ਮੁੰਬਈ- ਮਸ਼ਹੂਰ ਬਾਲੀਵੁੱਡ ਅਦਾਕਾਰ-ਕਾਮੇਡੀਅਨ ਟੀਕੂ ਤਲਸਾਨੀਆ ਦੀ ਹਾਲਤ ਨਾਜ਼ੁਕ ਹੈ। ਖ਼ਬਰਾਂ ਸਨ ਕਿ ਅਦਾਕਾਰ ਨੂੰ ਦਿਲ ਦਾ ਦੌਰਾ ਪਿਆ ਹੈ ਪਰ ਹੁਣ ਉਨ੍ਹਾਂ ਦੀ ਪਤਨੀ ਦਾ ਬਿਆਨ ਸਾਹਮਣੇ ਆਇਆ ਹੈ। ਟੀਕੂ ਦੀ ਪਤਨੀ ਦੀਪਤੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਨਹੀਂ ਪਿਆ ਸਗੋਂ ਬ੍ਰੇਨ ਸਟੋਕ ਹੋਇਆ ਸੀ। ਅਦਾਕਾਰ ਇਸ ਸਮੇਂ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ' ਦਾਖਲ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਟੀਕੂ ਦੀ ਪਤਨੀ ਨੇ ਦਿੱਤਾ ਸਿਹਤ ਅਪਡੇਟ
ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਟੀਕੂ ਤਲਸਾਨੀਆ ਦੇ ਦਿਲ ਦੇ ਦੌਰੇ ਦੀ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਪਰ ਹੁਣ ਇਸ ਦੌਰਾਨ ਉਨ੍ਹਾਂ ਦੀ ਪਤਨੀ ਨੇ ਦਿਲ ਦੇ ਦੌਰੇ ਦੀ ਖ਼ਬਰ 'ਤੇ ਪ੍ਰਤੀਕਿਰਿਆ ਦਿੱਤੀ ਹੈ। ਇੱਕ ਰਿਪੋਰਟ ਦੇ ਅਨੁਸਾਰ, ਦੀਪਤੀ ਨੇ ਕਿਹਾ, 'ਉਨ੍ਹਾਂ ਨੂੰ ਦਿਲ ਦਾ ਦੌਰਾ ਨਹੀਂ, ਸਗੋਂ ਬ੍ਰੇਨ ਸਟੋਕ ਹੋਇਆ ਸੀ।'
ਇਹ ਵੀ ਪੜ੍ਹੋ-ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਨੂੰ ਦੇਖ ਭੱਜ ਨਿਕਲੇ ਹਰਸ਼ ਲਿੰਬਾਚੀਆ, ਜਾਣੋ ਕਾਰਨ
ਅਦਾਕਾਰ ਦੀ ਕਦੋਂ ਵਿਗੜੀ ਸਿਹਤ
ਇਸ ਬਾਰੇ ਗੱਲ ਕਰਦੇ ਹੋਏ, ਟੀਕੂ ਤਲਸਾਨੀਆ ਦੀ ਪਤਨੀ ਨੇ ਇਹ ਵੀ ਦੱਸਿਆ ਹੈ ਕਿ ਅਦਾਕਾਰ ਦੀ ਹਾਲਤ ਕਦੋਂ ਅਤੇ ਕਿਸ ਸਮੇਂ ਵਿਗੜੀ। ਦੀਪਤੀ ਤਲਸਾਨੀਆ ਨੇ ਕਿਹਾ, 'ਉਹ 10 ਜਨਵਰੀ ਨੂੰ ਇੱਕ ਫਿਲਮ ਦੀ ਸਕ੍ਰੀਨਿੰਗ ਦੇਖਣ ਗਏ ਸਨ ਅਤੇ ਰਾਤ 8 ਵਜੇ ਦੇ ਕਰੀਬ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ।' ਇਸ ਤੋਂ ਬਾਅਦ ਉਨ੍ਹਾਂ ਨੂੰ ਜਲਦੀ ਨਾਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ-ਮਾਤਾ ਚਿੰਤਪੂਰਨੀ ਦੇ ਦਰਬਾਰ ਪੁੱਜੀ ਅਦਾਕਾਰਾ ਯਾਮੀ ਗੌਤਮ
200 ਤੋਂ ਵੱਧ ਫਿਲਮਾਂ 'ਚ ਆਏ ਨਜ਼ਰ
ਟੀਕੂ ਤਲਸਾਨੀਆ ਬਾਲੀਵੁੱਡ ਦੇ ਇੱਕ ਮਸ਼ਹੂਰ ਸੀਨੀਅਰ ਅਦਾਕਾਰ ਹਨ ਅਤੇ ਉਨ੍ਹਾਂ ਨੇ ਆਪਣੇ ਅਦਾਕਾਰੀ ਕਰੀਅਰ ਵਿੱਚ 200 ਤੋਂ ਵੱਧ ਫਿਲਮਾਂ ਕੀਤੀਆਂ ਹਨ। ਫਿਲਮਾਂ ਤੋਂ ਇਲਾਵਾ, ਟੀਕੂ ਕਈ ਟੀ.ਵੀ. ਸੀਰੀਅਲਾਂ 'ਚ ਵੀ ਨਜ਼ਰ ਆਏ ਹਨ ਅਤੇ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀ.ਵੀ. ਤੋਂ ਵੀ ਕੀਤੀ ਸੀ। ਟੀਕੂ ਵਾਂਗ ਉਨ੍ਹਾਂ ਦੀ ਧੀ ਵੀ ਇੱਕ ਅਦਾਕਾਰਾ ਹੈ। ਹਾਂ, ਅਦਾਕਾਰ ਦੀ ਧੀ ਦਾ ਨਾਮ ਸ਼ਿਖਾ ਤਲਸਾਨੀਆ ਹੈ, ਜੋ 'ਦਿਲ ਤੋ ਬੱਚਾ ਹੈ ਜੀ', 'ਮਾਈ ਫਰੈਂਡ ਪਿੰਟੋ', 'ਵੀਰੇ ਦੀ ਵੈਡਿੰਗ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੀ ਕਰੋੜਾਂ 'ਚ ਹੈ ਸਲਮਾਨ-ਸ਼ਾਹਰੁਖ ਦੇ ਬਾਡੀਗਾਰਡਾਂ ਦੀ ਸੈਲਰੀ? ਜਾਣੋ ਸੱਚ
NEXT STORY