ਮੁੰਬਈ—ਹਰ ਲੜਕੀ ਸੁਪਨਾ ਦੇਖਦੀ ਹੈ ਕਿ ਬਾਲੀਵੁੱਡ ਦੀ ਆਈਟਮ ਗਰਲ ਮਲਾਇਕਾ ਅਰੋੜਾ ਵਾਂਗ ਉਸ ਦੀ ਵੀ ਹਾਟ ਐਂਡ ਸੈਕਸੀ ਫਿੱਗਰ ਹੋਵੇ, ਇਸ ਲਈ ਲੜਕੀਆਂ ਪਤਾ ਨਹੀਂ ਕੀ-ਕੀ ਯਤਨ ਕਰਦੀਆਂ ਹਨ। ਹਰ ਦੂਜੀ ਲੜਕੀ ਇਹ ਜਾਣਨਾ ਚਾਹੁੰਦੀ ਹੈ ਕਿ ਮਲਾਇਕਾ ਅਜਿਹਾ ਕੀ ਖਾਂਦੀ ਹੈ ਜੋ ਇੰਨੀ ਫਿੱਟ ਰਹਿੰਦੀ ਹੈ। ਬਾਲੀਵੁੱਡ ਦੀ 'ਮੁੰਨੀ' ਹਾਲ ਹੀ 'ਚ ਇਕ ਰਿਐਲਿਟੀ ਸ਼ੋਅ 'ਇੰਡੀਆਜ਼ ਗਾਟ ਟੈਲੇਂਟ' ਵਿਚ ਫਿਲਮਮੇਕਰ ਕਰਨ ਜੌਹਰ ਅਤੇ ਕਿਰਨ ਖੇਰ ਨਾਲ ਜੱਜ ਦੀ ਭੂਮਿਕਾ 'ਚ ਨਜ਼ਰ ਆ ਰਹੀ ਹੈ। ਇਥੇ ਉਨ੍ਹਾਂ 'ਚ ਕਾਫੀ ਹਾਸਾ-ਮਜ਼ਾਕ ਦੇਖਣ ਨੂੰ ਮਿਲਦਾ ਹੈ। ਇਹ ਲੋਕ ਕੁਝ ਅਜੀਬੋ-ਗਰੀਬ ਕਾਰਨਾਮੇ ਕਰਨ ਵਾਲੇ ਲੋਕਾਂ ਦਾ ਵੀ ਮਜ਼ਾਕ ਉਡਾਉਂਦੇ ਨਜ਼ਰ ਆਉਂਦੇ ਹਨ।
ਹਾਲ ਹੀ 'ਚ ਇਸ ਸ਼ੋਅ 'ਚ ਇਕ ਵਿਅਕਤੀ ਆਇਆ, ਜੋ ਟਾਇਲਟ ਪੇਪਰ ਖਾਂਦਾ ਹੈ। ਇਸ ਵਿਅਕਤੀ ਨੂੰ ਦੇਖ ਕੇ ਤਿੰਨੋਂ ਜੱਜ ਹੱਸਣ ਲੱਗੇ। ਹੱਸਦੇ ਹੋਏ ਕਰਨ ਜੌਹਰ ਨੇ ਕਿਹਾ ਕਿ ਸਿਰਫ ਇਹ ਵਿਅਕਤੀ ਹੀ ਟਾਇਲਟ ਪੇਪਰ ਨਹੀਂ ਖਾਂਦਾ ਸਗੋਂ ਮਲਾਇਕਾ ਵੀ ਇਸ ਨੂੰ ਖਾਂਦੀ ਹੈ। ਮਲਾਇਕਾ ਨੂੰ ਟਾਇਲਟ ਪੇਪਰ ਖਾਣ ਦੀ ਆਦਤ ਬਚਪਨ ਤੋਂ ਹੈ। ਹੁਣ ਵੀ ਮਲਾਇਕਾ ਬੜੇ ਸ਼ੌਕ ਨਾਲ ਟਾਇਲਟ ਪੇਪਰ ਖਾਂਦੀ ਹੈ, ਇਹੀ ਉਸ ਦੀ ਸਿਹਤ ਦਾ ਰਾਜ਼ ਹੈ। ਇਸ 'ਤੇ ਮਜ਼ਾਕੀਆ ਅੰਦਾਜ਼ 'ਚ ਮਲਾਇਕਾ ਨੇ ਕਿਹਾ, ''ਹਾਂ ਕਿਉਂ ਨਹੀਂ, ਮੈਂ ਤਾਂ ਸਿਰਫ ਟਾਇਲਟ ਪੇਪਰ ਹੀ ਖਾਂਦੀ ਹਾਂ, ਇਹ ਮੇਰੀ ਸਿਹਤ ਦਾ ਅਸਲੀ ਰਾਜ਼ ਹੈ। ਜੇਕਰ ਮੇਰੇ ਵਰਗੀ ਫਿੱਗਰ ਚਾਹੀਦੀ ਹੈ ਤਾਂ ਟਾਇਲਟ ਪੇਪਰ ਖਾਓ।'' ਹਾਲਾਂਕਿ ਮਲਾਇਕਾ ਇਥੇ ਕਰਨ ਦੇ ਮਜ਼ਾਕ ਦਾ ਜਵਾਬ ਦੇ ਰਹੀ ਸੀ। ਟਾਇਲਟ ਪੇਪਰ ਖਾਣ ਦੇ ਨਹੀਂ, ਸਿਰਫ ਸਾਫ ਕਰਨ ਦੇ ਕੰਮ ਆਉਂਦਾ ਹੈ।
ਹਾਊਸਫੁਲ ਦੀ ਹਰ ਫਿਲਮ 'ਚ ਜੈਕਲਿਨ ਦਾ ਜਾਦੂ
NEXT STORY