ਮੁੰਬਈ - ਅਦਾਕਾਰ ਵਿਜੇ ਵਰਮਾ ਦੀ ਵੈੱਬ ਸੀਰੀਜ਼ ‘ਮਟਕਾ ਕਿੰਗ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਵੈੱਬ ਸੀਰੀਜ਼ ’ਚ ਕਪਾਹ ਵਪਾਰੀ ਦੇ ‘ਮਟਕਾ ਕਿੰਗ’ ਬਣਨ ਦੇ ਸਫ਼ਰ ਨੂੰ ਦਿਖਾਇਆ ਗਿਆ ਹੈ। ਸੀਰੀਜ਼ ’ਚ ਵਿਜੇ ਨਾਲ ਕ੍ਰਿਤਿਕਾ ਕਾਮਰਾ, ਸਾਈ ਤਾਮਹਣਕਰ, ਗੁਲਸ਼ਨ ਗਰੋਵਰ ਅਤੇ ਸਿਧਾਰਥ ਜਾਧਵ ਵਰਗੇ ਸਿਤਾਰੇ ਵੀ ਹਨ। ਇਹ ਸੀਰੀਜ਼ 17 ਅਪ੍ਰੈਲ ਤੋਂ ਪ੍ਰਾਈਮ ਵੀਡੀਓ ’ਤੇ ਸਟ੍ਰੀਮ ਹੋਵੇਗੀ।
ਸੀਰੀਜ਼ ‘ਮਟਕਾ ਕਿੰਗ’ ’ਚ ਵਿਜੇ ਨੇ ਬ੍ਰਿਜ ਭੱਟੀ ਦਾ ਰੋਲ ਅਦਾ ਕੀਤਾ ਹੈ। ਟ੍ਰੇਲਰ ਦੀ ਸ਼ੁਰੂਆਤ ’ਚ ਬ੍ਰਿਜ ਭੱਟੀ ਨੂੰ ਇਕ ਕਪਾਹ ਦੇ ਵਪਾਰੀ ਵੱਜੋਂ ਦਿਖਾਇਆ ਗਿਆ ਹੈ। ਉੱਥੇ ਹੀ, 1960 ਦੇ ਦਹਾਕੇ ਦੇ ਬਾਂਬੇ ਦੀ ਝਲਕ ਵੀ ਹੈ।
ਇੰਡਸਟਰੀ 'ਚ ਪਸਰਿਆ ਮਾਤਮ, ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਦੀ ਮਾਂ ਦਾ ਹੋਇਆ ਦਿਹਾਂਤ
NEXT STORY