ਬਾਲੀਵੁੱਡ ਡੈਸਕ: ਅਦਾਕਾਰੀ ਤੋਂ ਇਲਾਵਾ ਬਾਲੀਵੁੱਡ ਅਦਾਕਾਰਾਂ ਅਦਾਕਾਰੀ ਤੋਂ ਇਲਾਵਾ ਵੀ ਆਪਣੀ ਨਵੀਂ ਪਛਾਣ ਬਣਾ ਰਹੀਆਂ ਹਨ। ਭਵਿੱਖ ਨੂੰ ਸੁਰੱਖਿਅਤ ਕਰਨ ਲਈ ਇਹ ਅਦਾਕਾਰਾਂ ਬਹੁਤ ਸਾਰੇ ਕਾਰੋਬਾਰ ’ਚ ਨਿਵੇਸ਼ ਕਰ ਰਹੀਆਂ ਹਨ ਅਤੇ ਫ਼ਿਲਮੀ ਕਰੀਅਰ ਤੋਂ ਬਾਅਦ ਇਕ ਨਵਾਂ ਮੁਕਾਮ ਚਾਹੁੰਦੀਆਂ ਹਨ। ਇਕ ਨਵੀਂ ਪਛਾਣ ਬਣਾਉਣਾ ਉਹ ਅਦਾਕਾਰੀ ਨਾਲ ਸਭ ਮੈਨੇਜ ਕਰ ਰਹੀਆਂ ਹਨ।
ਐਸ਼ਵਰਿਆ ਰਾਏ
ਐਸ਼ਵਰਿਆ ਰਾਏ ਬੱਚਨ ਨੇ ਕਈ ਸਾਲ ਪਹਿਲਾਂ ਪਵਨ ਊਰਜਾ ਪ੍ਰੋਜੈਕਟਾਂ ਲਈ ਰਾਜਸਥਾਨ ਅਤੇ ਮਹਾਰਾਸ਼ਟਰ ’ਚ ਨਿਵੇਸ਼ ਕੀਤਾ ਸੀ। ਕੁਝ ਸਮਾਂ ਪਹਿਲਾਂ ਅਦਾਕਾਰਾ ਨੇ ਆਪਣੀ ਮਾਂ ਵ੍ਰੰਦਾ ਨਾਲ ਮਿਲ ਕੇ ਬੈਂਗਲੁਰੂ ਸਥਿਤ ਇਕ ਸਟਾਰਟਅੱਪ ’ਚ 1 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜੋ ਹਵਾ ਦੀ ਗੁਣਵੱਤਾ ’ਤੇ ਡਾਟਾ ਪ੍ਰਦਾਨ ਕਰਦਾ ਹੈ। ਇਸ ਸਟਾਰਟਅੱਪ ਦਾ ਨਾਂ ਅੰਬੀ ਹੈ। ਇੰਨਾ ਹੀ ਨਹੀਂ ਐਸ਼ਵਰਿਆ ਨੇ ਨਿਊਟ੍ਰੀਸ਼ਨ ਬੇਸਡ ਹੈਲਥਕੇਅਰ ਕੰਪਨੀ ਪੋਸੀਬਲ ’ਚ ਪੰਜ ਕਰੋੜ ਰੁਪਏ ਦਾ ਨਿਵੇਸ਼ ਵੀ ਕੀਤਾ ਹੈ।
ਪ੍ਰਿਅੰਕਾ ਚੋਪੜਾ
ਪ੍ਰਿਅੰਕਾ ਚੋਪੜਾ ਨੇ ਕਈ ਕਾਰੋਬਾਰ ਫ਼ੈਲਾ ਰਖੇ ਹਨ। ਅਦਾਕਾਰਾ ਨੇ ਆਪਣੀ ਮਾਂ ਨਾਲ ਪਰਪਲ ਪੇਬਰ ਪਿਕਚਰ ਸ਼ੁਰੂ ਕੀਤੀ ਸੀ, ਜਿਸ ਦਾ ਉਦੇਸ਼ ਰੀਜਨਲ ਫ਼ਿਲਮਾਂ ਨੂੰ ਉਤਸ਼ਾਹਿਤ ਕਰਨਾ ਹੈ।ਅਦਾਕਾਰਾ ਨੇ 2018 ’ਚ ਸੋਸ਼ਲ ਅਤੇ ਡੇਟਿੰਗ ਐਪ ਬੰਬਲ ’ਚ ਲੱਖਾਂ ਰੁਪਏ ਦਾ ਨਿਵੇਸ਼ ਕੀਤਾ। ਜਿਸ ਦਾ ਸੰਸਥਾਪਕ ਵਿਟਨੀ ਵੁਲਫ਼ ਹਰਡ ਹੈ। 2018 ’ਚ ਹੀ ਪ੍ਰਿਅੰਕਾ ਨੇ ਕੋਡਿੰਗ ਐਜੂਕੇਸ਼ਨ ਕੰਪਨੀ ਹੋਲਬਰਟਨ ਸਕੂਲ ’ਚ ਨਿਵੇਸ਼ ਕੀਤਾ। ਜਨਵਰੀ 2021 ’ਚ ਅਦਾਕਾਰਾ ਨੇ ਮਾਰਕੀਟ ’ਚ ਅਨਾਮੋਲੀ ਨਾਮ ਦਾ ਆਪਣਾ ਹੇਅਰ ਕੇਅਰ ਬ੍ਰਾਂਡ ਲਾਂਚ ਕੀਤਾ। ਹਾਲ ਹੀ ’ਚ ਪ੍ਰਿਅੰਕਾ ਨੇ ਨਿਊਯਾਰਕ ’ਚ ਸੋਨਾ ਨਾਮ ਦਾ ਇਕ ਨਵਾਂ ਰੈਸਟੋਰੈਂਟ ਖੋਲ੍ਹਿਆ ਹੈ।
ਆਲੀਆ ਭੱਟ
ਆਲੀਆ ਭੱਟ ਨੇ ਪਹਿਲੀ ਵਾਰ ਸਾਲ 2017 ’ਚ ਇਕ ਫੈਸ਼ਨ ਸਟਾਰਟਅੱਪ ’ਚ ਨਿਵੇਸ਼ ਕੀਤਾ ਸੀ। ਉਸਨੇ ਜੀਵਨ ਸ਼ੈਲੀ ਬ੍ਰਾਂਡ ਨਾਇਕਾ ’ਚ ਵੀ ਨਿਵੇਸ਼ ਕੀਤਾ ਹੈ। ਹਾਲ ਹੀ ’ਚ ਉਸਨੇ ਫੂਲ ਡਾਟ ਕੰਪਨੀ ’ਚ ਨਿਵੇਸ਼ ਕੀਤਾ ਜੋ ਮੰਦਰ ’ਚ ਚੜ੍ਹਾਏ ਗਏ ਫੁੱਲਾਂ ਤੋਂ ਅਗਰਬੱਤੀ ਅਤੇ ਹੋਰ ਸਿਹਤ ਸੰਭਾਲ ਉਤਪਾਦ ਬਣਾਉਂਦੀ ਹੈ।
ਦੀਪਿਕਾ ਪਾਦੁਕੋਣ
ਦੀਪਿਕਾ ਪਾਦੁਕੋਣ ਨੇ ਬੈਂਗਲੁਰੂ ਸਥਿਤ ਇਕ ਪ੍ਰਾਈਵੇਟ ਏਰੋਸਪੇਸ ਨਿਰਮਾਤਾ ਅਤੇ ਸੈਟੇਲਾਈਟ ਕੰਪਨੀ ’ਚ ਨਿਵੇਸ਼ ਕੀਤਾ ਹੈ। ਉਸਨੇ ਇਕ ਇਲੈਕਟ੍ਰਿਕ ਟੈਕਸੀ ਸਟਾਰਟਅਪ, ਬਲੂ ਸਟਾਰਟ ’ਚ ਵੀ ਨਿਵੇਸ਼ ਕੀਤਾ ਹੈ। ਅਦਾਕਾਰਾ ਨੇ Epigamia ਨਾਮ ਦੀ ਖ਼ਪਤਕਾਰ ਫੂਡ ਕੰਪਨੀ Drums Food International ’ਚ ਵੱਡਾ ਨਿਵੇਸ਼ ਕੀਤਾ ਹੈ।ਦੀਪਿਕਾ ਦਾ ਪਹਿਲਾਂ ਤੋਂ ਹੀ ਆਪਣਾ ਕੱਪੜਿਆਂ ਦਾ ਬ੍ਰਾਂਡ ਹੈ ਜਿਸਨੂੰ ਆਲ ਅਬਾਊਟ ਯੂ ਕਿਹਾ ਜਾਂਦਾ ਹੈ। ਉਸਨੇ ਫ਼ਰਲੈਂਕੋ ਕੰਪਨੀ ’ਚ ਵੀ ਨਿਵੇਸ਼ ਕੀਤਾ ਹੈ ਜੋ ਕਿ ਕਿਰਾਏ ’ਤੇ ਆਨਲਾਈਨ ਫ਼ਰਨੀਚਰ ਪ੍ਰਦਾਨ ਕਰਦੀ ਹੈ।
ਸ਼ਰਧਾ ਕਪੂਰ
ਸ਼ਰਧਾ ਕਪੂਰ ਨੇ ਬੇਵਰੇਜ ਬ੍ਰਾਂਡ ਜ਼ੀਰੋ ਨਾਲ ਪਾਰਟਨਰਸ਼ਿਪ ਕੀਤੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ MyGlam ਨਾਮਕ ਕੱਪੜੇ ਦੇ ਬ੍ਰਾਂਡ ’ਚ ਵੀ ਨਿਵੇਸ਼ ਕੀਤਾ ਹੈ।
ਕੰਗਨਾ ਰਣੌਤ
ਕੰਗਨਾ ਰਣੌਤ ਨੇ ਆਪਣੇ ਗ੍ਰਹਿ ਸ਼ਹਿਰ ਮਨਾਲੀ ’ਚ ਇਕ ਕੈਫ਼ੇ ਅਤੇ ਰੈਸਟੋਰੈਂਟ ਖੋਲ੍ਹ ਕੇ ਖਾਣ-ਪੀਣ ਦੇ ਕਾਰੋਬਾਰ ’ਚ ਨਿਵੇਸ਼ ਕੀਤਾ ਹੈ।
ਅਨੁਸ਼ਕਾ ਸ਼ਰਮਾ
ਅਨੁਸ਼ਕਾ ਸ਼ਰਮਾ 2013 ’ਚ ਕਲੀਨ ਸਲੇਟ ਫ਼ਿਲਮਜ਼ ਦੇ ਨਾਮ ਤੋਂ ਆਪਣਾ ਪ੍ਰੋਡਕਸ਼ਨ ਹਾਊਸ ਸ਼ੁਰੂ ਕੀਤਾ। 2017 ’ਚ ਅਦਾਕਾਰਾ ਨੇ ਨਸ਼ ਨਾਮ ਦੇ ਆਪਣੇ ਕੱਪੜੇ ਦਾ ਬ੍ਰਾਂਡ ਵੀ ਮਾਰਕੀਟ ’ਚ ਲਾਂਚ ਕੀਤਾ।
ਇਸ ਦੇ ਨਾਲ ਕੈਟਰੀਨਾ ਕੈਫ਼, ਜੈਕਲੀਨ ਫ਼ਰਨਾਂਡੀਜ਼ ਅਤੇ ਸਾਰਾ ਅਲੀ ਖ਼ਾਨ ਨੇ ਵੀ ਫ਼ੈਸ਼ਨ ਅਤੇ ਸੁੰਦਰਤਾ ਉਤਪਾਦਾਂ ’ਚ ਨਿਵੇਸ਼ ਕੀਤਾ ਹੈ।
ਰਵੀਨਾ ਟੰਡਨ ਨੇ ਬਿਆਨ ਕੀਤਾ ਦਰਦ, ਕਿਹਾ- ‘ਲੋਕਲ ਬੱਸ ’ਚ ਮੇਰੇ ਨਾਲ ਹੋਈ ਛੇੜਛਾੜ’
NEXT STORY