ਮੁੰਬਈ: ‘ਡ੍ਰੀਮ ਗਰਲ’ ਭਾਵ ਮਸ਼ਹੂਰ ਅਦਾਕਾਰਾ ਹੇਮਾ ਮਾਲਿਨੀ ਵੀ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਹੇਮਾ ਮਾਲਿਨੀ ਪ੍ਰਸਿੱਧ ਮੁੱਦਿਆਂ ’ਤੇ ਬੋਲਣ ਵਾਲੀ ਅਦਾਕਾਰਾ ਹੈ। ਜੋ ਕੁਝ ਉਨ੍ਹਾਂ ਦੇ ਮਨ ’ਚ ਹੁੰਦਾ ਹੈ, ਉਹ ਉੱਚੀ ਆਵਾਜ਼ ’ਚ ਬੋਲ ਦਿੰਦੀ ਹੈ। ਹਾਲ ਹੀ ’ਚ ਉਨ੍ਹਾਂ ਨੇ ਮੁੰਬਈ ਦੀਆਂ ਸੜਕਾਂ ’ਤੇ ਟੋਇਆ ਅਤੇ ਮੁੰਬਈ ਦੇ ਟ੍ਰੈਫ਼ਿਕ ਜਾਮ ’ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ।ਅਦਾਕਾਰਾ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਮੀਰਾ ਰੋਡ ਤੋਂ ਆਪਣੇ ਜੁਹੂ ਵਾਲੇ ਘਰ ਤੱਕ ਪਹੁੰਚਣ ’ਚ ਕਾਫ਼ੀ ਸਮਾਂ ਲੱਗਾ ਗਿਆ।
ਦਰਅਸਲ ਮਾਨਸੂਨ ਆ ਚੁੱਕਾ ਹੈ। ਮੁੰਬਈ ’ਚ ਵੀ ਮੀਂਹ ਪੈ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੜਕਾਂ ਪਾਣੀ ਨਾਲ ਭਰ ਗਈਆਂ ਹਨ। ਸੜਕਾਂ ’ਚ ਟੋਇਆ ਹੋਣ ਕਾਰਨ ਪਾਣੀ ਦਾ ਕੋਈ ਨਿਕਾਸ ਨਹੀਂ ਹੈ ਅਤੇ ਕਈ ਦਿਨਾਂ ਤੱਕ ਸੜਕਾਂ ’ਤੇ ਪਾਣੀ ਭਰਿਆ ਰਹਿੰਦਾ ਹੈ। ਇਸ ਕਾਰਨ ਕਈ ਥਾਵਾਂ ’ਤੇ ਜਾਮ ਲੱਗ ਜਾਂਦਾ ਹੈ। ਅਜਿਹੇ ’ਚ ਜਦੋਂ ਮਥੁਰਾ ਦੀ ਸੰਸਦ ਹੇਮਾ ਮਾਲਿਨੀ ਰਿਐਲਿਟੀ ਸ਼ੋਅ ਦੀ ਸ਼ੂਟਿੰਗ ਤੋਂ ਬਾਅਦ ਆਪਣੇ ਘਰ ਲਈ ਰਵਾਨਾ ਹੋਈ ਤਾਂ ਉਹ ਬੁਰੀ ਤਰ੍ਹਾਂ ਫ਼ਸ ਗਈ।
ਇਹ ਵੀ ਪੜ੍ਹੋ : ਸਵਿਟਜ਼ਰਲੈਂਡ ਦੇ ਖੂਬਸੂਰਤ ਦ੍ਰਿਸ਼ ’ਚ ਸ਼ਾਹਿਦ-ਮੀਰਾ ਆਏ ਨਜ਼ਰ, ਦੇਖੋ ਤਸਵੀਰਾਂ
ਇਸ ਬਾਰੇ ’ਚ ਹੇਮਾ ਮਾਲਿਨੀ ਨੇ ਮੀਡੀਆ ਹਾਊਸ ਨਾਲ ਗੱਲਬਾਤ ਕਰਦੇ ਹੋਏ ਕਿਹਾ, ‘ਮੈਂ ਸੋਚ ਵੀ ਨਹੀਂ ਸਕਦੀ ਕਿ ਇਕ ਗਰਭਵਤੀ ਔਰਤ ਮੁੰਬਈ ਦੀਆਂ ਟੋਇਆ ਵਾਲੀਆਂ ਸੜਕਾਂ ’ਤੇ ਕਿਵੇਂ ਸਫ਼ਰ ਕਰੇਗੀ। ਮੈਂ ਇਹ ਇਤਰਾਜ਼ ਇਕ ਮੁੰਬਈ ਵਾਲੀ ਹੋਣ ਦੇ ਨਾਤੇ ਉਠਾ ਰਿਹਾ ਹਾਂ, ਪੁਲਸ ਦਾ ਕੰਮ ਟ੍ਰੈਫ਼ਿਕ ਨੂੰ ਕੰਟਰੋਲ ਕਰਨਾ ਅਤੇ ਸੜਕ ’ਤੇ ਸਵਾਰੀਆਂ ਨੂੰ ਗਾਈਡ ਕਰਨਾ ਹੈ।’
ਹੇਮਾ ਮਾਲਿਨੀ ਨੇ ਅੱਗੇ ਕਿਹਾ ਕਿ ‘ਜਦੋਂ ਵੀ ਬਾਹਰ ਜਾਣ ਦੀ ਸੋਚਦੀ ਹਾਂ ਤਾਂ ਡਰ ਜਾਂਦੀ ਹਾਂ ਕਿਉਂਕਿ ਟ੍ਰੈਫ਼ਿਕ ਬਹੁਤ ਜ਼ਿਆਦਾ ਹੈ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਮਥੁਰਾ ਅਤੇ ਦਿੱਲੀ ’ਚ ਵੀ ਹੁੰਦੀਆਂ ਹਨ ਪਰ ਹੁਣ ਉੱਥੇ ਹਾਲਾਤ ਪਹਿਲਾਂ ਨਾਲੋਂ ਬਿਹਤਰ ਹੋ ਗਏ ਹਨ। ਅੱਜ ਦੇ ਸਮੇਂ ’ਚ ਇਸ ਸੜਕ ’ਤੇ ਆਵਾਜਾਈ ਨੂੰ ਦੇਖਣਾ, ਮੈਂ ਪਹਿਲਾਂ ਹੀ ਇਸ ਰਾਸਤੇ ਤੋਂ ਸਫ਼ਰ ਕਰਦੀ ਸੀ। ਮੁੰਬਈ ਕੀ ਸੀ ਅਤੇ ਕੀ ਹੋ ਗਿਆ।
ਇਹ ਵੀ ਪੜ੍ਹੋ : ਚਿੰਟੂ ਜੀ ਵਾਪਸ ਆ ਰਹੇ ਹਨ...ਆਲੀਆ ਦੇ ਪ੍ਰੈਗਨੈਂਸੀ 'ਤੇ ਫਰਾਹ ਨੇ ਆਖੀ ਇਹ ਗੱਲ
ਹੇਮਾ ਮਾਲਿਨੀ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਇਸ ਸਮੇਂ ਹੇਮਾ ਮਾਲਿਨੀ ਫ਼ਿਲਮਾਂ ਤੋਂ ਦੂਰ ਹੈ। ਹਾਲਾਂਕਿ ਉਹ ਅਕਸਰ ਰਿਐਲਿਟੀ ਸ਼ੋਅ ’ਚ ਮਹਿਮਾਨ ਦੇ ਰੂਪ ’ਚ ਨਜ਼ਰ ਆਉਂਦੀ ਹੈ।
ਸਵਿਟਜ਼ਰਲੈਂਡ ਦੇ ਖੂਬਸੂਰਤ ਦ੍ਰਿਸ਼ ’ਚ ਸ਼ਾਹਿਦ-ਮੀਰਾ ਆਏ ਨਜ਼ਰ, ਦੇਖੋ ਤਸਵੀਰਾਂ
NEXT STORY