ਮੁੰਬਈ (ਬਿਊਰੋ)– ਅਦਾਕਾਰਾ ਉਪਾਸਨਾ ਸਿੰਘ ਇੰਡਸਟਰੀ ’ਚ ਪਿਛਲੇ ਕਈ ਦਹਾਕਿਆਂ ਤੋਂ ਸਰਗਰਮ ਹੈ। ਅਦਾਕਾਰਾ ਕਈ ਹਿੱਟ ਫ਼ਿਲਮਾਂ ਦਾ ਵੀ ਹਿੱਸਾ ਰਹਿ ਚੁੱਕੀ ਹੈ। ਉਸ ਦੀ ਪ੍ਰਸਿੱਧੀ ਉਦੋਂ ਦੇਖਣ ਨੂੰ ਮਿਲੀ, ਜਦੋਂ ਕਪਿਲ ਸ਼ਰਮਾ ਦੇ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਇਨ੍ਹਾਂ ਨੇ ‘ਪਿੰਕੀ ਭੂਆ’ ਦਾ ਕਿਰਦਾਰ ਨਿਭਾਇਆ ਸੀ।
ਇਹ ਖ਼ਬਰ ਵੀ ਪੜ੍ਹੋ : ‘ਵੀ ਰੋਲਿਨ’ ਵਾਲੇ ਸ਼ੁੱਭ ਦੇ ਤਿੰਨ ਗੀਤ ਆਡੀਓ ਪਲੇਟਫਾਰਮ ਤੋਂ ਹੋਏ ਡਿਲੀਟ
ਹਾਲਾਂਕਿ ਉਪਾਸਨਾ ਸਿੰਘ ਰਾਤੋਂ-ਰਾਤ ਇਸ ਸ਼ੋਅ ਤੋਂ ਗਾਇਬ ਵੀ ਹੋ ਗਈ ਸੀ। ਲੋਕਾਂ ਦਾ ਕਹਿਣਾ ਸੀ ਕਿ ਉਪਾਸਨਾ ਸਿੰਘ ਦੀ ਪੱਕਾ ਕਪਿਲ ਸ਼ਰਮਾ ਨਾਲ ਕੋਈ ਲੜਾਈ ਹੋਈ ਹੈ, ਇਸ ਲਈ ਉਸ ਨੇ ਸ਼ੋਅ ਨੂੰ ਅਚਾਨਕ ਛੱਡ ਦਿੱਤਾ ਹੈ।
ਅਦਾਕਾਰਾ ਨੇ ਕਾਮੇਡੀ ਸ਼ੋਅ ’ਚ ਸਾਲ 2013 ਤੋਂ 2016 ਤਕ ਕੰਮ ਕੀਤਾ। ‘ਪਿੰਕੀ ਭੂਆ’ ਦਾ ਕਿਰਦਾਰ ਇੰਨਾ ਮਸ਼ਹੂਰ ਹੋਇਆ ਕਿ ਦਰਸ਼ਕ ਅੱਜ ਤਕ ਉਸ ਨੂੰ ਇਸ ਕਿਰਦਾਰ ਨਾਲ ਜਾਣਦੇ ਹਨ। ਹੁਣ ਹਾਲ ਹੀ ’ਚ ਇਕ ਇੰਟਰਵਿਊ ’ਚ ਉਪਾਸਨਾ ਸਿੰਘ ਨੇ ਕਪਿਲ ਸ਼ਰਮਾ ਦੇ ਸ਼ੋਅ ਨੂੰ ਅਲਵਿਦਾ ਕਹਿਣ ਦੀ ਅਸਲੀ ਵਜ੍ਹਾ ਦੱਸੀ ਹੈ।
ਉਪਾਸਨਾ ਸਿੰਘ ਨੇ ਕਿਹਾ, ‘ਜਦੋਂ ਮੈਂ ਭੂਆ ਦਾ ਕਿਰਦਾਰ ਨਿਭਾਅ ਰਹੀ ਸੀ ਤਾਂ ਕਪਿਲ ਨਾਲ ਕੰਮ ਕਰਨਾ ਮੈਨੂੰ ਕਾਫੀ ਚੰਗਾ ਲੱਗਾ ਸੀ। ਇਸ ਤੋਂ ਬਾਅਦ ਕਪਿਲ ਨੇ ਖ਼ੁਦ ਦਾ ਸ਼ੋਅ ਸ਼ੁਰੂ ਕੀਤਾ। ਮੈਂ ਇਕ ਚੈਨਲ ਤੋਂ ਦੂਜੇ ਚੈਨਲ ਨਹੀਂ ਜਾ ਸਕਦੀ ਸੀ ਕਿਉਂਕਿ ਮੈਂ ਕਾਨਟ੍ਰੈਕਟ ਕੀਤਾ ਹੋਇਆ ਸੀ। ਅਜਿਹੇ ’ਚ ਮੈਂ ਪੁਰਾਣੇ ਹੀ ਚੈਨਲ ਨਾਲ ਕੰਮ ਕਰਨਾ ਜਾਰੀ ਰੱਖਿਆ। ਮੇਰੇ ਤੇ ਕਪਿਲ ਵਿਚਾਲੇ ਕੋਈ ਲੜਾਈ ਨਹੀਂ ਹੋਈ ਹੈ। ਲੋਕਾਂ ਨੂੰ ਲੱਗਾ ਕਿ ਸਾਡੇ ਦੋਵਾਂ ’ਚ ਅਣਬਣ ਹੋਈ ਇਸ ਲਈ ਮੈਂ ਕੰਮ ਕਰਨਾ ਉਸ ਨਾਲ ਬੰਦ ਕਰ ਦਿੱਤਾ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੀਰਾ ਰਾਜਪੂਤ ਨੇ ਨਨਾਣ ਸਨਾਹ ਕਪੂਰ ਦੇ ਵਿਆਹ ’ਚ ਪਹਿਨੀ ਲੱਖਾਂ ਦੀ ਕੀਮਤ ਵਾਲੀ ਸਾੜ੍ਹੀ
NEXT STORY