ਮੁੰਬਈ- ਹਾਲ ਹੀ 'ਚ ਸੰਜੇ ਦੱਤ ਨੇ ਆਪਣੀ ਪਤਨੀ ਮਾਨਯਤਾ ਦੱਤ ਨਾਲ ਮੁੜ ਵਿਆਹ ਕੀਤਾ ਸੀ, ਜਿਸ ਕਾਰਨ ਇਹ ਅਦਾਕਾਰ ਚਰਚਾ 'ਚ ਆ ਗਏ ਸਨ। ਕਈ ਅਜਿਹੇ ਜੋੜੇ ਹਨ ਜਿਨ੍ਹਾਂ ਨੇ ਮੁੜ ਵਿਆਹ ਕਰਵਾਇਆ ਹੈ।

ਹੁਣ ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੇ ਕੁਝ ਅਜਿਹਾ ਹੀ ਕੀਤਾ ਹੈ। ਸੰਨੀ ਹਾਲ ਹੀ ਵਿੱਚ ਛੁੱਟੀਆਂ ਮਨਾਉਣ ਮਾਲਦੀਵ ਗਈ ਸੀ, ਜਿੱਥੇ ਉਸ ਨੇ ਆਪਣੇ ਪਤੀ ਡੇਨੀਅਲ ਵੈਬਰ ਨਾਲ ਮੁੜ ਵਿਆਹ ਕਰਨ ਦੀ ਕਸਮ ਖਾਧੀ ਸੀ।

ਇਹ ਅਸੀਂ ਨਹੀਂ ਕਹਿ ਰਹੇ ਹਾਂ, ਸਗੋਂ ਉਨ੍ਹਾਂ ਦੀ ਇਕ ਤਸਵੀਰ ਦੱਸ ਰਹੀ ਹੈ, ਜਿਸ 'ਚ ਅਦਾਕਾਰਾ ਆਪਣੇ ਪਤੀ ਡੈਨੀਅਲ ਨਾਲ ਸਫੇਦ ਗਾਊਨ 'ਚ ਨਜ਼ਰ ਆ ਰਹੀ ਹੈ। ਉਸ ਦੇ ਤਿੰਨ ਬੱਚੇ ਵੀ ਉਸ ਦੇ ਨਾਲ ਹਨ।

ਅਦਾਕਾਰਾ ਨੇ ਮਾਲਦੀਵ 'ਚ ਕੀਤਾ ਵਿਆਹ
ਇਕ ਰਿਪੋਰਟ ਮੁਤਾਬਕ 2011 'ਚ ਵਿਆਹ ਕਰਵਾਉਣ ਵਾਲੀ ਸੰਨੀ ਲਿਓਨ ਨੇ ਹਾਲ ਹੀ 'ਚ ਦੀਵਾਲੀ ਦੇ ਮੌਕੇ 'ਤੇ ਮੁੜ ਵਿਆਹ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਅਦਾਕਾਰਾ ਆਪਣੇ ਪਰਿਵਾਰ ਨਾਲ ਮਾਲਦੀਵ 'ਚ ਸੀ, ਜਿੱਥੇ 31 ਅਕਤੂਬਰ ਨੂੰ ਉਸ ਨੇ ਪਤੀ ਡੇਨੀਅਲ ਵੇਬਰ ਨਾਲ ਫਿਰ ਤੋਂ ਆਪਣੇ ਵਿਆਹ ਦੀ ਸਹੁੰ ਚੁੱਕੀ।

ਹਾਲਾਂਕਿ ਅਦਾਕਾਰਾ ਨੇ ਆਪਣੇ ਮੁੜ ਵਿਆਹ ਦੀ ਕੋਈ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਨਹੀਂ ਕੀਤੀ ਹੈ ਪਰ ਇਸ ਦੌਰਾਨ ਉਨ੍ਹਾਂ ਦੀ ਚਿੱਟੇ ਰੰਗ ਦਾ ਗਾਊਨ ਪਹਿਨੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਇਸ ਖਾਸ ਮੌਕੇ 'ਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਤਿੰਨ ਬੱਚੇ ਨਿਸ਼ਾ, ਨੂਹ ਅਤੇ ਅਸ਼ਰ ਵੀ ਮੌਜੂਦ ਸਨ।

ਰਿਪੋਰਟਾਂ ਇਹ ਵੀ ਸੁਝਾਅ ਦਿੰਦੀਆਂ ਹਨ ਕਿ ਦੋਵੇਂ ਲੰਬੇ ਸਮੇਂ ਤੋਂ ਆਪਣੇ ਵਿਆਹ ਦੀਆਂ ਸਹੁੰਆਂ ਨੂੰ ਰੀਨਿਊ ਕਰਨਾ ਚਾਹੁੰਦੇ ਸਨ ਪਰ ਉਹ ਚਾਹੁੰਦੇ ਸਨ ਕਿ ਉਨ੍ਹਾਂ ਦੇ ਬੱਚੇ ਵੀ ਸਮਾਰੋਹ ਦੀ ਮਹੱਤਤਾ ਨੂੰ ਸਮਝਣ।

ਮਿਥੁਨ ਚੱਕਰਵਰਤੀ ਨੂੰ ਵੱਡਾ ਸਦਮਾ, ਪਤਨੀ ਦਾ ਦਿਹਾਂਤ
NEXT STORY