ਜਲੰਧਰ (ਬਿਊਰੋ)– ਤਿਉਹਾਰਾਂ ਦੇ ਸੀਜ਼ਨ ’ਚ ਮਿੱਠੇ ਦੀ ਭੁੱਖ ਨੂੰ ਕੰਟਰੋਲ ਕਰਨਾ ਸਾਡੇ ਸਾਰਿਆਂ ਲਈ ਬਹੁਤ ਮੁਸ਼ਕਿਲ ਹੁੰਦਾ ਹੈ। ਅਜਿਹੇ ’ਚ ਜੋ ਲੋਕ ਡਾਈਟ ਕਰ ਰਹੇ ਹਨ, ਉਨ੍ਹਾਂ ਲਈ ਮਿੱਠੇ ਦੀ ਭੁੱਖ ਤੋਂ ਬਚਣਾ ਨਾਮੁਮਕਿਨ ਹੋ ਜਾਂਦਾ ਹੈ।
ਭਾਗਿਆਸ਼੍ਰੀ ਨੇ ਸਾਂਝੀ ਕੀਤੀ ਖ਼ਾਸ ਰੈਸਿਪੀ
ਬਾਲੀਵੁੱਡ ਦੀ ਟੈਲੇਂਟਿਡ ਤੇ ਖ਼ੂਬਸੂਰਤ ਅਦਾਕਾਰਾ ਭਾਗਿਆਸ਼੍ਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਮਿੱਠੇ ਦੀ ਭੁੱਖ ਤੋਂ ਬਚਾਅ ਲਈ ਬਿਹਤਰੀਨ ਰੈਸਿਪੀ ਸਾਂਝੀ ਕੀਤੀ ਹੈ। ਦੱਸ ਦੇਈਏ ਕਿ ਅਦਾਕਾਰਾ ਅਕਸਰ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੀ ਰਹਿੰਦੀ ਹੈ। ਆਓ ਜਾਣਦੇ ਹਾਂ ਕੀ ਹੈ ਇਹ ਰੈਸਿਪੀ–
ਦਹੀਂ-ਕਿਸ਼ਮਿਸ਼
ਭਾਗਿਆਸ਼੍ਰੀ ਨੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਇਕ ਵੀਡੀਓ ਸਾਂਝੀ ਕਰਦਿਆਂ ਦਹੀਂ ’ਚ ਭਿਓਂ ਕੇ ਕਿਸ਼ਮਿਸ਼ ਖਾਣ ਦੀ ਸਲਾਹ ਦਿੱਤੀ ਹੈ। ਅਦਾਕਾਰਾ ਮੁਤਾਬਕ ਇਹ ਖਾਣ ’ਚ ਬੇਹੱਦ ਸੁਆਦ ਤੇ ਸਿਹਤ ਲਈ ਬੇਹੱਦ ਫ਼ਾਇਦੇਮੰਦ ਹੁੰਦੀ ਹੈ।
ਇਹ ਖ਼ਬਰ ਵੀ ਪੜ੍ਹੋ : ਸਰਦੀਆਂ 'ਚ ਸਰੀਰ ਲਈ ਫ਼ਾਇਦੇਮੰਦ ਹੁੰਦੀ ਹੈ 'ਮਲੱਠੀ', ਵਰਤੋਂ ਕਰਨ 'ਤੇ ਸੁੱਕੀ ਖੰਘ ਸਣੇ ਇਹ ਰੋਗ ਹੋਣਗੇ ਦੂਰ
ਪੋਸ਼ਕ ਤੱਤਾਂ ਨਾਲ ਭਰਪੂਰ
ਭਾਗਿਆਸ਼੍ਰੀ ਨੇ ਆਪਣੀ ਵੀਡੀਓ ’ਚ ਦੱਸਿਆ ਕਿ ਰਾਤ ਭਰ ਦਹੀਂ ’ਚ ਕਿਸ਼ਮਿਸ਼ ਭਿਓਂ ਕੇ ਖਾਣਾ ਸਿਹਤ ਲਈ ਬੇਹੱਤ ਗੁਣਕਾਰੀ ਸਾਬਿਤ ਹੋ ਸਕਦਾ ਹੈ। ਇਸ ’ਚ ਵਿਟਾਮਿਨ, ਆਇਰਨ, ਪੋਟਾਸ਼ੀਅਮ ਤੇ ਐਂਟੀ-ਆਕਸੀਡੈਂਟਸ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ।
ਇਮਿਊਨਿਟੀ ਵਧਾਏ
ਦਹੀਂ ’ਚ ਰਾਤ ਭਰ ਕਿਸ਼ਮਿਸ਼ ਭਿਓਂ ਕੇ ਸਵੇਰੇ ਖਾਣ ਨਾਲ ਇਮਿਊਨਿਟੀ ਵਧਦੀ ਹੈ। ਇਸ ਨਾਲ ਤੁਸੀਂ ਕਈ ਤਰ੍ਹਾਂ ਦੀ ਇੰਫੈਕਸ਼ਨ, ਵਾਇਰਲ ਫਲੂ ਤੇ ਹੋਰ ਮੌਸਮੀ ਬੀਮਾਰੀਆਂ ਤੋਂ ਆਪਣਾ ਬਚਾਅ ਕਰ ਸਕਦੇ ਹੋ।
ਬਲੱਡ ਪ੍ਰੈਸ਼ਰ ਕਰੇ ਕੰਟਰੋਲ
ਦਹੀਂ-ਕਿਸ਼ਮਿਸ਼ ਖਾਣ ਨਾਲ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਮਿੱਠੇ ਦੀ ਭੁੱਖ ਦਾ ਇਕ ਬਹੁਤ ਹੀ ਬਿਹਤਰੀਨ ਇਲਾਜ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਜੇਕਰ ਤੁਹਾਨੂੰ ਦਹੀਂ ਜਾਂ ਕਿਸ਼ਮਿਸ਼ ਤੋਂ ਐਲਰਜੀ ਹੈ ਤਾਂ ਇਸ ਨੂੰ ਆਪਣੇ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਖਾਓ।
ਸਲਮਾਨ ਖ਼ਾਨ ਨੇ ਚੱਲਦੇ ਸ਼ੋਅ ’ਚ ਕੀਤਾ ਕੰਗਨਾ ਰਣੌਤ ਨਾਲ ਫਲਰਟ, ਇਕੱਠਿਆਂ ਕੀਤਾ ਗਰਬਾ (ਵੀਡੀਓ)
NEXT STORY