ਮੁੰਬਈ- ਲੋਕ ਮਹਾਨ ਗਾਇਕਾ ਲਤਾ ਮੰਗੇਸ਼ਕਰ ਦੇ ਦਿਹਾਂਤ ਤੋਂ ਅਜੇ ਉਭਰ ਨਹੀਂ ਪਾਏ ਸਨ ਕਿ ਉਨ੍ਹਾਂ ਦੇ ਜਾਣ ਦੇ 9 ਦਿਨਾਂ ਤੋਂ ਬਾਅਦ ਗਾਇਕ ਬੱਪੀ ਲਹਿਰੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਗਾਇਕ ਅਤੇ ਸੰਗੀਤਕਾਰ ਨੇ ਮੁੰਬਈ ਦੇ ਇਕ ਹਸਪਤਾਲ 'ਚ ਬੁੱਧਵਾਰ ਨੂੰ ਆਖਿਰੀ ਸਾਹ ਲਿਆ। ਬੱਪੀ 69 ਸਾਲ ਦੇ ਸਨ। ਬੱਪੀ ਦਾ ਦੇ ਦਿਹਾਂਤ ਨਾਲ ਦੇਸ਼ ਇਕ ਵਾਰ ਫਿਰ ਗਮਗੀਨ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸਵ. ਸੰਗੀਤਕਾਰ ਦੇ ਪਰਿਵਾਰ ਨੇ ਇਕ ਅਧਿਕਾਰਿਕ ਬਿਆਨ ਜਾਰੀ ਕੀਤਾ ਹੈ। ਬੱਪੀ ਦਾ ਦੇ ਪਰਿਵਾਰ ਦੇ ਅਧਿਕਾਰਿਕ ਬਿਆਨ ਦੇ ਮੁਤਾਬਕ ਬੱਪੀ ਲਹਿਰੀ ਦਾ ਅੰਤਿਮ ਸੰਸਕਾਰ ਕੱਲ੍ਹ ਭਾਵ ਬੁੱਧਵਾਰ ਨੂੰ ਉਨ੍ਹਾਂ ਪੁੱਤਰ ਦੇ ਅਮਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਕੀਤਾ ਜਾਵੇਗਾ।
ਅਧਿਕਾਰਿਕ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਸਾਡੇ ਲਈ ਬਹੁਤ ਦੁਖ਼ਦਾਇਕ ਪਲ ਹੈ। ਸਾਡੇ ਪਿਆਰੇ ਬੱਪੀ ਦਾ ਬੀਤੀ ਅੱਧੀ ਰਾਤ ਨੂੰ ਦਿਹਾਂਤ ਹੋ ਗਿਆ ਹੈ। ਕੱਲ੍ਹ ਅਮਰੀਕਾ ਤੋਂ ਉਨ੍ਹਾਂ ਦੇ ਪੁੱਤਰ ਦੇ ਵਾਪਸ ਆਉਣ ਤੋਂ ਬਾਅਦ ਬੱਪੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਅਸੀਂ ਉਨ੍ਹਾਂ ਦੀ ਆਤਮਾ ਲਈ ਪਿਆਰ ਅਤੇ ਆਸ਼ੀਰਵਾਦ ਮੰਗ ਰਹੇ ਹਨ। ਅਸੀਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ। ਸ਼੍ਰੀਮਤੀ ਲਹਿਰੀ, ਸ਼੍ਰੀ ਗੋਵਿੰਦ ਬੰਸਲ, ਬੱਪਾ ਲਹਿਰੀ, ਰੇਮਾ ਲਹਿਰੀ।
ਦੱਸ ਦੇਈਏ ਕਿ ਬੱਪੀ ਲਹਿਰੀ ਨੂੰ ਇਕ ਮਹੀਨਾ ਪਹਿਲੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਸੋਮਵਾਰ ਨੂੰ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ ਪਰ ਮੰਗਲਵਾਰ ਨੂੰ ਉਨ੍ਹਾਂ ਦੀ ਤਬੀਅਤ ਵਿਗੜ ਗਈ ਤੇ ਉਨ੍ਹਾਂ ਦੇ ਪਰਿਵਾਰ ਨੇ ਇਕ ਡਾਕਟਰ ਨੂੰ ਆਪਣੇ ਘਰ ਬੁਲਾਇਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਡਾ. ਦੀਪਕ ਨਾਮਜੋਸ਼ੀ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਉਨ੍ਹਾਂ ਨੂੰ ਕਈ ਸਾਹ ਸੰਬੰਧੀ ਸਮੱਸਿਆਵਾਂ ਸਨ।
ਸੋਨੇ ਨਾਲ ਬੱਪੀ ਲਹਿਰੀ ਨੂੰ ਸੀ ਬਹੁਤ ਪਿਆਰ, ਧਨਤੇਰਸ 'ਤੇ ਖਰੀਦਿਆ ਸੀ ਸੋਨੇ ਦਾ 'ਟੀ ਸੈੱਟ'
NEXT STORY