ਮੁੰਬਈ : ਅਦਾਕਾਰ ਸਿਧਾਰਥ ਸ਼ੁਕਲਾ 2 ਸਤੰਬਰ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਸਿਧਾਰਥ ਦਾ ਦਿਹਾਂਤ 40 ਸਾਲ ਦੀ ਉਮਰ 'ਚ ਹਾਰਟ ਅਟੈਕ ਕਾਰਨ ਹੋਇਆ ਪਰ ਸਿਧਾਰਥ ਦੇ ਚਾਹੁੰਣ ਵਾਲੇ ਅਤੇ ਉਨ੍ਹਾਂ ਦੇ ਦੋਸਤ ਹੁਣ ਤਕ ਨਹੀਂ ਮੰਨ ਪਾ ਰਹੇ ਕਿ ਸਿਧਾਰਥ ਹੁਣ ਇਸ ਦੁਨੀਆ 'ਚ ਨਹੀਂ ਰਹੇ। ਸਿਧਾਰਥ ਨੂੰ ਕਰੀਬ ਤੋਂ ਜਾਣਨ ਵਾਲੇ ਉਨ੍ਹਾਂ ਨੂੰ ਭੁਲਾ ਨਹੀਂ ਪਾ ਰਹੇ ਹਨ। ਸਿਧਾਰਥ ਸਿਰਫ਼ ਇਕ ਚੰਗੇ ਅਦਾਕਾਰ ਹੀ ਨਹੀਂ ਬਲਕਿ ਉਹ ਇਕ ਚੰਗੇ ਵਿਅਕਤੀ ਵੀ ਸਨ। ਉਨ੍ਹਾਂ ਦੇ ਦੋਸਤ ਅਤੇ ਉਨ੍ਹਾਂ ਨਾਲ ਕੰਮ ਕਰ ਚੁੱਕੇ ਲੋਕ ਹੁਣ ਸਿਧਾਰਥ ਨੂੰ ਲੈ ਕੇ ਕਾਫੀ ਕੁਝ ਦੱਸ ਰਹੇ ਹਨ।
ਸਿਧਾਰਥ ਸ਼ੁਕਲਾ ਨੇ ਟੈਲੀਵਿਜ਼ਨ ਦੇ ਚਰਚਿਤ ਰਿਐਲਟੀ ਸ਼ੋਅ 'ਬਿੱਗ ਬੌਸ 13' 'ਚ ਹਿੱਸਾ ਲਿਆ ਸੀ। ਉਨ੍ਹਾਂ ਨੇ ਨਾ ਸਿਰਫ਼ ਰਿਐਲਟੀ ਸ਼ੋਅ 'ਚ ਹਿੱਸਾ ਲਿਆ ਸੀ ਬਲਕਿ ਉਸ ਨੂੰ ਜਿੱਤਿਆ ਵੀ ਸੀ। ਸਿਧਾਰਥ ਨਾਲ ਇਸ ਸ਼ੋਅ ਦਾ ਹਿੱਸਾ ਰਹੇ ਅਦਾਕਾਰ ਵਿਸ਼ਾਲ ਆਦਿਤਿਆ ਸਿੰਘ ਵੀ ਰਹੇ ਸਨ। ਸ਼ੋਅ ਦੌਰਾਨ ਦੋਵਾਂ ਵਿਚਕਾਰ ਕੁਝ ਖ਼ਾਸ ਨਹੀਂ ਬਣੀ ਸੀ। ਹਾਲ ਹੀ ਚ ਵਿਸ਼ਾਲ ਨੇ ਖੁਲਾਸਾ ਕੀਤਾ ਕਿ ਸਿਧਾਰਥ ਨੇ ਆਪਣੇ ਦਿਹਾਂਤ ਦੇ ਦੋ ਜਾਂ ਤਿੰਨ ਦਿਨ ਪਹਿਲਾਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਦੋਵਾਂ ਵਿਚਕਾਰ ਬਹੁਤ ਗੱਲਾਂ ਹੋਈਆਂ।
ਦਰਅਸਲ ਹਾਲ ਹੀ 'ਚ ਵਿਸ਼ਾਲ ਨੇ ਨਿਊਜ਼ ਵੈੱਬਸਾਈਟ ਮਿਡ ਡੇਅ ਨਾਲ ਖ਼ਾਸ ਗੱਲਬਾਤ ਕੀਤੀ। ਵਿਸ਼ਾਲ ਨੇ ਦੱਸਿਆ ਕਿ ਸਿਧਾਰਥ ਅਤੇ ਮੈਂ ਕਾਫੀ ਹੱਦ ਤਕ ਇਕੋ ਜਿਹੇ ਹਾਂ। ਜੋ ਆਪਣੀ ਹੀ ਦੁਨੀਆ 'ਚ ਖ਼ੁਸ਼ ਰਹਿੰਦੇ ਹਨ। ਬਿੱਗ ਬੌਸ 'ਚ ਲੜਾਈ ਤੋਂ ਬਾਅਦ ਅਸੀਂ ਗੱਲਬਾਤ ਬੰਦ ਕਰ ਦਿੱਤੀ ਸੀ ਅਤੇ ਨਾ ਹੀ ਮਿਲਣ ਦੀ ਕੋਸ਼ਿਸ਼ ਕੀਤੀ ਸੀ। ਸਿਧਾਰਥ ਦੀ ਮਾਂ ਅਤੇ ਭੈਣ ਨੇ 'ਖ਼ਤਰੋ ਕੇ ਖਿਡਾਰੀ' 'ਚ ਮੇਰਾ ਇਕ ਪਾਣੀ ਵਾਲਾ ਸਟੰਟ ਦੇਖਿਆ ਸੀ, ਜਦਕਿ ਮੈਨੂੰ ਤੈਰਣਾ ਨਹੀਂ ਆਉਂਦਾ ਸੀ। ਸਿਧਾਰਥ ਨੇ ਕਿਤੋਂ ਵੀ ਮੇਰਾ ਨੰਬਰ ਲੱਭਿਆ ਅਤੇ ਮੈਨੂੰ ਫੋਨ ਕੀਤਾ ਕਿ ਤੁਸੀਂ ਜੋ ਕੀਤਾ ਹੈ ਉਹ ਮੈਂ ਕਦੇ ਨਹੀਂ ਕਰ ਪਾਉਂਦਾ।
ਅੱਗੇ ਵਿਸ਼ਾਲ ਕਹਿੰਦੇ ਹਨ, ਉਨ੍ਹਾਂ ਨੇ ਮੇਰੇ ਕੰਮ ਦੀ ਬਹੁਤ ਤਾਰੀਫ਼ ਕੀਤੀ। ਇਹ ਬਹੁਤ ਵੱਡੀ ਗੱਲ ਹੈ। ਮੈਨੂੰ ਲੱਗਾ ਕਿ ਦੁਨੀਆ 'ਚ ਅਜਿਹੇ ਲੋਕ ਹੋਣੇ ਚਾਹੀਦੇ ਹਨ ਜੋ ਦੂਜਿਆਂ ਦੀ ਇੰਨੀ ਕਦਰ ਕਰਦੇ ਹਨ। ਅਸੀਂ ਕਰੀਬ ਅੰਧੇ ਘੰਟੇ ਤਕ ਗੱਲ ਕੀਤੀ ਸੀ। ਉਸ ਤੋਂ ਬਾਅਦ ਉਸ ਨੇ ਮੈਨੂੰ ਮਿਲਣ ਲਈ ਮੈਸੇਜ ਕੀਤਾ ਅਤੇ ਅਸੀਂ ਮਿਲੇ। ਦੋ-ਤਿੰਨ ਦਿਨ ਬਾਅਦ ਹੀ ਸਿਧਾਰਥ ਦੀ ਮੌਤ ਦੀ ਖ਼ਬਰ ਮਿਲੀ ਅਤੇ ਉਹ ਹੈਰਾਨ ਕਰਨ ਵਾਲੀ ਸੀ। ਮੈਂ ਬਹੁਤ ਡਿਸਟਰਬ ਹਾਂ ਅਤੇ ਅਜੇ ਵੀ ਉਪਰਵਾਲੇ ਤੋਂ ਸਵਾਲ ਪੁੱਛ ਰਿਹਾ ਹਾਂ ਕਿ ਕੀ ਇਹ ਕੀ ਹੋਇਆ। ਮੈਂ ਸਿਰਫ਼ ਭਗਵਾਨ ਨੂੰ ਪ੍ਰਾਰਥਨਾ ਕਰ ਸਕਦਾ ਹਾਂ। ਇਹ ਘਟਨਾ ਮੈਨੂੰ ਜ਼ਿੰਦਗੀ ਭਰ ਯਾਦ ਰਹੇਗੀ।
ਅਕਸ਼ਰਾ ਸਿੰਘ ਨੇ ਆਪਣੀ ਲਵ ਲਾਈਫ ਨੂੰ ਲੈ ਕੇ ਕੀਤਾ ਖੁਲਾਸਾ, ਸਾਬਕਾ ਪ੍ਰੇਮੀ ਬਾਰੇ ਆਖੀ ਇਹ ਗੱਲ
NEXT STORY