ਮੁੰਬਈ- ਇਨ੍ਹੀਂ ਦਿਨੀਂ ਰਿਐਲਿਟੀ ਸ਼ੋਅ ‘ਪਤੀ-ਪਤਨੀ ਔਰ ਪੰਗਾ’ ਨੂੰ ਲੈ ਕੇ ਸੁਰਖੀਆਂ ’ਚ ਆਈ ਸੋਨਾਲੀ ਬੇਂਦ੍ਰੇ ਨੇ ਦੱਸਿਆ ਕਿ ਵਿਆਹ ਨੂੰ ਸਫਲ ਬਣਾਉਣ ਦੇ ਲਈ ਪਤੀ-ਪਤਨੀ ਦੋਵਾਂ ਨੂੰ ਰੋਜ਼ਾਨਾ ਆਪਣੇ ਰਿਸ਼ਤੇ ’ਤੇ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਰਿਸ਼ਤਾ ਉਦੋਂ ਮਜ਼ਬੂਤ ਰਹਿੰਦਾ ਹੈ ਜਦੋਂ ਦੋਵੇਂ ਮਿਲਕੇ ਇਸ ਨੂੰ ਸਹਿਜਦੇ ਹਨ।
ਸੋਨਾਲੀ ਤੋਂ ਪੁੱਛਿਆ ਗਿਆ ਕਿ ਉਹ ਅੱਜ ਦੇ ਯੰਗ ਕਪਲਸ ਨੂੰ ਕੀ ਸਲਾਹ ਦੇਣਾ ਚਾਹੇਗੀ ਤਾਂ ਉਨ੍ਹਾਂ ਕਿਹਾ, ‘‘ਅੱਜ ਦੇ ਯੰਗ ਕਪਲਸ ਨੂੰ ਸਲਾਹ ਦੇਣਾ ਮੁਸ਼ਕਿਲ ਹੈ, ਕਿਉਂਕਿ ਉਹ ਮੰਨਦੇ ਹਨ ਕਿ ਉਨ੍ਹਾਂ ਨੂੰ ਸਭ ਕੁਝ ਪਹਿਲਾਂ ਤੋਂ ਪਤਾ ਹੈ। ਉਨ੍ਹਾਂ ਦੇ ਕੋਲ ਇੰਟਰਨੈੱਟ ਹੈ। ਗੂਗਲ ਅਤੇ ਚੈਟ ਜੀ.ਪੀ.ਟੀ. ਵਰਗੇ ਟੂਲਸ ਹਨ, ਜੋ ਹਰ ਸਵਾਲ ਦਾ ਜਵਾਬ ਤੁਰੰਤ ਦੇ ਦਿੰਦੇ ਹਨ। ਇਸ ਲਈ ਉਹ ਕਿਸੇ ਦੀ ਵੀ ਸਲਾਹ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਇਸੇ ਕਾਰਨ ਬਹੁਤੇ ਸਿਆਣੇ ਲੋਕ ਇਨ੍ਹਾਂ ਨੂੰ ਸਲਾਹ ਵੀ ਨਹੀਂ ਦਿੰਦੇ।
ਸੋਨਾਲੀ ਨੇ ਚੰਗੇ ਵਿਆਹ ਦਾ ਰਾਜ ਦੱਸਦੇ ਹੋਏ ਕਿਹਾ, ‘‘ਮੇਰੇ ਹਿਸਾਬ ਨਾਲ ਵਿਆਹ ਅਜਿਹੀ ਚੀਜ਼ ਹੈ, ਜਿਸ ’ਚ ਰੋਜ਼ ਥੋੜੀ-ਥੋੜੀ ਮਿਹਨਤ ਕਰਨੀ ਪੈਂਦੀ ਹੈ। ਇਸ ਨੂੰ ਕਦੀ ਵੀ ਹਲਕੇ ’ਚ ਨਹੀਂ ਲੈਣਾ ਚਾਹੀਦਾ। ਦੋਵਾਂ ਪਤੀ-ਪਤਨੀ ਨੂੰ ਇਸ ਰਿਸ਼ਤੇ ’ਤੇ ਕੰਮ ਕਰਨਾ ਹੁੰਦਾ ਹੈ ਅਤੇ ਨਾਲ ਹੀ ਇਕ-ਦੂਜੇ ਦਾ ਸਨਮਾਨ ਕਰਨਾ ਬਹੁਤ ਜ਼ਰੂਰੀ ਹੈ।’’
ਉਨ੍ਹਾਂ ਕਿਹਾ, ‘‘ਜ਼ਰੂਰੀ ਨਹੀਂ ਕਿ ਹਰ ਕੰਮ ’ਚ ਅਸੀਂ ਇਕੋ ਵਰਗੇ ਹੋਈਏ, ਪਰ ਸਾਡੀਆਂ ਖੂਬੀਆਂ ਇਕ-ਦੂਜੇ ਦੀਆਂ ਨੂੰ ਪੂਰਾ ਕਰਨ। ਹੁਣ ਮੈਨੂੰ ਕੁਝ ਚੀਜਾਂ ਚੰਗੀ ਤਰ੍ਹਾਂ ਆਉਂਦੀਆਂ ਹਨ ਅਤੇ ਕੁਝ ਮੇਰੇ ਪਤੀ ਨੂੰ, ਤਾਂ ਅਸੀਂ ਆਪਣੀ ਜ਼ਿੰਮੇਦਾਰੀਆਂ ਉਸੇ ਹਿਸਾਬ ਨਾਲ ਵੰਡਦੇ ਹਾਂ। ਵਿਆਹ ਦਾ ਮਤਲਬ ਹੈ ਇਕ-ਦੂਜੇ ਦਾ ਸਾਥ। ਵਕਤ ਦੇ ਨਾਲ ਸਮਝ ਆਉਂਦਾ ਹੈ ਕਿ ਕਦੇ-ਕਦੇ ਤੁਸੀਂ ਜ਼ਿਆਦਾ ਸਮਝੌਤਾ ਕਰਦੇ ਹੋ, ਅਤੇ ਕਦੇ ਤੁਹਾਡਾ ਪਾਰਟਨਰ ਕਰਦਾ ਹੈ। ਜ਼ਿੰਦਗੀ ’ਚ ਉਤਾਰ-ਚੜ੍ਹਾਅ ਆਉਂਦੇ ਰਹਿੰਦੇ ਹਨ। ਬਰਾਬਰੀ ਦਾ ਮਤਲਬ ਹਰ ਛੋਟੇ ਕੰਮ ’ਚ ਬਰਾਬਰੀ ਨਹੀਂ, ਸਗੋਂ ਲੰਬੇ ਸਫਰ ’ਚ ਇਕ-ਦੂਜੇ ਦੀ ਇੱਜਤ ਅਤੇ ਪ੍ਰਵਾਹ ਸਭ ਤੋਂ ਜ਼ਰੂਰੀ ਹੈ।
ਵੱਡੀ ਖ਼ਬਰ; 'ਤਿਆਰੀ ਕਰ ਲੈ ਪੁੱਤ, ਤੇਰਾ ਟਾਈਮ ਆ ਗਿਆ', ਮਨਕੀਰਤ ਔਲਖ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
NEXT STORY