ਮੁੰਬਈ- ਮਸ਼ਹੂਰ ਬਾਲੀਵੁੱਡ ਗਾਇਕ ਉਦਿਤ ਨਾਰਾਇਣ ਹਾਲ ਹੀ ਵਿੱਚ ਇੱਕ ਕਿਸਿੰਗ ਵਿਵਾਦ ਕਾਰਨ ਸੁਰਖੀਆਂ ਵਿੱਚ ਆਏ ਸਨ, ਜਦੋਂ ਉਨ੍ਹਾਂ ਨੇ ਸਟੇਜ 'ਤੇ ਆਪਣੀ ਇੱਕ ਮਹਿਲਾ ਪ੍ਰਸ਼ੰਸਕ ਨੂੰ ਚੁੰਮਿਆ ਸੀ। ਇਸ ਵਿਵਾਦ ਤੋਂ ਬਾਅਦ, ਬਹੁਤ ਸਾਰੇ ਲੋਕ ਉਨ੍ਹਾਂ ਨੂੰ ਟ੍ਰੋਲ ਕਰਦੇ ਦੇਖੇ ਗਏ, ਜਦੋਂ ਕਿ ਕਈ ਸੈਲੇਬਸ ਉਨ੍ਹਾਂ ਦਾ ਬਚਾਅ ਵੀ ਕਰਦੇ ਦੇਖੇ ਗਏ। ਇਸ ਦੇ ਨਾਲ ਹੀ ਉਦਿਤ ਨੇ ਵੀ ਇਸ ਮਾਮਲੇ ਵਿੱਚ ਆਪਣਾ ਸਪੱਸ਼ਟੀਕਰਨ ਪੇਸ਼ ਕੀਤਾ ਸੀ। ਇਸ ਦੌਰਾਨ, ਹਾਲ ਹੀ ਵਿੱਚ ਇੱਕ ਵਾਰ ਫਿਰ ਗਾਇਕ ਨੂੰ ਇਸ ਵਿਵਾਦ ਨੂੰ ਯਾਦ ਕਰਦੇ ਹੋਏ ਟ੍ਰੇਲਰ ਲਾਂਚ ਸਮਾਗਮ ਦੌਰਾਨ ਆਪਣਾ ਮਜ਼ਾਕ ਉਡਾਇਆ ਅਤੇ ਇਸ 'ਤੇ ਚੁੱਟਕੀ ਲਈ।
ਇਹ ਵੀ ਪੜ੍ਹੋ: ਸ਼ਾਹਰੁਖ-ਸਲਮਾਨ ਦੀ ਮੌਤ ਦੀ ਭਵਿੱਖਬਾਣੀ ਕਰਨ ਵਾਲੇ ਜੋਤਸ਼ੀ 'ਤੇ ਭੜਕੀ ਸੁਚਿਤਰਾ, ਕਿਹਾ- ਇਨ੍ਹਾਂ ਨੂੰ...
ਫਿਲਮ ਪਿੰਟੂ ਕੀ ਪੱਪੀ ਦੇ ਟ੍ਰੇਲਰ ਲਾਂਚ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਉਦਿਤ ਨਾਰਾਇਣ ਨੇ ਮਜ਼ਾਕ ਵਿੱਚ ਆਪਣੇ ਪੁਰਾਣੇ ਕਿਸਿੰਗ ਵਿਵਾਦ ਦਾ ਜ਼ਿਕਰ ਕੀਤਾ। ਇਸ ਮੌਕੇ 'ਤੇ, ਗਾਇਕ ਨੇ ਫਿਲਮ ਦਾ ਨਾਮ ਲੈ ਕੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ, "ਟਾਈਟਲ ਤਾਂ ਬਦਲ ਲੈਣਾ ਚਾਹੀਦਾ ਹੈ ਤੁਹਾਨੂੰ, ਪੱਪੀ ਤਾਂ ਠੀਕ ਹੈ..ਇਸ ਮਗਰੋਂ ਪੂਰਾ ਹਾਲ ਹਾਸੇ ਨਾਲ ਗੂੰਜ ਉੱਠਿਆ ਅਤੇ ਦਰਸ਼ਕਾਂ ਨੇ ਜ਼ੋਰ ਨਾਲ ਤਾੜੀਆਂ ਵਜਾਈਆਂ। ਫਿਰ ਉਨ੍ਹਾਂ ਅੱਗੇ ਕਿਹਾ ਬਹੁਤ ਖੂਬਸੂਰਤ ਟਾਈਟਲ ਹੈ- ਪਿੰਟੂ ਕੀ ਪੱਪੀ ਪਰ ਇਹ ਉਦਿਤ ਦੀ ਪੱਪੀ ਤਾਂ ਨਹੀਂ ਹੈ? ਗਾਇਕ ਨੇ ਅੱਗੇ ਕਿਹਾ, "ਇਹ ਬਹੁਤ ਮਜ਼ੇਦਾਰ ਗੱਲ ਹੈ ਕਿ ਇਹ ਵੀਡੀਓ ਹੁਣ ਵਾਇਰਲ ਹੋਈ।"
ਇਹ ਵੀ ਪੜ੍ਹੋ: ਇਸ ਮਸ਼ਹੂਰ Singer ਦਾ ਹੋਇਆ ਦਿਹਾਂਤ, ਘਰ 'ਚ ਮਿਲੇ ਮ੍ਰਿਤਕ
ਵਿਵਾਦ ਕੀ ਸੀ?
ਉਦਿਤ ਨਾਰਾਇਣ ਦਾ ਇਹ ਕਿਸਿੰਗ ਵਿਵਾਦ ਕੁਝ ਦਿਨ ਪਹਿਲਾਂ ਵਾਇਰਲ ਹੋਈ ਇੱਕ ਵੀਡੀਓ ਕਾਰਨ ਹੋਇਆ ਸੀ। ਇਸ ਵੀਡੀਓ ਵਿੱਚ, ਉਹ ਆਪਣੇ ਸੰਗੀਤ ਸਮਾਰੋਹ ਵਿੱਚ 'ਟਿਪ ਟਿਪ ਬਰਸਾ ਪਾਣੀ' ਗਾ ਕੇ ਸਟੇਜ 'ਤੇ ਪੇਸ਼ਕਾਰੀ ਦੇ ਰਹੇ ਸਨ। ਫਿਰ ਇੱਕ ਮਹਿਲਾ ਪ੍ਰਸ਼ੰਸਕ ਸੈਲਫੀ ਲੈਣ ਲਈ ਸਟੇਜ ਦੇ ਕੋਲ ਆਈ ਉਸਨੇ ਗਾਇਕ ਦੇ ਗੱਲ੍ਹ 'ਤੇ ਚੁੰਮ ਲਿਆ। ਉਦਿਤ ਨਾਰਾਇਣ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਸ਼ੰਸਕ ਦੇ ਬੁੱਲ੍ਹਾਂ 'ਤੇ ਚੁੰਮ ਲਿਆ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਹਾਲਾਂਕਿ, ਹੁਣ ਉਦਿਤ ਨਾਰਾਇਣ ਨੇ ਸਪੱਸ਼ਟ ਕੀਤਾ ਹੈ ਕਿ ਇਹ ਵੀਡੀਓ ਦੋ ਸਾਲ ਪੁਰਾਣਾ ਹੈ ਅਤੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪਹਿਲਾਂ ਚੋਰੀ-ਛੁਪੇ ਕੀਤਾ ਵਿਆਹ, ਹੁਣ 4 ਮਹੀਨੇ ਬਾਅਦ ਤਲਾਕ ਲਵੇਗੀ ਇਹ ਮਸ਼ਹੂਰ ਅਦਾਕਾਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਾਹਰੁਖ-ਸਲਮਾਨ ਦੀ ਮੌਤ ਦੀ ਭਵਿੱਖਬਾਣੀ ਕਰਨ ਵਾਲੇ ਜੋਤਸ਼ੀ 'ਤੇ ਭੜਕੀ ਸੁਚਿਤਰਾ, ਕਿਹਾ- ਇਨ੍ਹਾਂ ਨੂੰ...
NEXT STORY