ਮੁੰਬਈ- ਅਦਾਕਾਰ ਕਾਰਤਿਕ ਆਰੀਅਨ ਦੀ ਕਾਫੀ ਚੰਗੀ ਫੈਨ ਫੋਲੋਇੰਗ ਹੈ। ਅਦਾਕਾਰ ਸੋਸ਼ਲ ਮੀਡੀਆ ਦੇ ਰਾਹੀਂ ਪ੍ਰਸ਼ੰਸਕਾਂ ਦੇ ਨਾਲ ਜੁੜਦੇ ਰਹਿੰਦੇ ਹੈ। ਹਾਲ ਹੀ 'ਚ ਅਦਾਕਾਰ ਨੇ ਟਵਿਟਰ 'ਤੇ ਪ੍ਰਸ਼ੰਸਕਾਂ ਦੇ ਨਾਲ ਗੱਲਾਂ ਕੀਤੀਆਂ। ਅਦਾਕਾਰਾ ਨੇ #AskKartik 'ਚ ਫੈਨ ਦੇ ਸਵਾਲਾਂ ਦੇ ਜਵਾਬ ਦਿੱਤੇ। ਕੁਝ ਫੈਨਜ਼ ਨੇ ਕਾਰਤਿਕ ਨੂੰ ਮਜ਼ੇਦਾਰ ਸਵਾਲ ਕੀਤੇ ਤਾਂ ਕੁਝ ਦੇ ਸਵਾਲਾਂ ਨੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ।
ਕਾਰਤਿਕ ਦੀ ਇਕ ਫੀਮੇਲ ਪ੍ਰਸ਼ੰਸਕ ਕਾਫੀ ਦੇਰ ਤੋਂ ਅਦਾਕਾਰ ਦੇ ਰਿਪਲਾਈ ਦੀ ਉਡੀਕ ਕਰ ਰਹੀ ਸੀ ਪਰ ਜਵਾਬ ਨਾ ਮਿਲਣ 'ਤੇ ਲੜਕੀ ਨੇ ਲਿਖਿਆ-'ਜਦੋਂ ਦੂਜਿਆਂ ਤੋਂ ਫੁਰਸਤ ਮਿਲ ਜਾਵੇ ਤਾਂ ਮੈਸੇਜ ਕਰ ਦੇਣਾ ਓਕੇ ਬਾਏ। ਇਸ ਦੇ ਨਾਲ ਲੜਕੀ ਨੇ ਲਿਖਿਆ-'ਰਿਪਲਾਈ ਦਿਓ, ਨਹੀਂ ਤਾਂ ਮੈਂ ਨਸ ਕੱਟ ਲਵਾਂਗੀ ਆਪਣੀ। ਕਾਰਤਿਕ ਨੇ ਸ਼ਾਂਤੀ ਅਤੇ ਬਹੁਤ ਪਿਆਰਾ ਜਿਹਾ ਜਵਾਬ ਦਿੰਦੇ ਹੋਏ ਲਿਖਿਆ-' ਕਦੇ ਅਜਿਹਾ ਸੋਚਣਾ ਵੀ ਨਾ'। ਇਸ ਦੇ ਨਾਲ ਹੀ ਅਦਾਕਾਰ ਨੇ ਇਕ ਰੈੱਡ ਹਾਰਟ ਇਮੋਜ਼ੀ ਵੀ ਪੋਸਟ ਕੀਤਾ। ਇਹ ਟਵੀਟ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਕਾਰਤਿਕ ਬਹੁਤ ਜ਼ਲਦ ਫਿਲਮ 'ਭੂਲ ਭੁਲਈਆ 2' 'ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਅਦਾਕਾਰ 'ਸੱਤਿਆਨਾਰਾਇਣ ਕੀ ਕਥਾ' ਅਤੇ 'ਕੈਪਟਨ ਇੰਡੀਆ' 'ਚ ਵੀ ਨਜ਼ਰ ਆਵੇਗੀ।
‘ਕੇ. ਬੀ. ਸੀ. 13’ ’ਚ ਆਈ ਮੁਕਾਬਲੇਬਾਜ਼ ਨੂੰ ਹੈ ਅਮਿਤਾਭ ਬੱਚਨ ਦੀ ਨੂੰਹ ਐਸ਼ਵਰਿਆ ਤੋਂ ਜਲਣ
NEXT STORY