ਮੁੰਬਈ- ਟੈਲੀਵਿਜ਼ਨ ਦੇ ਮਸ਼ਹੂਰ ਸ਼ੋਅ 'ਕੁੰਡਲੀ ਭਾਗਿਆ' 'ਚ ਪ੍ਰੀਤਾ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋਈ ਸ਼ਰਧਾ ਆਰੀਆ ਬਾਰੇ ਕੁਝ ਸਮੇਂ ਤੋਂ ਖਬਰ ਸੀ ਕਿ ਉਹ ਗਰਭਵਤੀ ਹੈ। ਹਾਲਾਂਕਿ, ਅਭਿਨੇਤਰੀ ਹੁਣ ਤੱਕ ਇਨ੍ਹਾਂ ਖਬਰਾਂ ਤੋਂ ਦੂਰ ਰਹੀ ਸੀ ਪਰ ਹੁਣ ਉਨ੍ਹਾਂ ਨੇ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ।ਸ਼ਰਧਾ ਆਰੀਆ ਨੇ ਇੱਕ ਸਵੀਟ ਪੋਸਟ ਦੇ ਨਾਲ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ। ਉਸ ਨੇ ਪਤੀ ਰਾਹੁਲ ਨਾਗਲ ਨਾਲ ਇੱਕ ਵੀਡੀਓ ਸ਼ੇਅਰ ਕਰਕੇ ਪੁਸ਼ਟੀ ਕੀਤੀ ਕਿ ਉਹ ਗਰਭਵਤੀ ਹੈ। ਸੋਸ਼ਲ ਮੀਡੀਆ 'ਤੇ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਲਿਖਿਆ, 'ਅਸੀਂ ਇੱਕ ਛੋਟੇ ਚਮਤਕਾਰ ਦੀ ਉਮੀਦ ਕਰ ਰਹੇ ਹਾਂ।'

ਖ਼ਾਸ ਤਰੀਕੇ ਨਾਲ ਸੁਣਾਈ ਖੁਸ਼ਖਬਰੀ
ਸ਼ਰਧਾ ਨੇ ਅਨੋਖੇ ਤਰੀਕੇ ਨਾਲ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ। ਉਹ ਪਤੀ ਰਾਹੁਲ ਨਾਲ ਫਰੇਮ 'ਚ ਨਜ਼ਰ ਆ ਰਹੀ ਹੈ। ਇਹ ਫਰੇਮ ਰੇਤ ਅਤੇ ਪਹਾੜਾਂ ਦੇ ਵਿਚਕਾਰ ਹੈ ਅਤੇ ਇਸ ਦੇ ਸਾਹਮਣੇ ਗਰਭ ਅਵਸਥਾ ਦੀ ਜਾਂਚ ਕਿੱਟ ਰੱਖੀ ਗਈ ਹੈ। ਸ਼ਰਧਾ ਨੇ ਬਲੂ-ਵਾਈਟ ਸ਼ੇਡ ਦੀ ਡਰੈੱਸ ਪਾਈ ਹੋਈ ਹੈ, ਜਿਸ 'ਚ ਉਹ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਗਰਭ ਅਵਸਥਾ ਦੀ ਖੁਸ਼ੀ ਉਸ ਦੇ ਅਤੇ ਉਸ ਦੇ ਪਤੀ ਦੇ ਚਿਹਰਿਆਂ 'ਤੇ ਸਾਫ ਦਿਖਾਈ ਦੇ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭੰਸਾਲੀ ਦੀ ‘ਲਵ ਐਂਡ ਵਾਰ’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ
NEXT STORY