ਮੁੰਬਈ: ਪੂਰਾ ਦੇਸ਼ ਇਸ ਸਮੇਂ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ। ਅਜਿਹੇ ’ਚ ਕਈ ਬਾਲੀਵੁੱਡ ਸਿਤਾਰੇ ਆਮ ਜਨਤਾ ਦੀ ਮਦਦ ਲਈ ਅੱਗੇ ਆ ਰਹੇ ਹਨ ਅਤੇ ਕੁਝ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਾਅ ਕਰਨ ਦੀ ਸਲਾਹ ਦੇ ਰਹੇ ਹਨ। ਹਾਲ ਹੀ ’ਚ ਅਦਾਕਾਰਾ ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਨੇ ਵੀ ਲੋਕਾਂ ਦੇ ਨਾਲ-ਨਾਲ ਆਪਣੇ ਪੁੱਤਰ ਤੈਮੂਰ ਅਲੀ ਖ਼ਾਨ ਨੂੰ ਵੀ ਵੈਕਸੀਨੇਸ਼ਨ ਦੇ ਬਾਰੇ ’ਚ ਜਾਣਕਾਰੀ ਦਿੱਤੀ ਹੈ। ਦੋਵਾਂ ਨੇ ਇਸ ਦੇ ਮਹੱਤਵ ਨੂੰ ਸਮਝਾਉਣ ਲਈ ਟਾਮ ਐਂਡ ਜੈਰੀ ਦੀ ਵੀਡੀਓ ਦਾ ਸਹਾਰਾ ਲਿਆ ਹੈ ਅਤੇ ਸਾਰਿਆਂ ਨੂੰ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ ਵੀ ਕੀਤੀ ਹੈ।
ਵੀਡੀਓ ਰਾਹੀਂ ਸਮਝਾਇਆ ਕੋਵਿਡ ਵੈਕਸੀਨ ਦਾ ਮਹੱਤਵ
ਕਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਟਾਮ ਐਂਡ ਜੈਰੀ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਸਾਨੂੰ ਅਹਿਸਾਸ ਨਹੀਂ ਹੁੰਦਾ ਕਿ ਸਾਡੇ ਬੱਚੇ ਵੀ ਆਲੇ-ਦੁਆਲੇ ਦੀਆਂ ਚੀਜ਼ਾਂ ਨੂੰ ਧਿਆਨ ਨਾਲ ਸੁਣਦੇ ਹਨ ਨਾਲ ਹੀ ਉਨ੍ਹਾਂ ਦੇ ਮਨ ’ਚ ਵੀ ਡਰ ਹੁੰਦਾ ਹੈ।
ਅਸੀਂ ਤੈਮੂਰ ਨਾਲ ਗੱਲ ਹੋਏ ਉਸ ਨੂੰ ਸਮਝਾਇਆ ਕਿ ਹਰ ਐਡਲਟ ਨੂੰ ਵੈਕਸੀਨ ਲੈਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਸਾਨੂੰ ਜ਼ਰੂਰਤਮੰਦ ਲੋਕਾਂ ਦੀ ਹਮੇਸ਼ਾ ਮਦਦ ਕਰਨੀ ਚਾਹੀਦੀ। ਮੈਡੀਕਲ ਸਟਾਫ, ਫਾਰਮਾ ਅਤੇ ਲੱਖਾਂ ਲੋਕ ਜੋ ਇਨੀਂ ਦਿਨੀਂ ਲੋਕਾਂ ਦੀ ਮਦਦ ਕਰ ਰਹੇ ਹਨ ਉਨ੍ਹਾਂ ਦੀ ਵੀ ਸਾਨੂੰ ਮਦਦ ਕਰਨੀ ਚਾਹੀਦੀ ਹੈ। ਕਿ੍ਰਪਾ ਕਰਕੇ ਸਾਰੇ ਲੋਕ ਵੈਕਸੀਨ ਲਈ ਰਜਿਸਟਰ ਕਰਵਾਓ ਅਤੇ ਆਪਣੀ ਵਾਰੀ ਦੀ ਉਡੀਕ ਕਰੋ’।
ਕਰੀਨਾ ਪਹਿਲੇ ਵੀ ਕਰ ਚੁੱਕੀ ਹੈ ਕੋਰੋਨਾ ਨੂੰ ਲੈ ਕੇ ਪੋਸਟ
ਉੱਧਰ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਕੋਰੋਨਾ ਨੇ ਲੋਕਾਂ ਨੂੰ ਇਸ ਬੀਮਾਰੀ ਦੀ ਗੰਭੀਰਤਾ ਸਮਝਾਉਂਦੇ ਹੋਏ ਇਕ ਪੋਸਟ ਸਾਂਝੀ ਕੀਤੀ ਸੀ ਜਿਸ ’ਚ ਬੇਬੋ ਨੇ ਲਿਖਿਆ ਸੀ ਕਿ ਅਜੇ ਵੀ ਸਾਡੇ ਦੇਸ਼ ’ਚ ਕਈ ਲੋਕ ਹਨ ਜੋ ਇਸ ਬੀਮਾਰੀ ਦੀ ਗੰਭੀਰਤਾ ਨੂੰ ਸਮਝ ਨਹੀਂ ਰਹੇ ਹਨ। ਅਜਿਹੇ ’ਚ ਜਦੋਂ ਵੀ ਘਰ ’ਚੋਂ ਬਾਹਰ ਨਿਕਲੋ ਮਾਸਕ ਜ਼ਰੂਰ ਲਗਾਓ ਅਤੇ ਕਿਸੇ ਵੀ ਨਿਯਮ ਨੂੰ ਤੋੜਨ ਤੋਂ ਪਹਿਲਾਂ ਦੇਸ਼ ਦੇ ਡਾਕਟਰ ਅਤੇ ਮੈਡੀਕਲ ਸਟਾਫ ਦੇ ਬਾਰੇ ’ਚ ਜ਼ਰੂਰ ਸੋਚਣਾ। ਇਹ ਲੋਕ ਫਿਜ਼ੀਕਲੀ ਅਤੇ ਮੈਂਟਲੀ ਟੁੱਟਣ ਦੀ ਕਗਾਰ ’ਤੇ ਪਹੁੰਚ ਗਏ ਹਨ। ਇਸ ਸਮੇਂ ਭਾਰਤ ਨੂੰ ਸਭ ਦੇ ਸਾਥ ਦੀ ਲੋੜ ਹੈ’।
ਰਣਧੀਰ ਤੋਂ ਬਾਅਦ ਘਰ ਦੇ 5 ਮੈਂਬਰ ਕੋਰੋਨਾ ਪਾਜ਼ੇਟਿਵ, ਕਰੀਨਾ-ਕਰਿਸ਼ਮਾ ਦੀ ਵੀ ਸਾਹਮਣੇ ਆਈ ਰਿਪੋਰਟ
NEXT STORY