ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਇਨ੍ਹੀਂ ਦਿਨੀਂ ਆਪਣੇ ਫਿਲਮ "ਆਵਾਰਾਪਨ 2" ਨੂੰ ਲੈ ਕੇ ਚਰਚਾ ਵਿੱਚ ਬਣੇ ਹੋਏ ਹਨ। ਇਸ ਫਿਲਮ ਨੇ ਆਪਣੀ ਰਿਲੀਜ਼ ਦੇ 6 ਦਿਨਾਂ ਅੰਦਰ ਦੁਨੀਆ ਭਰ ਵਿੱਚ ਲਗਭਗ 153.59 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਪਰ ਇਸ ਵੱਡੀ ਪੇਸ਼ੇਵਰ ਕਾਮਯਾਬੀ ਦੇ ਵਿਚਕਾਰ ਇਮਰਾਨ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਦੌਰ ਨੂੰ ਯਾਦ ਕੀਤਾ, ਜਦੋਂ ਮਹਿਜ਼ 12 ਘੰਟਿਆਂ ਦੇ ਅੰਦਰ ਉਨ੍ਹਾਂ ਦੀ ਪੂਰੀ ਜ਼ਿੰਦਗੀ ਬਦਲ ਗਈ ਸੀ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੇ Ex-Husband ਦੀ ਹੋਈ ਮੌਤ ! ਕਈ ਮਹੀਨਿਆਂ ਬਾਅਦ ਖੁੱਲ੍ਹਿਆ ਭੇਤ

ਹਾਲ ਹੀ ਵਿੱਚ ਇਕ ਪੌਡਕਾਸਟ ਦੌਰਾਨ ਇਮਰਾਨ ਹਾਸ਼ਮੀ ਨੇ ਆਪਣੇ ਪੁੱਤਰ ਦੇ ਕੈਂਸਰ ਦੇ ਇਲਾਜ ਅਤੇ ਉਸਦੇ 5 ਸਾਲਾਂ ਦੇ ਸੰਘਰਸ਼ ਬਾਰੇ ਦਿਲ ਦਹਿਲਾ ਦੇਣ ਵਾਲੇ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ 13 ਜਨਵਰੀ 2014 ਦਾ ਦਿਨ ਸੀ, ਜਦੋਂ ਉਨ੍ਹਾਂ ਸਾਹਮਣੇ ਅਚਾਨਕ ਇੱਕ ਵੱਡਾ ਸੰਕਟ ਖੜ੍ਹਾ ਹੋ ਗਿਆ ਸੀ। ਇਮਰਾਨ ਮੁਤਾਬਕ ਉਸ ਦਿਨ ਉਹ ਬੇਟੇ ਅਯਾਨ ਨਾਲ ਪੀਜ਼ਾ ਖਾ ਰਹੇ ਸਨ, ਉਦੋਂ ਅਚਾਨਕ ਉਸਨੇ ਬਾਥਰੂਮ ਜਾਣ ਲਈ ਕਿਹਾ। ਬਾਥਰੂਮ ਵਿੱਚ ਉਸਦੇ ਪਿਸ਼ਾਬ ਵਿੱਚ ਖੂਨ ਆਉਣਾ ਬਿਮਾਰੀ ਦਾ ਪਹਿਲਾ ਅਤੇ ਸ਼ੁਰੂਆਤੀ ਲੱਛਣ ਸੀ। ਇਸ ਤੋਂ ਸਿਰਫ਼ 3 ਘੰਟੇ ਬਾਅਦ, ਉਹ ਡਾਕਟਰ ਦੇ ਕਲੀਨਿਕ ਵਿੱਚ ਬੈਠੇ ਸਨ, ਜਿੱਥੇ ਡਾਕਟਰ ਨੇ ਪੁਸ਼ਟੀ ਕੀਤੀ ਕਿ ਅਯਾਨ ਨੂੰ 'ਵਿਲਮਜ਼ ਟਿਊਮਰ (ਗੁਰਦੇ ਦਾ ਕੈਂਸਰ) ਹੈ। ਉਸ ਸਮੇਂ ਅਯਾਨ ਸਿਰਫ਼ 3 ਸਾਲ ਅਤੇ 11 ਮਹੀਨੇ ਦਾ ਸੀ।
ਇਹ ਵੀ ਪੜ੍ਹੋ: ਟੁੱਟਣ ਤੋਂ ਬਚ ਗਿਆ 40 ਸਾਲ ਪੁਰਾਣਾ ਰਿਸ਼ਤਾ, ਸੁਨੀਤਾ ਆਹੂਜਾ ਨੇ ਤਲਾਕ ਦੀ ਅਰਜ਼ੀ ਲਈ ਵਾਪਸ

ਇਮਰਾਨ ਨੇ ਦੱਸਿਆ ਕਿ ਅਯਾਨ ਵਿੱਚ ਪਹਿਲਾਂ ਇਸ ਬਿਮਾਰੀ ਦੇ ਕੋਈ ਲੱਛਣ ਜਾਂ ਚੇਤਾਵਨੀ ਦੇ ਸੰਕੇਤ ਨਹੀਂ ਸਨ, ਇਸ ਲਈ ਇਹ ਅਚਾਨਕ ਖ਼ਬਰ ਪਰਿਵਾਰ ਲਈ ਇੱਕ ਸਦਮੇ ਵਾਂਗ ਆਈ। ਡਾਕਟਰਾਂ ਨੇ ਤੁਰੰਤ ਅਗਲੇ ਹੀ ਦਿਨ ਸਰਜਰੀ ਅਤੇ ਫਿਰ ਕੀਮੋਥੈਰੇਪ ਸ਼ੁਰੂ ਕਰਨ ਲਈ ਕਿਹਾ। ਇਸ ਤਰ੍ਹਾਂ ਸਿਰਫ਼ 12 ਘੰਟਿਆਂ ਦੇ ਅੰਦਰ, ਇਮਰਾਨ ਅਤੇ ਉਸਦੇ ਪਰਿਵਾਰ ਦੀ ਖੁਸ਼ਹਾਲ ਦੁਨੀਆ ਪੂਰੀ ਤਰ੍ਹਾਂ ਪਲਟ ਗਈ। ਇਸ ਤੋਂ ਬਾਅਦ ਇਮਰਾਨ ਅਤੇ ਉਸਦੀ ਪਤਨੀ, ਪਰਵੀਨ ਲਈ ਸਭ ਤੋਂ ਵੱਡੀ ਚੁਣੌਤੀ ਸਥਿਤੀ ਨੂੰ ਸਮਝਣਾ ਅਤੇ ਆਪਣੇ ਪੁੱਤਰ ਤੋਂ ਆਪਣੇ ਡਰ ਨੂੰ ਛੁਪਾਉਣਾ ਸੀ।
ਇਹ ਵੀ ਪੜ੍ਹੋ: ਕਦੇ 11 ਬੱਚੇ ਪੈਦਾ ਕਰਨਾ ਚਾਹੁੰਦੀ ਸੀ ਇਹ ਅਦਾਕਾਰਾ, ਪਰ ਹੁਣ ਨਹੀਂ ਬਣਨਾ ਚਾਹੁੰਦੀ ਮਾਂ

ਪਹਿਲੇ 6 ਮਹੀਨਿਆਂ ਤੱਕ ਅਯਾਨ ਨੂੰ ਦਰਦਨਾਕ ਸਰਜਰੀ ਅਤੇ ਕੀਮੋਥੈਰੇਪੀ ਪ੍ਰਕਿਰਿਆਵਾਂ ਵਿੱਚੋਂ ਲੰਘਣਾ ਪਿਆ। ਇਸ ਦੌਰਾਨ ਦੋਹਾਂ ਨੇ ਆਪਣੇ ਪੁੱਤਰ ਨੂੰ ਉਮੀਦ ਅਤੇ ਵਿਸ਼ਵਾਸ ਦਿਵਾਇਆ ਕਿ ਸਭ ਕੁਝ ਠੀਕ ਹੋ ਜਾਵੇਗਾ। 6 ਮਹੀਨਿਆਂ ਦਾ ਮੁੱਖ ਇਲਾਜ ਪੂਰਾ ਹੋਣ ਤੋਂ ਬਾਅਦ ਵੀ, ਪਰਿਵਾਰ ਦੀਆਂ ਚਿੰਤਾਵਾਂ ਬਰਕਰਾਰ ਰਹੀਆਂ, ਕਿਉਂਕਿ ਕੈਂਸਰ ਦੇ ਵਾਪਸ ਆਉਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਸੀ। ਇਸ ਤਰ੍ਹਾਂ ਅਯਾਨ ਨੇ ਪੂਰੇ 5 ਸਾਲ ਕੈਂਸਰ ਦਾ ਡੱਟ ਕੇ ਸਾਹਮਣਾ ਕੀਤਾ ਅਤੇ ਆਖਿਰਕਾਰ ਇਸ ਨੂੰ ਹਰਾ ਦਿੱਤਾ ਅਤੇ ਸਾਲ 2019 ਵਿੱਚ ਉਸ ਨੂੰ ਕੈਂਸਰ ਮੁਕਤ ਘੋਸ਼ਿਕ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: "ਮੇਰੀ ਜਵਾਨੀ ਬਾਰੇ ਦਿਨੇ ਸੁਪਨੇ ਨਾ ਦੇਖੋ...": ਕੰਗਨਾ ਰਣੌਤ ਨੇ ਬਾਬਾ ਰਾਮਦੇਵ 'ਤੇ ਕੀਤਾ ਪਲਟਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਸ਼ਹੂਰ ਅਦਾਕਾਰਾ ਦੇ Ex-Husband ਦੀ ਹੋਈ ਮੌਤ ! ਕਈ ਮਹੀਨਿਆਂ ਬਾਅਦ ਖੁੱਲ੍ਹਿਆ ਭੇਤ
NEXT STORY