ਮੁੰਬਈ- ਮਸ਼ਹੂਰ ਰਿਐਲਿਟੀ ਸ਼ੋਅ MTV Splitsvilla ਦੇ ਸੀਜ਼ਨ 15 ‘ਚ ਨਜ਼ਰ ਆਏ ਹਰਸ਼ ਅਰੋੜਾ ਅਤੇ ਰੁਸ਼ਾਲੀ ਯਾਦਵ ਨੇ ਹਾਲ ਹੀ ‘ਚ ਮੰਗਣੀ ਕਰ ਲਈ ਹੈ। ਹਾਲ ਹੀ ‘ਚ ਰੁਸ਼ਾਲੀ ਨੇ ਹਰਸ਼ ਨੂੰ ਹੈਲੀਕਾਪਟਰ ‘ਚ ਬੇਹੱਦ ਖੂਬਸੂਰਤ ਅੰਦਾਜ਼ ‘ਚ ਪ੍ਰਪੋਜ਼ ਕੀਤਾ ਅਤੇ ਉਸ ਨੂੰ ਰਿੰਗ ਵੀ ਪਹਿਨਾਈ। ਹੁਣ ਇਸ ਪ੍ਰਪੋਜ਼ਲ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।ਦਰਅਸਲ, ਤੁਹਾਨੂੰ ਦੱਸ ਦੇਈਏ ਕਿ ਰੁਸ਼ਾਲੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਪ੍ਰੇਮੀ ਹਰਸ਼ ਅਰੋੜਾ ਨਾਲ ਇਸ ਪ੍ਰਪੋਜ਼ਲ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਹਰਸ਼ ਨੂੰ ਮੰਗਣੀ ਦੀ ਰਿੰਗ ਵੀ ਫਲਾਂਟ ਕਰਦੇ ਦੇਖਿਆ ਜਾ ਸਕਦਾ ਹੈ। ਦੋਵੇਂ ਕਾਫ਼ੀ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆ ਰਹੇ ਹਨ ਅਤੇ ਜੋੜੇ ਦੀ ਮੁਸਕਰਾਹਟ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਕਿੰਨੇ ਖੁਸ਼ ਹਨ।
ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਰੁਸ਼ਾਲੀ ਨੇ ਇੱਕ ਲੰਮਾ ਕੈਪਸ਼ਨ ਵੀ ਲਿਖਿਆ ਹੈ ਅਤੇ ਇਸ ਵਿੱਚ ਉਸਨੇ ਆਪਣੇ ਬੁਆਏਫ੍ਰੈਂਡ ਹਰਸ਼ ਬਾਰੇ ਵੀ ਕਾਫ਼ੀ ਪਿਆਰੀਆਂ ਗੱਲਾਂ ਕਹੀਆਂ। ਅਦਾਕਾਰਾ ਨੇ ਇਸ ਪੋਸਟ ਰਾਹੀਂ ਦੱਸਿਆ ਕਿ ਹਰਸ਼ ਨਾਲ ਉਸ ਦੇ ਪਿਛਲੇ ਕੁਝ ਮਹੀਨੇ ਉਸ ਦੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਪਲਾਂ ਵਿੱਚੋਂ ਇੱਕ ਹਨ।ਉਹ ਹਰਸ਼ ਨੂੰ ਪ੍ਰਪੋਜ਼ ਕਰਕੇ ਅਤੇ ਅੰਗੂਠੀ ਪਾ ਕੇ ਇਹ ਅਹਿਸਾਸ ਕਰਵਾਉਣਾ ਚਾਹੁੰਦੀ ਸੀ ਕਿ ਉਹ ਉਸ ਨੂੰ ਕਿੰਨਾ ਪਿਆਰ ਕਰਦੀ ਹੈ। ਰੁਸ਼ਾਲੀ ਨੇ ਇਸ ਪੋਸਟ ਉੱਤੇ ‘ਤੇ ਅੱਗੇ ਲਿਖਿਆ, “ਮੈਂ ਤੁਹਾਡੇ ਨਾਲ ਬੁੱਢੀ ਹੋਣਾ ਚਾਹੁੰਦੀ ਹਾਂ ਅਤੇ ਤੁਹਾਡੇ ਨਾਲ ਹਰ ਪਲ ਸਾਂਝਾ ਕਰਨਾ ਚਾਹੁੰਦੀ ਹਾਂ। ਮੈਂ ਆਪਣੀ ਖੂਬਸੂਰਤ ਜ਼ਿੰਦਗੀ ਤੁਹਾਡੇ ਨਾਲ ਬਿਤਾਉਣਾ ਚਾਹੁੰਦੀ ਹਾਂ। ਤੁਸੀਂ ਮੇਰਾ ਦਿਲ, ਖੁਸ਼ੀ ਅਤੇ ਸਭ ਕੁਝ ਹੋ।”
ਦੱਸ ਦੇਈਏ ਕਿ MTV Splitsvilla ਦੇ ਸੀਜ਼ਨ 15 ‘ਚ ਦੋਵੇਂ ਕਾਫ਼ੀ ਕਰੀਬ ਆਏ ਸਨ। ਸ਼ੋਅ ਦੌਰਾਨ ਕਈ ਵਾਰ ਦੋਵਾਂ ਨੂੰ ਰੋਮਾਂਟਿਕ ਅੰਦਾਜ਼ ਵਿੱਚ ਦੇਖਿਆ ਗਿਆ ਸੀ।
ਰੁਸ਼ਾਲੀ ਦੀ ਸਭ ਤੋਂ ਚੰਗੀ ਦੋਸਤ ਅਤੇ ਹਰਸ਼ ਦੀ Ex ਪ੍ਰੇਮਿਕਾ ਸ਼ੁਭੀ ਨੇ ਸ਼ੋਅ ਵਿੱਚ ਇੱਕ ਵਾਈਲਡ ਕਾਰਡ ਐਂਟਰੀ ਮਾਰੀ ਸੀ ਜਦੋਂ ਉਸ ਨੇ ਦਾਅਵਾ ਕੀਤਾ ਕਿ ਹਰਸ਼ਅਤੇ ਰੁਸ਼ਾਲੀ ਨੇ ਮਿਲ ਕੇ ਉਸ ਨੂੰ ਧੋਖਾ ਦਿੱਤਾ ਹੈ।
ਅੱਜ ਹੈ ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਦਾ ਜਨਮਦਿਨ, ਜਾਣੋ ਕਰੀਅਰ ਤੋਂ ਲੈ ਕੇ ਵਿਆਹ ਤੱਕ ਦਾ ਸਫ਼ਰ
NEXT STORY