ਮੁੰਬਈ(ਏਜੰਸੀ) — ਟੈਲੀਵਿਜ਼ਨ ਅਦਾਕਾਰ ਅਸ਼ੀਸ਼ ਕਪੂਰ ਨੂੰ ਦਿੱਲੀ ਪੁਲਸ ਨੇ ਇਕ ਮਹਿਲਾ ਨਾਲ ਬਲਾਤਕਾਰ ਦੇ ਦੋਸ਼ਾਂ 'ਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ, ਇਹ ਘਟਨਾ ਪਿਛਲੇ ਮਹੀਨੇ ਦਿੱਲੀ ਵਿੱਚ ਇਕ ਹਾਊਸ ਪਾਰਟੀ ਦੌਰਾਨ ਵਾਪਰੀ ਸੀ। ਕਪੂਰ ਨੂੰ ਪੁਨੇ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿੱਥੇ ਉਹ ਗੋਆ ਰਾਹੀਂ ਪਹੁੰਚਿਆ ਸੀ।
ਇਹ ਵੀ ਪੜ੍ਹੋ: ਪੰਜਾਬ ਦੇ ਲੋਕਾਂ ਦੀ ਸਲਾਮਤੀ ਲਈ ਦੁਆ ਕਰ ਰਿਹਾ ਹਾਂ : ਸ਼ਾਹਰੁਖ ਖਾਨ

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੀ ਮੁਲਾਕਾਤ ਅਸ਼ੀਸ਼ ਕਪੂਰ ਨਾਲ ਇੰਸਟਾਗ੍ਰਾਮ 'ਤੇ ਹੋਈ ਸੀ। ਕਪੂਰ ਨੇ ਉਸਨੂੰ ਅਗਸਤ ਦੇ ਦੂਜੇ ਹਫ਼ਤੇ ਵਿੱਚ ਦੋਸਤ ਦੇ ਘਰ ਹੋ ਰਹੀ ਪਾਰਟੀ ਲਈ ਸੱਦਾ ਦਿੱਤਾ ਸੀ। ਉਸ ਨੇ ਕਪੂਰ 'ਤੇ ਵਾਸ਼ਰੂਮ ਦੇ ਅੰਦਰ ਉਸ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਾਇਆ।
ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ 10 ਪਿੰਡਾਂ ਨੂੰ ਲਿਆ ਗੋਦ
ਪੁਲਸ ਜਾਂਚ ਵਿੱਚ ਮਿਲੀ ਸੀਸੀਟੀਵੀ ਫੁਟੇਜ ਅਤੇ ਗਵਾਹਾਂ ਦੇ ਬਿਆਨ ਅਨੁਸਾਰ, ਕਪੂਰ ਅਤੇ ਮਹਿਲਾ ਇਕੱਠੇ ਬਾਥਰੂਮ ਵਿੱਚ ਦਾਖਲ ਹੋਏ ਅਤੇ ਲੰਮੇ ਸਮੇਂ ਤੱਕ ਬਾਹਰ ਨਹੀਂ ਆਏ। ਜਦੋਂ ਹੋਰ ਮਹਿਮਾਨਾਂ ਨੇ ਬਾਰ-ਬਾਰ ਦਰਵਾਜ਼ਾ ਖੜਕਾਇਆ ਤਾਂ ਬਹਿਸ ਹੋਈ, ਜੋ ਸੋਸਾਇਟੀ ਦੇ ਗੇਟ ਤੱਕ ਜਾਰੀ ਰਹੀ। ਉਥੇ ਮਹਿਲਾ ਨੇ ਦਾਅਵਾ ਕੀਤਾ ਕਿ ਉਸ ਨਾਲ ਮੇਜ਼ਬਾਨ ਦੀ ਪਤਨੀ ਵੱਲੋਂ ਕੁੱਟਮਾਰ ਕੀਤੀ ਗਈ। ਆਖ਼ਰਕਾਰ, ਹੋਸਟ ਦੀ ਪਤਨੀ ਨੇ ਹੀ ਪੁਲਸ ਨੂੰ ਕਾਲ ਕੀਤੀ।
ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਨੇ ਪੰਜਾਬ 'ਚ 250 ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਖੁਦ ਜਾ ਕੇ ਵੰਡੀਆਂ ਰਾਹਤ ਕਿੱਟਾਂ
ਉੱਤਰੀ ਦਿੱਲੀ ਦੇ ਡੀ.ਸੀ.ਪੀ. ਰਾਜਾ ਬੰਠੀਆ ਨੇ ਅਸ਼ੀਸ਼ ਕਪੂਰ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਅਸ਼ੀਸ਼ ਕਪੂਰ ਟੈਲੀਵਿਜ਼ਨ ਦੇ ਕਈ ਲੋਕਪ੍ਰਿਯ ਸ਼ੋਅਜ਼ ਦਾ ਹਿੱਸਾ ਰਹਿ ਚੁੱਕੇ ਹਨ, ਜਿਨ੍ਹਾਂ ਵਿੱਚ "ਯੇ ਰਿਸ਼ਤਾ ਕਿਆ ਕਹਿਲਾਤਾ ਹੈ" ਸਭ ਤੋਂ ਪ੍ਰਸਿੱਧ ਸੀ। ਇਸ ਤੋਂ ਇਲਾਵਾ ਉਹ ਸਸੁਰਾਲ ਸਿਮਰ ਕਾ 2, ਸਾਤ ਫੇਰੇ – ਸਲੋਨੀ ਕਾ ਸਫ਼ਰ, ਸਰਸਵਤੀ ਚੰਦਰ ਅਤੇ ਮੋਲੱਕੀ ਰਿਸ਼ਤੋਂ ਕੀ ਅਗਨਿਪਰੀਕਸ਼ਾ ਵਿੱਚ ਵੀ ਨਜ਼ਰ ਆ ਚੁੱਕੇ ਹਨ। 1984 ਵਿੱਚ ਜਨਮੇ ਅਸ਼ੀਸ਼ ਕਪੂਰ ਦੀ 2021 ਵਿੱਚ ਪ੍ਰੋਡਿਊਸਰ ਪਰਲ ਗਰੇ ਨਾਲ ਸਗਾਈ ਹੋਈ ਸੀ, ਪਰ ਇਕ ਸਾਲ ਬਾਅਦ ਉਹਨਾਂ ਦਾ ਰਿਸ਼ਤਾ ਟੁੱਟ ਗਿਆ।
ਇਹ ਵੀ ਪੜ੍ਹੋ: 'ਪੰਜਾਬ ਨੂੰ ਹੜ੍ਹਾਂ ਨਾਲ ਤਬਾਹ ਹੁੰਦਾ ਦੇਖ ਦਿਲ ਟੁੱਟ ਗਿਆ'; ਸ਼ੁਭਮਨ ਗਿੱਲ ਨੇ ਜਤਾਇਆ ਦੁੱਖ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਲੋਕਾਂ ਦੀ ਸਲਾਮਤੀ ਲਈ ਦੁਆ ਕਰ ਰਿਹਾ ਹਾਂ : ਸ਼ਾਹਰੁਖ ਖਾਨ
NEXT STORY