ਮੁੰਬਈ- 80 ਦੇ ਦਹਾਕਿਆਂ ਤੋਂ ਸੰਗੀਤ ਦੀ ਦੁਨੀਆ 'ਚ ਰਾਜ ਕਰ ਰਹੇ ਬੱਪੀ ਲਹਿਰੀ 69 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਨੇ 16 ਫਰਵਰੀ ਨੂੰ ਆਖਿਰੀ ਸਾਹ ਲਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨੇ ਹਰ ਕਿਸੇ ਦਾ ਦਿਲ ਤੋੜ ਕੇ ਰੱਖ ਦਿੱਤਾ।
ਲੋਕ ਪਿਆਰ ਨਾਲ ਉਨ੍ਹਾਂ ਨੂੰ ਬੱਪੀ ਦਾ ਕਹਿੰਦੇ ਸਨ। ਹਿੰਦੀ ਸਿਨੇਮਾ ਦੇ ਟਾਪ ਕੰਪੋਜ਼ਰਸ 'ਚੋਂ ਇਕ ਬੱਪੀ ਦਾ ਲਗਭਗ 9000 ਗਾਣਿਆਂ 'ਚ ਮਿਊਜ਼ਿਕ ਦੇ ਚੁੱਕੇ ਹਨ। ਬੱਪੀ ਲਹਿਰੀ ਦਾ ਮਿਊਜ਼ਿਕ ਜਿੰਨਾ ਕੰਨਾਂ 'ਚ ਮਧੁਰ ਲੱਗਦਾ ਸੀ ਓਨਾ ਹੀ ਉਹ ਆਪਣੇ ਗੋਲਡ ਦੀ ਵਜ੍ਹਾ ਨਾਲ ਮਸ਼ਹੂਰ ਸਨ।
ਧਨਤੇਰਸ 'ਤੇ ਖਰੀਦਿਆ ਸੀ ਗੋਲਡ ਟੀ ਸੈੱਟ
ਸਾਲ 2021 ਦੇ ਧਨਤੇਰਸ 'ਤੇ ਬੱਪੀ ਲਹਿਰੀ ਨੇ ਸੋਨੇ ਦੀ ਚੈਨ ਨਹੀਂ ਖਰੀਦੀ ਸੀ। ਉਨ੍ਹਾਂ ਨੇ ਆਪਣੇ ਲਈ ਗੋਲਡ ਟੀ ਸੈੱਟ ਮੰਗਵਾਇਆ ਸੀ। ਇਹ ਆਪਣੇ ਆਪ 'ਚ ਬਹੁਤ ਅਨੋਖਾ ਅਤੇ ਕੀਮਤੀ ਹੈ। ਇਸ ਦੇ ਪਿੱਛੇ ਹੀ ਲਹਿਰੀ ਨੇ ਵਜ੍ਹਾ ਵੀ ਦੱਸੀ ਸੀ। ਇਕ ਇੰਟਰਵਿਊ 'ਚ ਬੱਪੀ ਨੇ ਕਿਹਾ ਸੀ ਕਿ ਇਸ ਵਾਰ ਉਹ ਗੋਲਡ ਚੈਨ ਨਹੀਂ ਲੈਣਗੇ। ਸੋਨੇ ਦਾ ਉਨ੍ਹਾਂ ਦੇ ਕੋਲ ਸਭ ਕੁਝ ਤਾਂ ਹੈ ਹੀ। ਧਨਤੇਰਸ 'ਤੇ ਮੈਨੂੰ ਮੇਰੀ ਪਤਨੀ ਨੇ ਕਿਹਾ ਕਿ ਉਹ ਮੇਰੇ ਲਈ ਗੋਲਡ ਟੀ ਸੈੱਟ ਲੈ ਕੇ ਆਏ। ਮੈਨੂੰ ਲੱਗਿਆ ਕਿ ਟੀ ਸੈੱਟ ਜਾਂ ਇਕ ਕੱਪ ਅਤੇ ਪਲੇਟ ਬਿਹਤਰ ਰਹਿਣਗੇ।
ਮਾਂ ਨੇ ਦਿੱਤੀ ਸੀ ਪਹਿਲੀ ਚੈਨ
ਬੱਪੀ ਦਾ ਨੂੰ ਜੂਨ 2019 'ਚ ਅਨੁਪਮਾ ਚੋਪੜਾ ਨੂੰ ਦਿੱਤੇ ਇਕ ਇੰਟਰਵਿਊ 'ਚ ਦੱਸਿਆ ਕਿ ਉਨ੍ਹਾਂ ਨੇ ਪਹਿਲੀ ਸੋਨੇ ਦੀ ਚੈਨ 1947 'ਚ ਉਨ੍ਹਾਂ ਦੀ ਮਾਂ ਨੇ ਦਿੱਤੀ ਸੀ। ਇਸ ਤੋਂ ਬਾਅਦ ਦੂਜੀ ਸੋਨੇ ਦੀ ਚੈਨ ਉਨ੍ਹਾਂ ਦੀ ਪਤਨੀ ਨੇ 1977 'ਚ ਦਿੱਤੀ। ਦੱਸ ਦੇਈਏ ਕਿ ਇਸ ਦੇ ਬਾਅਦ ਗੋਲਡ ਦਾ ਸਿਲਸਿਲਾ ਇੰਝ ਚੱਲਿਆ ਕਿ ਉਸ ਦੇ ਕੋਲ ਗੋਲਡ ਹੀ ਗੋਲਡ ਹੋ ਗਿਆ।
ਬੱਪੀ ਕਹਿੰਦੇ ਸਨ ਕਿ ਇਸ ਦੇ ਬਾਅਦ ਤਾਂ ਪੂਰੀ ਦੁਨੀਆ 'ਚ ਬੱਪੀ ਮਤਲਬ ਗੋਲਡ ਹੋ ਗਿਆ। ਉਨ੍ਹਾਂ ਨੇ ਇਹ ਕਿੱਸਾ ਸੁਣਾਉਂਦੇ ਹੋਏ ਕਿਹਾ ਸੀ ਕਿ ਜਦੋਂ ਮੈਂ ਕਦੇ ਨਿਊਯਾਰਕ ਜਾਂ ਇੰਗਲੈਂਡ 'ਚ ਹੁੰਦਾ ਅਤੇ ਸਰਦੀਆਂ ਦੀ ਵਜ੍ਹਾ ਨਾਲ ਜਦੋਂ ਆਪਣੀ ਸੋਨੇ ਦੀ ਚੈਨ ਜੈਕੇਟ ਦੇ ਅੰਦਰ ਹੀ ਰਹਿੰਦੀ ਤਾਂ ਇੰਡੀਅਨ ਪ੍ਰਸ਼ੰਸਕ ਮੇਰੇ ਕੋਲ ਆ ਕੇ ਕਹਿੰਦੇ ਕਿ ਤੁਸੀਂ ਬੱਪੀ ਲਹਿਰੀ ਹੋ ਨਾ, ਜਿਵੇਂ ਹੀ ਮੈਂ ਕਹਿੰਦਾ ਕਿ ਹਾਂ, ਤਾਂ ਉਹ ਪੁੱਛਦੇ ਤੁਹਾਡਾ ਗੋਲਡ ਕਿੱਥੇ ਹੈ। ਬੱਪੀ ਦਾ ਨੇ ਕਿਹਾ ਸੀ ਕਿ -ਗੋਲਡ ਚੈਨ ਮੇਰੀ ਪਛਾਣ ਅਤੇ ਹੁਣ ਇਹ ਮੇਰਾ ਪਰੂਫ ਬਣ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ 'ਜਿਮੀ ਜਿਮੀ' ਗਾਣਾ ਲਗਭਗ 45 ਭਾਸ਼ਾਵਾਂ 'ਚ ਕੰਪੋਜ਼ ਕੀਤਾ ਗਿਆ। ਇਸ 'ਚ ਰੂਸ, ਚੀਨ ਅਤੇ ਇਸਤਾਂਬੁਲ ਵਰਗੇ ਦੇਸ਼ ਸ਼ਾਮਲ ਹਨ।
ਸੰਗੀਤ ਦੇ ਜਨੂੰਨੀ ਬੱਪੀ ਨੇ 3 ਸਾਲ ਦੀ ਉਮਰ 'ਚ ਸਿੱਖਿਆ ਤਬਲਾ, ਦੇਸ਼ ਨੂੰ 'ਡਿਸਕੋ' ਨਾਲ ਕਰਾਇਆ ਰੂ-ਬ-ਰੂ
NEXT STORY