ਮੁੰਬਈ : ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਆਉਣ ਵਾਲੀ ਫਿਲਮ 'ਬਾਗੀ' ਦਾ 14 ਮਾਰਚ ਨੂੰ ਟ੍ਰੇਲਰ ਰਿਲੀਜ਼ ਹੋਵੇਗਾ। ਜਾਣਕਾਰੀ ਅਨੁਸਾਰ ਇਸੇ ਦਿਨ ਅਦਾਕਾਰ ਆਮਿਰ ਖਾਨ ਦਾ 51ਵਾਂ ਜਨਮਦਿਨ ਹੈ। ਅਸਲ 'ਚ ਅਦਾਕਾਰ ਟਾਈਗਰ ਸ਼ਰਾਫ ਆਮਿਰ ਖਾਨ ਨੂੰ ਆਪਣਾ 'ਲੱਕੀ ਚਾਰਮ' ਮੰਨਦੇ ਹਨ, ਜਿਸ ਕਾਰਨ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ 'ਬਾਗੀ' ਦਾ ਟ੍ਰੇਲਰ ਰਿਲੀਜ਼ ਕਰਨ ਲਈ ਆਮਿਰ ਖਾਨ ਦੇ ਜਨਮਦਿਨ ਵਾਲਾ ਦਿਨ ਚੁਣਿਆ ਹੈ। ਜਾਣਕਾਰੀ ਅਨੁਸਾਰ ਆਮਿਰ ਖਾਨ ਨੇ ਹੀ ਟਾਈਗਰ ਸ਼ਰਾਫ ਨੂੰ ਫਿਲਮ 'ਹੀਰੋਪੰਤੀ' ਤੋਂ ਲੋਕਾਂ ਸਾਹਮਣੇ ਲਾਂਚ ਕੀਤਾ ਸੀ। ਟਾਈਗਰ ਉਨ੍ਹਾਂ ਨੂੰ ਆਪਣਾ ਸਲਾਹਕਾਰ ਅਤੇ ਲੱਕੀ ਚਾਰਮ ਮੰਨਦੇ ਹਨ। ਅਦਾਕਾਰੀ ਅਤੇ ਸਕ੍ਰਿਪਟ 'ਤੇ ਮਿਹਨਤ ਕਰਨ ਲਈ ਟਾਈਗਰ ਕਈ ਵਾਰ ਆਮਿਰ ਤੋਂ ਗਿਆਨ ਹਾਸਲ ਕਰ ਚੁੱਕੇ ਹਨ, ਜਿਸ ਦਾ ਲਾਭ ਉਨ੍ਹਾਂ ਨੂੰ ਫਿਲਮ 'ਬਾਗੀ' ਦੌਰਾਨ ਹੋਇਆ ਹੈ। 'ਬਾਗੀ' 'ਚ ਉਨ੍ਹਾਂ ਦੇ ਅਭਿਨੈ, ਟਾਈਮਿੰਗ ਅਤੇ ਸਕ੍ਰਿਪਟ ਰੀਡਿੰਗ ਦੀ ਤਰੀਫ ਫਿਲਮ ਦੇ ਨਿਰਦੇਸ਼ਕ ਸ਼ਬੀਰ ਅਹਿਮਦ ਵੀ ਕਰ ਚੁੱਕੇ ਹਨ। ਉਹ ਆਪਣੀ ਸਫਲਤਾ ਦਾ ਸਾਰਾ ਕਰੈਡਿਟ ਆਮਿਰ ਖਾਨ ਨੂੰ ਹੀ ਦਿੰਦੇ ਹਨ।
ਜ਼ਿਕਰਯੋਗ ਹੈ ਕਿ ਆਮਿਰ ਖਾਨ ਆਪਣਾ ਜਨਮਦਿਨ ਆਪਣੀ ਮਾਂ ਨਾਲ ਮਨਾਉਣਗੇ। ਆਮਿਰ ਦੀ 80 ਸਾਲਾ ਮਾਂ ਦੀ ਇਹ ਇੱਛਾ ਸੀ ਕਿ ਉਹ ਆਪਣਾ 51ਵਾਂ ਜਨਮਦਿਨ ਉਨ੍ਹਾਂ ਕੋਲ ਮਨਾਵੇ, ਜਿਸ ਕਾਰਨ ਆਮਿਰ ਨੇ ਆਪਣੇ ਲਾਸ ਏਂਜਲਸ ਦੇ ਟੂਰ ਨੂੰ ਰੱਦ ਕੀਤਾ ਕਰ ਦਿੱਤਾ ਹੈ। ਦੂਜੇ ਪਾਸੇ ਅਦਾਕਾਰ ਟਾਈਗਰ ਆਮਿਰ ਖਾਨ ਨੂੰ ਆਪਣੀ ਫਿਲਮ 'ਬਾਗੀ' ਦਾ ਟ੍ਰੇਲਰ ਵੀ ਵਿਖਾਉਣਾ ਚਾਹੁੰਦੇ ਹਨ। ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਟ੍ਰੇਲਰ ਲਾਂਚ ਤੋਂ ਸਿੱਧੇ ਹੀ ਟਾਈਗਰ ਆਮਿਰ ਦੇ ਘਰ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦੇਣ ਜਾਣਗੇ ਅਤੇ ਉਥੇ ਹੀ ਉਹ ਉਨ੍ਹਾਂ ਨੂੰ ਆਪਣੀ ਫਿਲਮ ਦਾ ਟ੍ਰੇਲਰ ਵੀ ਵਿਖਾਉਣਗੇ।
ਇਕ ਫੋਨ ਕਾਲ ਨੇ ਬਦਲ ਦਿੱਤੀ ਇਕ ਖੂਬਸੂਰਤ ਕੁੜੀ ਦੀ ਪੂਰੀ ਜ਼ਿੰਦਗੀ (ਤਸਵੀਰਾਂ)
NEXT STORY