ਚੰਡੀਗੜ੍ਹ (ਬਿਊਰੋ)– ਉਪਾਸਨਾ ਸਿੰਘ, ਉਹ ਨਾਮ ਜੋ ਕਿਸੇ ਪਛਾਣ ਦਾ ਮੁਥਾਜ ਨਹੀਂ, ਤਿੰਨ ਦਹਾਕਿਆਂ ਤੋਂ ਵੱਧ ਸਮੇਂ ਲਈ ਲੋਕਾਂ ਦਾ ਮਨੋਰੰਜਨ ਕਰਨ ਤੋਂ ਬਾਅਦ ਸੰਤੋਸ਼ ਐਂਟਰਟੇਨਮੈਂਟ ਸਟੂਡੀਓ ਦੇ ਅਧੀਨ ਆਉਣ ਵਾਲੀ ਫ਼ਿਲਮ ‘ਬਾਈ ਜੀ ਕੁੱਟਣਗੇ’ ਲਈ ਨਿਰਮਾਤਾ ਬਣ ਗਈ ਹੈ।
ਸਮੀਪ ਕੰਗ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ’ਚ ਦੇਵ ਖਰੌੜ ਤੇ ਉਪਾਸਨਾ ਸਿੰਘ ਦਾ ਬੇਟਾ ਨਾਨਕ ਮੁੱਖ ਭੂਮਿਕਾ ’ਚ ਹੈ ਤੇ ਗੁਰਪ੍ਰੀਤ ਘੁੱਗੀ ਤੇ ਉਪਸਨਾ ਸਿੰਘ ਖਾਸ ਕਿਰਦਾਰਾਂ ’ਚ ਨਜ਼ਰ ਆਉਣਗੇ। ਉਪਾਸਨਾ ਸਿੰਘ ਦੇ ਨਿਰਦੇਸ਼ਨ ਵਾਲੀ ਪਹਿਲੀ ਫ਼ਿਲਮ ‘ਯਾਰਾਂ ਦੀਆਂ ਪੌਂ ਬਾਰ੍ਹਾਂ’ ਨਾਲ ਨਾਨਕ ਨੇ ਫ਼ਿਲਮਾਂ ’ਚ ਆਪਣਾ ਡੈਬਿਊ ਕੀਤਾ। ‘ਬਾਈ ਜੀ ਕੁੱਟਣਗੇ’ ਇਕ ਪਰਿਵਾਰਕ ਕਾਮੇਡੀ ਫ਼ਿਲਮ ਹੈ, ਜੋ ਦਰਸ਼ਕਾਂ ਨੂੰ ਯਕੀਨਣ ਹਸਾਏਗੀ।
ਫਿਲਮ ਦੇ ਨਿਰਦੇਸ਼ਕ ਸਮੀਪ ਕੰਗ ਨੇ ਕਿਹਾ, ‘ਪੰਜਾਬੀ ਫ਼ਿਲਮ ਇੰਡਸਟਰੀ ਲਗਾਤਾਰ ਵੱਧ-ਫੁੱਲ ਰਹੀ ਹੈ ਤੇ ਸਾਨੂੰ ਖੁਸ਼ੀ ਹੈ ਕਿ ਸਾਨੂੰ ਆਪਣੀਆਂ ਫ਼ਿਲਮਾਂ ਨੂੰ ਪ੍ਰੋਡਿਊਸ ਕਰਨ ਲਈ ਵੱਧ ਤੋਂ ਵੱਧ ਲੋਕ ਮਿਲ ਰਹੇ ਹਨ ਤੇ ਉਪਾਸਨਾ ਸਿੰਘ ਦਾ ਇਸ ਟੀਮ ਨਾਲ ਜੁੜਨਾ ਆਪਣੇ ਆਪ ’ਚ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੈ। ਮੈਂ ਬਹੁਤ ਉਤਸ਼ਾਹਿਤ ਹਾਂ ਇਸ ਨਵੀਂ ਸ਼ੁਰੂਆਤ ਨੂੰ ਲੈ ਕੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਲੋਕ ਸਾਡੀਆਂ ਕੋਸ਼ਿਸ਼ਾਂ ਦੀ ਕਦਰ ਕਰਨਗੇ।’
ਸੰਤੋਸ਼ ਐਂਟਰਟੇਨਮੈਂਟ ਸਟੂਡੀਓ ਦੇ ਨਿਰਮਾਤਾ ਉਪਾਸਨਾ ਸਿੰਘ ਨੇ ਕਿਹਾ, ‘ਇੰਨੇ ਸਾਲਾਂ ਤੋਂ ਆਪਣੀ ਅਦਾਕਾਰੀ ਤੇ ਕਾਮੇਡੀ ਲਈ ਪਿਆਰ ਕਮਾਉਣ ਤੋਂ ਬਾਅਦ ਮੈਂ ਇਸ ਪਿਆਰ ਨੂੰ ਕਿਸੇ ਤਰੀਕੇ ਨਾਲ ਵਾਪਸ ਕਰਨਾ ਚਾਹੁੰਦੀ ਸੀ। ‘ਬਾਈ ਜੀ ਕੁੱਟਣਗੇ’ ਯਕੀਨਣ ਸਾਡੇ ਬਹੁਤ ਸਾਰੇ ਕਦਮਾਂ ’ਚੋਂ ਪਹਿਲਾ ਕਦਮ ਹੈ। ਅਸੀਂ ਅਜਿਹੀਆਂ ਫ਼ਿਲਮਾਂ ਬਣਾਉਣ ’ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਾਂ ਜੋ ਮਨੋਰੰਜਨ ਕਰਨ ਤੇ ਦਰਸ਼ਕਾਂ ਦੇ ਦਿਲਾਂ ’ਚ ਹਮੇਸ਼ਾ ਰਹਿਣ। ਸਾਨੂੰ ਯਕੀਨ ਹੈ ਕਿ ਇਕੱਠੀ ਹੋਈ ਇਸ ਕਾਸਟ ਤੇ ਕਰਿਊ ਨਾਲ ਇਹ ਯਕੀਨਣ ਹੋ ਪਾਏਗਾ।’
ਅਦਾਕਾਰ ਦੇਵ ਖਰੌੜ ਨੇ ਟਿੱਪਣੀ ਕੀਤੀ, ‘ਇਕ ਅਭਿਨੇਤਾ ਹੋਣ ਦੇ ਨਾਤੇ ਮੈਂ ਹਮੇਸ਼ਾ ਸਾਰੀਆਂ ਸ਼ੈਲੀਆਂ ਨੂੰ ਅਜ਼ਮਾਉਣਾ ਚਾਹੁੰਦਾ ਸੀ। ਹਾਲਾਂਕਿ ਲੋਕ ਮੇਰੇ ਐਕਸ਼ਨ ਕਿਰਦਾਰਾਂ ਨੂੰ ਵਧੇਰੇ ਪਿਆਰ ਕਰਦੇ ਹਨ। ਮੈਂਨੂੰ ਉਮੀਦ ਹੈ ਕਿ ‘ਬਾਈ ਜੀ ਕੁੱਟਣਗੇ’ ਨਾਲ ਮੈਂ ਲੋਕਾਂ ਨੂੰ ਹਸਾਉਣ ਦੇ ਯੋਗ ਬਣਾਂਗਾ ਤੇ ਉਨ੍ਹਾਂ ਦੇ ਤਣਾਅ ਤੇ ਚਿੰਤਾਵਾਂ ਨੂੰ ਕੁਝ ਸਮੇਂ ਲਈ ਮੁਕਤ ਕਰ ਸਕਾਂਗਾ।’
ਇਸ ਸਾਲ ਸਲਮਾਨ ਖ਼ਾਨ ਨਹੀਂ ਮਨਾਉਣਗੇ ਆਪਣਾ ਜਨਮਦਿਨ ਤੇ ਨਵਾਂ ਸਾਲ, ਜਾਣੋ ਵਜ੍ਹਾ
NEXT STORY