ਨੈਸ਼ਨਲ ਡੈਸਕ– ਐਨੀਮੇਟਡ ਫਿਲਮ ‘ਮਹਾਵਤਾਰ ਨਰਸਿਮਹਾ’ ਦੇ ਜਾਦੂ ਨੇ ਸਿਨੇਮਾਘਰਾਂ ਵਿੱਚ ਕਾਫੀ ਧਮਾਲ ਮਚਾਈ ਹੋਈ ਹੈ, ਪਰ ਇਸ ਫਿਲਮ ਦੀ ਸਕ੍ਰੀਨਿੰਗ ਦੌਰਾਨ ਗੰਭੀਰ ਹਾਦਸਾ ਵਾਪਰ ਗਿਆ। ਗੁਹਾਟੀ ਦੇ ਇੱਕ PVR ਥੀਏਟਰ ਵਿੱਚ ਜਦੋਂ ਦਰਸ਼ਕ ਉਤਸ਼ਾਹ ਨਾਲ ਫਿਲਮ ਦੇਖ ਰਹੇ ਸਨ, ਤਾਂ ਥੀਏਟਰ ਦੀ ਛੱਤ ਦਾ ਇੱਕ ਹਿੱਸਾ ਉਨ੍ਹਾਂ 'ਤੇ ਆ ਡਿੱਗਿਆ।
ਇਹ ਵੀ ਪੜ੍ਹੋ: ਕੀ ਮਾਂ ਬਣਨ ਵਾਲੀ ਹੈ ਪਰਿਣੀਤੀ ਚੋਪੜਾ! ਪਤੀ ਰਾਘਵ ਚੱਡਾ ਨੇ ਦਿੱਤਾ ਹਿੰਟ
ਹਾਦਸੇ ਦੀ ਵੀਡੀਓ ਹੋਈ ਵਾਇਰਲ
ਇਸ ਘਟਨਾ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਛੱਤ ਦੇ ਟੁਕੜੇ ਭਾਰੀ ਮਾਤਰਾ ਵਿੱਚ ਥੀਏਟਰ ਦੀਆਂ ਸੀਟਾਂ ਦੇ ਉਤੇ ਡਿੱਗਦੇ ਹਨ। ਹਾਦਸੇ ਵਿੱਚ 3 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ ਜਿਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਇਹ ਵੀ ਪੜ੍ਹੋ: ਦਿਲਜੀਤ ਮਗਰੋਂ ਹੁਣ ਕਾਰਤਿਕ ਆਰੀਅਨ ਦਾ ਪਿਆ FWICE ਨਾਲ ਪੇਚਾ ! ਪਾਕਿਸਤਾਨ ਨਾਲ ਜੁੜੇ ਤਾਰ
ਦਰਸ਼ਕਾਂ ਨੇ ਥੀਏਟਰ ਮਾਲਕ ਨਾਲ ਕੀਤੀ ਬਹਿਸ
ਘਟਨਾ ਤੋਂ ਬਾਅਦ ਦਰਸ਼ਕ ਥੀਏਟਰ ਮਾਲਕ ਨਾਲ ਬਹਿਸ ਕਰਦੇ ਹੋਏ ਵੀ ਨਜ਼ਰ ਆਏ। ਲੋਕਾਂ ਨੇ ਇਸਨੂੰ ਥੀਏਟਰ ਪ੍ਰਬੰਧਨ ਵੱਲੋਂ ਵੱਡੀ ਲਾਪਰਵਾਹੀ ਦੱਸਦੇ ਹੋਏ ਆਪਣਾ ਰੋਸ ਵਿਅਕਤ ਕੀਤਾ ਹੈ।
ਇਹ ਵੀ ਪੜ੍ਹੋ: ਘਰ 'ਚ ਲਾਬੂਬੂ ਡੌਲ ਆਉਂਦਿਆਂ ਹੀ ਭਾਰਤੀ ਦੇ ਮੁੰਡੇ ਦਾ ਫ਼ਿਰ ਗਿਆ ਦਿਮਾਗ ! ਕਰਨ ਲੱਗਾ ਸ਼ੈਤਾਨੀ ਹਰਕਤਾਂ, ਮਗਰੋਂ...
ਥੀਏਟਰ ਵੱਲੋਂ ਨਹੀਂ ਆਇਆ ਕੋਈ ਬਿਆਨ
ਇਸ ਘਟਨਾ ਬਾਰੇ ਹਾਲੇ ਤੱਕ ਥੀਏਟਰ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ।
ਇਹ ਵੀ ਪੜ੍ਹੋ: ਸੁਪਰਸਟਾਰ ਅਦਾਕਾਰ ਨੇ ਅਦਾਕਾਰਾ ਦੇ ਜੜ'ਤੇ 14 ਥੱਪੜ ! ਮਾਰ-ਮਾਰ ਮੂੰਹ 'ਤੇ ਪਾ'ਤੇ ਨਿਸ਼ਾਨ
ਫਿਲਮ ਦੀ ਕਹਾਣੀ
ਫਿਲਮ ‘ਮਹਾਵਤਾਰ ਨਰਸਿਮਹਾ’ ਇੱਕ ਐਨੀਮੇਟਡ ਫਿਲਮ ਹੈ ਜੋ ਭਗਵਾਨ ਵਿਸ਼ਣੂ ਦੇ ਚੌਥੇ ਅਵਤਾਰ ਨਰਸਿਮ੍ਹਾ ਅਤੇ ਉਨ੍ਹਾਂ ਦੇ ਭਗਤ ਪ੍ਰਹਲਾਦ ਦੀ ਕਥਾ 'ਤੇ ਆਧਾਰਿਤ ਹੈ। ਇਸ ਵਿਚ ਵਿਸ਼ਣੂ ਜੀ ਦੀ ਲੀਲਾਵਾਂ ਨੂੰ ਦਰਸ਼ਾਇਆ ਗਿਆ ਹੈ ਕਿ ਕਿਵੇਂ ਉਹ ਆਪਣੇ ਭਗਤ ਦੀ ਰੱਖਿਆ ਕਰਦੇ ਹਨ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ; ਮਸ਼ਹੂਰ ਅਦਾਕਾਰ ਤੇ ਮਿਊਜ਼ਿਕ ਕੰਪੋਜ਼ਰ ਨੇ ਛੱਡੀ ਦੁਨੀਆ
ਫਿਲਮ ਨੂੰ ਮਿਲੀ ਹੈ ਹਾਈ ਰੇਟਿੰਗ
ਇਹ ਫਿਲਮ 25 ਜੁਲਾਈ ਨੂੰ ਰਿਲੀਜ਼ ਹੋਈ ਸੀ ਅਤੇ IMDb 'ਤੇ 9.6 ਦੀ ਦਰ ਨਾਲ ਭਾਰਤ ਦੀ ਸਭ ਤੋਂ ਹਾਈ ਰੇਟਿੰਗ ਵਾਲੀ ਫਿਲਮ ਬਣੀ ਹੋਈ ਹੈ। ਇਸਦੇ ਨਿਰਮਾਤਾਵਾਂ ਨੇ ਸੋਮਵਾਰ ਨੂੰ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਕਿ ਫਿਲਮ ਦਾ ਕਲੈਕਸ਼ਨ 105 ਕਰੋੜ ਰੁਪਏ ਤੋਂ ਪਾਰ ਹੋ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ ਤੇ ਮੁਲਾਜ਼ਮਾਂ ਲਈ ਰਾਹਤ ਭਰੀ ਖ਼ਬਰ, ਪੜ੍ਹੋ top-10 ਖ਼ਬਰਾਂ
NEXT STORY