਫ਼ੀ!
300 ਤੋਂ ਵੱਧ ਫ਼ਿਲਮਾਂ 'ਚ ਕੀਤਾ ਕੰਮ
ਫ਼ਿਲਮ ‘ਕੀਰੀਦਮ’ ਦੀ ਜ਼ਬਰਦਸਤ ਸਫ਼ਲਤਾ ਤੋਂ ਬਾਅਦ, ਰਾਜ ਉਰਫ ਜੋਸ ਦੀ ਪ੍ਰਸਿੱਧੀ ਵੀ ਅਸਮਾਨ ਛੂਹਣ ਲੱਗੀ ਅਤੇ ਉਨ੍ਹਾਂ ਨੇ 300 ਤੋਂ ਵੱਧ ਫ਼ਿਲਮਾਂ 'ਚ ਕੰਮ ਕੀਤਾ। ਉਨ੍ਹਾਂ ਦੀ ਆਵਾਜ਼ ਅਤੇ ਚਿਹਰੇ ਦੇ ਹਾਵ-ਭਾਵਾਂ ਨੇ ਮੋਹਨ ਰਾਜ ਨੂੰ ਦੱਖਣ ਭਾਰਤੀ ਫ਼ਿਲਮਾਂ 'ਚ ਇੱਕ ਖਲਨਾਇਕ ਦੀ ਭੂਮਿਕਾ ਨੂੰ ਇੱਕ ਨਵੇਂ ਪੱਧਰ ‘ਤੇ ਲਿਜਾਣ 'ਚ ਮਦਦ ਕੀਤੀ। ਕੁਝ ਸਾਲ ਪਹਿਲਾਂ ਇਕ ਤੇਲਗੂ ਫ਼ਿਲਮ ‘ਚ ਸਟੰਟ ਸੀਨ ਦੌਰਾਨ ਉਨ੍ਹਾਂ ਦੀ ਲੱਤ ‘ਚ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕੇ।
ਇਹ ਖ਼ਬਰ ਵੀ ਪੜ੍ਹੋ - ਹਿਨਾ ਖ਼ਾਨ ਦਾ ਇਹ ਕਦਮ ਮਾਪਿਆ 'ਤੇ ਪਿਆ ਭਾਰੀ, ਰਿਸ਼ਤੇਦਾਰਾਂ ਨੇ ਵੀ ਮੋੜ ਲਿਆ ਮੂੰਹ
ਮੋਹਨ ਰਾਜ ਆਖਰੀ ਵਾਰ ‘ਰੋਰਸਚ’ ‘ਚ ਆਏ ਸਨ ਨਜ਼ਰ
ਮੋਹਨ ਰਾਜ ਨੂੰ ਆਖਰੀ ਵਾਰ ਸਾਲ 2022 ‘ਚ ਰਿਲੀਜ਼ ਹੋਈ ਮਾਮੂਟੀ ਦੀ ਫ਼ਿਲਮ ‘ਰੋਰਸਚ’ ‘ਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਹ ਘਰ ਹੀ ਰਹੇ। ਮੋਹਨ ਰਾਜ ਨੂੰ ਵੀ ਆਪਣੇ ਕੰਮ ਲਈ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ। ‘ਕਿਰੀਦਮ’ ਤੋਂ ਇਲਾਵਾ ਮੋਹਨ ਰਾਜ ਨੇ ‘ਮਿਮਿਕਸ ਪਰੇਡ’ (1991), ‘ਉੱਪੁਕੰਦਮ ਬ੍ਰਦਰਜ਼’ (1993), ‘ਹਿਟਲਰ’ (1996) ਅਤੇ ‘ਮਾਇਆਵੀ’ (2007) ਵਰਗੀਆਂ ਫ਼ਿਲਮਾਂ 'ਚ ਯਾਦਗਾਰੀ ਅਦਾਕਾਰੀ ਕੀਤੀ। ਮੋਹਨ ਰਾਜ ਤਿੰਨ ਦਹਾਕਿਆਂ ਤੱਕ ਇੰਡਸਟਰੀ 'ਚ ਸਰਗਰਮ ਰਹੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕੋਈ ਵੀ ਮੈਨੂੰ ਇਸ ਗੇਮ 'ਚ ਚੁਣੌਤੀ ਦੇਣਾ ਚਾਹੁੰਦਾ ਹੈ?
NEXT STORY