ਮੁੰਬਈ (ਬਿਊਰੋ)– ‘ਭਾਗ ਮਿਲਖਾ ਭਾਗ’ ਤੋਂ ਬਾਅਦ ਫਰਹਾਨ ਅਖਤਰ ਤੇ ਰਾਕੇਸ਼ ਓਮਪ੍ਰਕਾਸ਼ ਮਹਿਰਾ ਦੀ ਜੋੜੀ ਇਕ ਵਾਰ ਫਿਰ ‘ਤੂਫਾਨ’ ’ਚ ਇਕੱਠੀ ਹੋਈ ਹੈ। ਪਰੇਸ਼ ਰਾਵਲ ਤੇ ਮਰੁਣਾਲ ਠਾਕੁਰ ਵੀ ਇਸ ਫ਼ਿਲਮ ’ਚ ਅਹਿਮ ਭੂਮਿਕਾਵਾਂ ’ਚ ਹਨ। ਅਦਾਕਾਰ ਤੇ ਨਿਰਮਾਤਾ ਫਰਹਾਨ ਅਖਤਰ ਦੀ ਬਾਕਸਿੰਗ ਡਰਾਮਾ ਫ਼ਿਲਮ ‘ਤੂਫਾਨ’ ਡਿਜੀਟਲ ਪਲੇਟਫਾਰਮ ’ਤੇ ਰਿਲੀਜ਼ ਕੀਤੀ ਗਈ ਹੈ।
ਰਾਕੇਸ਼ ਓਮਪ੍ਰਕਾਸ਼ ਵਲੋਂ ਨਿਰਦੇਸ਼ਿਤ ਇਹ ਫ਼ਿਲਮ ਡਾਂਗਰੀ ਦੇ ਇਕ ਗੁੰਡੇ ਅਜ਼ੀਜ਼ ਅਲੀ (ਫਰਹਾਨ ਅਖਤਰ) ਬਾਰੇ ਹੈ, ਜਿਸ ਨੂੰ ਇਕ ਮੁੱਕੇਬਾਜ਼ ਵਜੋਂ ਸਫਲਤਾ ਮਿਲਦੀ ਹੈ ਤੇ ਉਹ ਸਿਰਫ ਇਕ ਗਲਤੀ ਨਾਲ ਸਭ ਕੁਝ ਗੁਆ ਦਿੰਦਾ ਹੈ। ਫ਼ਿਲਮ ’ਚ ਡਰਾਮਾ ਹੈ, ਜਿਵੇਂ ਕਿ ਅਜ਼ੀਜ਼ ਸਾਰੀਆਂ ਮੁਸ਼ਕਿਲਾਂ ਦੇ ਵਿਰੁੱਧ ਵਾਪਸੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਫ਼ਿਲਮ ’ਚ ਮਰੁਣਾਲ ਠਾਕੁਰ ਨੂੰ ਫਰਹਾਨ ਦੀ ਪ੍ਰੇਮਿਕਾ ਤੇ ਪਰੇਸ਼ ਰਾਵਲ ਅਜ਼ੀਜ਼ ਦੇ ਕੋਚ ਵਜੋਂ ਭੂਮਿਕਾ ਨਿਭਾਅ ਰਹੇ ਹਨ। ਇਸ ਫ਼ਿਲਮ ’ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਨੇ ਮੁੜ ਲਿਆ ਸਿੱਧੂ ਮੂਸੇ ਵਾਲਾ ਨਾਲ ਪੰਗਾ, ਪੋਸਟ ’ਚ ਦੇਖੋ ਕੀ ਲਿਖ ਦਿੱਤਾ
‘ਤੂਫਾਨ’ ਫ਼ਿਲਮ ਦੇਖਣ ਤੋਂ ਬਾਅਦ ਪ੍ਰਸ਼ੰਸਕ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰ ਰਹੇ ਹਨ। ਕੁਝ ਨੇ ਕਿਹਾ ਕਿ ਫਰਹਾਨ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਤੇ ਕੁਝ ਨੇ ਕਿਹਾ ਕਿ ਫ਼ਿਲਮ ਸ਼ਾਨਦਾਰ ਹੈ।
ਰਾਕੇਸ਼ ਓਮਪ੍ਰਕਾਸ਼ ਮਹਿਰਾ ਵਲੋਂ ਨਿਰਦੇਸ਼ਿਤ ਇਸ ਫ਼ਿਲਮ ’ਚ ਪਰੇਸ਼ ਰਾਵਲ, ਮਰੁਣਾਲ ਠਾਕੁਰ, ਸੁਪ੍ਰੀਆ ਪਾਠਕ ਕਪੂਰ, ਹੁਸੈਨ ਦਲਾਲ, ਡਾ. ਮੋਹਨ ਆਗਾਸ਼ੀ, ਦਰਸ਼ਨ ਕੁਮਾਰ ਤੇ ਵਿਜੇ ਰਾਜ ਵੀ ਹਨ। ਇਹ ਫ਼ਿਲਮ ਫਰਹਾਨ ਤੇ ਰਾਕੇਸ਼ ਓਮਪ੍ਰਕਾਸ਼ ਦੀ ਇਕੱਠਿਆਂ ਦੂਜੀ ਫ਼ਿਲਮ ਹੈ। ਇਸ ਤੋਂ ਪਹਿਲਾਂ ਦੋਵੇਂ 2013 ’ਚ ਰਿਲੀਜ਼ ਹੋਈ ਫ਼ਿਲਮ ‘ਭਾਗ ਮਿਲਖਾ ਭਾਗ’ ’ਚ ਇਕੱਠੇ ਕੰਮ ਕਰ ਚੁੱਕੇ ਹਨ।
‘ਤੂਫਾਨ’ ਮੁੰਬਈ ਦੇ ਡੋਂਗਰੀ ’ਚ ਜੰਮੇ ਅੱਜੂ ਦੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਇਕ ਵੱਡਾ ਹੋ ਕੇ ਗੁੰਡਾ ਬਣ ਜਾਂਦਾ ਹੈ। ਉਸ ਦੀ ਜ਼ਿੰਦਗੀ ’ਚ ਇਕ ਨਵਾਂ ਮੋੜ ਆਉਂਦਾ ਹੈ, ਜਦੋਂ ਉਹ ਇਕ ਸੋਹਣੀ ਮੁਟਿਆਰ ਅਨਨਿਆ ਨੂੰ ਮਿਲਦਾ ਹੈ, ਜਿਸ ਦਾ ਵਿਸ਼ਵਾਸ ਉਸ ਨੂੰ ਆਪਣਾ ਜੋਸ਼ ਜਗਾਉਣ ਲਈ ਪ੍ਰੇਰਿਤ ਕਰਦਾ ਹੈ। ਇਥੋਂ ਉਹ ਮੁੱਕੇਬਾਜ਼ੀ ਦੇ ਚੈਂਪੀਅਨ ਅਜ਼ੀਜ਼ ਅਲੀ ਬਣਨ ਲਈ ਆਪਣਾ ਸਫ਼ਰ ਸ਼ੁਰੂ ਕਰਦਾ ਹੈ।
ਨੋਟ– ‘ਤੂਫਾਨ’ ਫ਼ਿਲਮ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।
ਅਕਸ਼ੇ ਕੁਮਾਰ ਤੋਂ ਐਕਟਿੰਗ ਸਿੱਖਣ ਦਾ ਹੈ ਚੰਗਾ ਮੌਕਾ, ਸ਼ੁਰੂ ਕਰਨ ਜਾ ਰਹੇ ਨੇ ਮਾਸਟਰ ਕਲਾਸ
NEXT STORY