ਮੁੰਬਈ- 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਟੀ.ਵੀ 'ਤੇ ਸਭ ਤੋਂ ਲੰਬੇ ਟੈਲੀਕਾਸਟ ਹੋਣ ਵਾਲੇ ਸ਼ੋਅ ਵਿੱਚੋਂ ਇੱਕ ਹੈ। ਇਹ ਸ਼ੋਅ ਦਹਾਕਿਆਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਦਾ ਆ ਰਿਹਾ ਹੈ ਪਰ ਹੁਣ ਸ਼ੋਅ ਦੇ ਕਈ ਪੁਰਾਣੇ ਸਿਤਾਰਿਆਂ ਨੇ ਇਸ ਨੂੰ ਅਲਵਿਦਾ ਕਹਿ ਦਿੱਤਾ ਹੈ। 'ਤਾਰਕ ਮਹਿਤਾ ਕਾ ਉਲਟ ਚਸ਼ਮਾ' ਦੀ ਲਗਭਗ ਪੂਰੀ ਸਟਾਰਕਾਸਟ ਬਦਲ ਗਈ ਹੈ। ਕਈ ਸਾਲਾਂ ਤੱਕ ਸ਼ੋਅ 'ਚ 'ਟੱਪੂ' ਦਾ ਕਿਰਦਾਰ ਨਿਭਾਉਣ ਵਾਲੇ ਭਵਿਆ ਗਾਂਧੀ ਨੇ 7 ਸਾਲ ਪਹਿਲਾਂ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਛੱਡ ਦਿੱਤਾ ਸੀ। ਭਵਿਆ ਗਾਂਧੀ ਨੇ ਫਿਲਮਾਂ 'ਤੇ ਧਿਆਨ ਦੇਣ ਲਈ ਟੀਵੀ ਤੋਂ ਬ੍ਰੇਕ ਲਿਆ ਸੀ।ਹੁਣ ਉਹ 7 ਸਾਲ ਬਾਅਦ ਪਰਦੇ 'ਤੇ ਵਾਪਸੀ ਲਈ ਤਿਆਰ ਹੈ।
ਇਹ ਖ਼ਬਰ ਵੀ ਪੜ੍ਹੋ -ਗਣੇਸ਼ ਪੰਡਾਲ 'ਚ ਪੁੱਜੀਆਂ ਐਸ਼ਵਿਰਆ- ਅਰਾਧਿਆ, ਭੀੜ 'ਚ ਹੋਇਆ ਬੁਰਾ ਹਾਲ
ਉਹ ਸੀਰੀਅਲ 'ਪੁਸ਼ਪਾ ਇੰਪੌਸੀਬਲ' 'ਚ ਨਜ਼ਰ ਆਉਣ ਵਾਲੇ ਹਨ। ਇਸ 'ਚ ਉਨ੍ਹਾਂ ਦਾ ਕਿਰਦਾਰ ਟੱਪੂ ਤੋਂ ਬਿਲਕੁਲ ਵੱਖਰਾ ਹੋਵੇਗਾ। ਉਹ ਸ਼ੋਅ 'ਚ 'ਸਾਈਕੋ ਵਿਲੇਨ' ਦੀ ਭੂਮਿਕਾ 'ਚ ਨਜ਼ਰ ਆਉਣਗੇ। ਇਸ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਦਾ ਕਹਿਣਾ ਹੈ ਕਿ ਸ਼ੋਅ 'ਚ ਪ੍ਰਭਾਸ ਦੀ ਭੂਮਿਕਾ ਕਾਫੀ ਦਿਲਚਸਪ ਹੈ।
ਇਹ ਖ਼ਬਰ ਵੀ ਪੜ੍ਹੋ -'ਬਾਹੁਬਲੀ' ਦੇ ਭੱਲਾਲ ਦੇਵ ਨੇ ਸ਼ਾਹਰੁਖ ਦੇ ਛੂਹੇ ਪੈਰ, ਹੋ ਰਹੀ ਹੈ ਤਾਰੀਫ਼
ਭਵਿਆ ਨੇ ਕਿਹਾ, 'ਪ੍ਰਭਾਸ ਦੀ ਭੂਮਿਕਾ 'ਚ ਕਦਮ ਰੱਖਣਾ ਮੇਰੇ ਲਈ ਇਕ ਸੁਖਦ ਅਨੁਭਵ ਹੈ ਕਿਉਂਕਿ ਮੈਂ ਪਹਿਲੀ ਵਾਰ ਨਕਾਰਾਤਮਕ ਕਿਰਦਾਰ ਨਿਭਾ ਰਿਹਾ ਹਾਂ ਅਤੇ ਇਹ ਭੂਮਿਕਾ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਮਾਸੂਮ ਤੱਪੂ ਦੀ ਭੂਮਿਕਾ ਤੋਂ ਬਹੁਤ ਵੱਖਰਾ ਹੈ।ਇਸ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ, 'ਪ੍ਰਭਾਸ' ਦਾ ਕਿਰਦਾਰ ਅਚਾਨਕ ਹੈ। ਇਕ ਪਲ ਉਹ ਸ਼ਾਂਤ ਰਹਿੰਦਾ ਹੈ ਅਤੇ ਅਗਲੇ ਹੀ ਪਲ ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਲਈ ਖਤਰਾ ਬਣ ਜਾਂਦਾ ਹੈ। ਜ਼ੀ ਚੈਨਲ 'ਤੇ ਵਾਪਸ ਆਉਣਾ ਬਹੁਤ ਰੋਮਾਂਚਕ ਸੀ ਜਿੱਥੇ ਮੈਂ ਕੰਮ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕਪਿਲ ਸ਼ਰਮਾ ਨੇ ਆਪਣੇ ਪਰਿਵਾਰ ਨਾਲ ਧੂਮਧਾਮ ਨਾਲ ਮਨਾਇਆ ਗਣੇਸ਼ ਚਤੁਰਥੀ ਦਾ ਤਿਉਹਾਰ
NEXT STORY