ਮੁੰਬਈ (ਬਿਊਰੋ) : ਮਾਇਆਨਗਰੀ 'ਚ ਫ਼ਿਲਮੀ ਸਿਤਾਰਿਆਂ ਦੀ ਚਮਕ ਹਮੇਸ਼ਾ ਬਰਕਰਾਰ ਨਹੀਂ ਰਹਿੰਦੀ। ਕੋਈ ਪਤਾ ਨਹੀਂ ਹੁੰਦਾ ਕਿ ਕਦੋਂ ਕਿਹੜਾ ਸਿਤਾਰਾ ਫ਼ਿਲਮੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਦੇਵੇ। ਕਈ ਸਿਤਾਰੇ ਅਜਿਹੇ ਵੀ ਹੁੰਦੇ ਹਨ ਜੋ ਛੋਟੇ-ਛੋਟੇ ਕਿਰਦਾਰਾਂ ਨਾਲ ਵੱਡੀਆਂ ਹਸਤੀਆਂ ਨੂੰ ਦਮਦਾਰ ਟੱਕਰ ਦਿੰਦੇ ਹਨ, ਜਿਨ੍ਹਾਂ 'ਚੋਂ ਕਈ ਹਸੀਨਾਵਾਂ ਹਨ, ਜੋ ਅੱਜ ਫ਼ਿਲਮੀ ਪਰਦੇ ਤੋਂ ਗੁੰਮ ਹਨ। 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੀ 'ਦਯਾ' ਤੋਂ ਲੈ ਕੇ 'ਯੇ ਹੈ ਮੁਹੱਬਤੇਂ' ਦੀ 'ਮਿਹਿਕਾ' ਤੱਕ ਦਾ ਨਾਂ ਇਸ ਸੂਚੀ 'ਚ ਸ਼ਾਮਲ ਹੈ। ਇਹ ਕੁਝ ਅਜਿਹੀਆਂ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਰਾਤੋ-ਰਾਤ ਲਾਈਮਲਾਈਟ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ.....
ਸੌਮਿਆ ਟੰਡਨ
ਟੀ. ਵੀ. ਸ਼ੋਅ 'ਭਾਬੀ ਜੀ ਘਰ ਪਰ ਹੈ' 'ਚ 'ਅਨੀਤਾ ਭਾਬੀ' ਦੇ ਕਿਰਦਾਰ 'ਚ ਪ੍ਰਸਿੱਧੀ ਹਾਸਲ ਕਰਨ ਵਾਲੀ ਸੌਮਿਆ ਟੰਡਨ ਨੇ ਆਪਣੀ ਖੂਬਸੂਰਤੀ ਨਾਲ ਲੋਕਾਂ ਦਾ ਦਿਲ ਜਿੱਤਿਆ। ਉਸ ਨੇ ਕਈ ਸਾਲਾਂ ਤੱਕ ਪ੍ਰਸ਼ੰਸਕਾਂ ਦਾ ਮਨੋਰੰਜਨ ਵੀ ਕੀਤਾ ਪਰ ਸੌਮਿਆ ਨੇ ਆਪਣੇ ਕਰੀਅਰ ਦੇ ਸਿਖਰ 'ਤੇ ਸ਼ੋਅ ਛੱਡ ਦਿੱਤਾ। ਉਸ ਨੇ ਪ੍ਰੈਗਨੈਂਸੀ ਕਾਰਨ ਸ਼ੋਅ ਛੱਡਿਆ ਸੀ। ਸੌਮਿਆ ਨੇ ਪੁੱਤਰ ਦੇ ਜਨਮ ਤੋਂ ਬਾਅਦ ਸ਼ੋਅ ਛੱਡ ਦਿੱਤਾ ਗਿਆ ਸੀ। ਹਾਲਾਂਕਿ ਉਹ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ।
![PunjabKesari](https://static.jagbani.com/multimedia/11_08_046480962saumya-ll.jpg)
ਦਿਸ਼ਾ ਵਕਾਨੀ
ਮਸ਼ਹੂਰ ਟੀ. ਵੀ. ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਦਯਾ ਦਾ ਕਿਰਦਾਰ ਨਿਭਾਉਣ ਵਾਲੀ ਦਿਸ਼ਾ ਵਕਾਨੀ ਭਾਵੇਂ ਹੀ ਲੰਬੇ ਸਮੇਂ ਤੋਂ ਸ਼ੋਅ ਤੋਂ ਗਾਇਬ ਹੈ ਪਰ ਉਸ ਦੀ ਫੈਨ ਫਾਲੋਇੰਗ ਕਾਫੀ ਜ਼ਬਰਦਸਤ ਹੈ। ਦਿਸ਼ਾ ਵਕਾਨੀ ਨੇ ਲਗਭਗ 9 ਸਾਲ ਤੱਕ ਇਸ ਸ਼ੋਅ 'ਚ ਕੰਮ ਕੀਤਾ ਹੈ। ਉਨ੍ਹਾਂ ਦੇ ਕਿਰਦਾਰ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਗਿਆ। ਮਾਂ ਬਣਨ ਤੋਂ ਬਾਅਦ ਦਿਸ਼ਾ ਵਕਾਨੀ ਕਦੇ ਸ਼ੋਅ 'ਚ ਵਾਪਸ ਨਹੀਂ ਆਈ।
![PunjabKesari](https://static.jagbani.com/multimedia/11_10_382849839disha1-ll.jpg)
ਮੋਹਿਨਾ ਕੁਮਾਰੀ
ਟੀ. ਵੀ. ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ ਕੀਰਤੀ ਦਾ ਕਿਰਦਾਰ ਨਿਭਾਉਣ ਵਾਲੀ ਮੋਹਨਾ ਕੁਮਾਰੀ ਦਾ ਵਿਆਹ ਕੈਬਨਿਟ ਮੰਤਰੀ ਸਤਪਾਲ ਮਹਾਰਾਜ ਦੇ ਪੁੱਤਰ ਸੁਯਸ਼ ਰਾਓ ਨਾਲ ਹੋਇਆ ਹੈ। ਵਿਆਹ ਤੋਂ ਬਾਅਦ ਮੋਹਿਨੀ ਨੇ ਅਦਾਕਾਰੀ ਦੀ ਦੁਨੀਆ ਨੂੰ ਵੀ ਅਲਵਿਦਾ ਕਹਿ ਦਿੱਤਾ ਹੈ।
![PunjabKesari](https://static.jagbani.com/multimedia/11_08_041168594mohena kumari-ll.jpg)
ਨੌਸ਼ੀਨ ਅਲੀ ਸਰਦਾਰ
ਟੀ. ਵੀ. ਦੀ ਖੂਬਸੂਰਤ ਅਦਾਕਾਰਾ ਨੌਸ਼ੀਨ ਅਲੀ ਸਰਦਾਰ ਸਾਲ 2003 'ਚ ਇੱਕ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਸ ਕਾਰਨ ਉਸ ਨੇ ਰਾਤੋ-ਰਾਤ ਇੰਡਸਟਰੀ ਛੱਡ ਦਿੱਤੀ ਸੀ ਤੇ ਅਦਾਕਾਰੀ ਨੂੰ ਅਲਵਿਦਾ ਆਖ ਦਿੱਤਾ ਸੀ।
![PunjabKesari](https://static.jagbani.com/multimedia/11_08_043356117nausheen ali sardar-ll.jpg)
ਰੁਚਾ ਹਸਬਾਨੀ
'ਸਾਥ ਨਿਭਾਨਾ ਸਾਥੀਆ' ਦੀ 'ਰਾਸ਼ੀ' ਯਾਨੀ ਰੁਚਾ ਹਸਬਾਨੀ ਨੂੰ ਘਰ-ਘਰ ਪਛਾਣ ਮਿਲੀ। ਵਿਆਹ ਤੋਂ ਬਾਅਦ ਉਸ ਨੇ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ ਪਰ ਉਹ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਆਏ ਦਿਨ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।
![PunjabKesari](https://static.jagbani.com/multimedia/11_08_044137027rucha-ll.jpg)
ਸ਼ਰਧਾ ਨਿਗਮ
ਕਰਨ ਸਿੰਘ ਗਰੋਵਰ ਦੀ ਪਹਿਲੀ ਪਤਨੀ ਸ਼ਰਧਾ ਨਿਗਮ ਕਿਸੇ ਸਮੇਂ ਟੀ. ਵੀ. ਦੀਆਂ ਟੌਪ ਅਭਿਨੇਤਰੀਆਂ ਦੀ ਸੂਚੀ 'ਚ ਸੀ ਪਰ ਅੱਜ ਉਨ੍ਹਾਂ ਨੇ ਅਦਾਕਾਰੀ ਨੂੰ ਅਲਵਿਦਾ ਕਹਿ ਦਿੱਤਾ ਹੈ। ਹੁਣ ਉਹ ਫੈਸ਼ਨ ਇੰਡਸਟਰੀ 'ਚ ਕੰਮ ਕਰ ਰਹੀ ਹੈ। ਸ਼ਰਧਾ ਇਕ ਉਦਯੋਗਪਤੀ ਬਣ ਗਈ ਹੈ। ਉਹ ਇੰਟੀਰੀਅਰ ਤੋਂ ਲੈ ਕੇ ਆਰਕੀਟੈਕਚਰ ਅਤੇ ਕੱਪੜਿਆਂ ਤੱਕ ਦੇ ਕਾਰੋਬਾਰ ਤੋਂ ਵੱਡੀ ਕਮਾਈ ਕਰਦੀ ਹੈ।
![PunjabKesari](https://static.jagbani.com/multimedia/11_08_048199637shraddha nigam-ll.jpg)
ਵਿਭਾ ਆਨੰਦ
ਟੀ. ਵੀ. ਅਦਾਕਾਰਾ ਵਿਭਾ ਆਨੰਦ ਨੂੰ ‘ਬਾਲਿਕਾ ਵਧੂ’ 'ਚ ਦੀ ਭੂਮਿਕਾ ਨਾਲ ਵੱਡੀ ਪਛਾਣ ਮਿਲੀ। ਇਸ ਸ਼ੋਅ ਤੋਂ ਬਾਅਦ ਵਿਭਾ ਕੁਝ ਵੈੱਬ ਸੀਰੀਜ਼ 'ਚ ਨਜ਼ਰ ਆਈ। ਇਸ ਤੋਂ ਬਾਅਦ ਉਹ ਲਾਈਮਲਾਈਟ ਤੋਂ ਗਾਇਬ ਹੈ ਅਤੇ ਕਦੇ ਵੀ ਛੋਟੇ ਪਰਦੇ 'ਤੇ ਨਜ਼ਰ ਨਹੀਂ ਆਈ।
![PunjabKesari](https://static.jagbani.com/multimedia/11_08_054762515veebha anand-ll.jpg)
ਮਿਹਿਕਾ ਵਰਮਾ
'ਯੇ ਹੈ ਮੁਹੱਬਤੇਂ' 'ਚ ਦਿਵਯੰਕਾ ਤ੍ਰਿਪਾਠੀ ਦੀ ਛੋਟੀ ਭੈਣ ਦਾ ਕਿਰਦਾਰ ਨਿਭਾਉਣ ਵਾਲੀ ਮਿਹਿਕਾ ਵਰਮਾ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਸ਼ੋਅ ਦੌਰਾਨ ਉਸ ਨੂੰ ਇਕ ਐੱਨ. ਆਰ. ਆਈ. ਨਾਲ ਪਿਆਰ ਹੋ ਗਿਆ। ਉਸ ਨੇ ਉਸ ਨਾਲ ਵਿਆਹ ਕਰਵਾ ਲਿਆ ਅਤੇ ਅਮਰੀਕਾ ਸ਼ਿਫਟ ਹੋ ਗਈ। ਇਸ ਤੋਂ ਬਾਅਦ ਮਿਹਿਕਾ ਨੇ ਐਕਟਿੰਗ ਨੂੰ ਅਲਵਿਦਾ ਕਹਿ ਦਿੱਤਾ।
![PunjabKesari](https://static.jagbani.com/multimedia/11_08_039761973mihika verma-ll.jpg)
ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਨੇ ਲਗਾਏ 3000 ਬੂਟੇ
NEXT STORY