ਜਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦਾ ਸ਼ੈਡਿਊਲ ਇਸ ਸਮੇਂ ਕਾਫੀ ਬਿਜ਼ੀ ਹੈ। ਟੀ. ਵੀ. ਰਿਐਲਿਟੀ ਸ਼ੋਅ ‘ਬਿੱਗ ਬੌਸ 14’ ਨੂੰ ਹੋਸਟ ਕਰਨ ਦੇ ਨਾਲ-ਨਾਲ ਭਾਈਜਾਨ ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ਵੀ ਕਰ ਰਹੇ ਹਨ। ਇਸ ਸਭ ਦੇ ਚਲਦਿਆਂ ਖ਼ਬਰ ਆ ਰਹੀ ਹੈ ਕਿ ਆਪਣੇ ਬਿਜ਼ੀ ਸ਼ੈਡਿਊਲ ਕਾਰਨ ਸਲਮਾਨ ਇਸ ਸਾਲ ਆਪਣਾ ਜਨਮਦਿਨ ਨਹੀਂ ਮਨਾਉਣਗੇ।
ਆਮ ਤੌਰ ’ਤੇ ਸਲਮਾਨ ਖ਼ਾਨ ਦਾ ਜਨਮਦਿਨ ਉਨ੍ਹਾਂ ਦੇ ਫਾਰਮ ਹਾਊਸ ’ਤੇ ਸੈਲਿਬ੍ਰੇਟ ਕੀਤਾ ਜਾਂਦਾ ਹੈ ਪਰ ਸਪਾਟਬੁਆਏ ਦੀ ਖ਼ਬਰ ਅਨੁਸਾਰ ਇਸ ਸਾਲ ਇਥੇ ਵੀ ਕੁਝ ਨਹੀਂ ਹੋਵੇਗਾ, ਸਗੋਂ ਜਨਮਦਿਨ ਵਾਲੇ ਦਿਨ ਸਲਮਾਨ ਖ਼ਾਨ ਆਪਣੀ ਇਕ ਫ਼ਿਲਮ ਦੀ ਸ਼ੂਟਿੰਗ ਕਰਨਗੇ।
ਸਲਮਾਨ ਖ਼ਾਨ ਦੇ ਖ਼ਾਸ ਦੋਸਤ ਨੇ ਵੈੱਬਸਾਈਟ ਨਾਲ ਗੱਲਬਾਤ ’ਚ ਦੱਸਿਆ, ‘ਇਸ ਤਰ੍ਹਾਂ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਅਸੀਂ ਸਲਮਾਨ ਦਾ ਜਨਮਦਿਨ ਤੇ ਨਵਾਂ ਸਾਲ ਉਨ੍ਹਾਂ ਦੇ ਫਾਰਮ ਹਾਊਸ ’ਤੇ ਸੈਲੀਬ੍ਰੇਟ ਨਹੀਂ ਕਰ ਰਹੇ। ਮੈਨੂੰ ਨਹੀਂ ਲੱਗਦਾ ਕਿ ਇਸ ਸਾਲ ਕਿਤੇ ਵੀ ਕੋਈ ਸੈਲੀਬ੍ਰੇਸ਼ਨ ਹੋਵੇਗਾ। ਮੈਂ ਕੁਝ ਮੀਡੀਆ ਰਿਪੋਰਟਸ ’ਚ ਪੜ੍ਹਿਆ ਕਿ ਸਲਮਾਨ ਦੇ ਜਨਮਦਿਨ ’ਤੇ ਛੋਟਾ-ਮੋਟਾ ਸੈਲੀਬ੍ਰੇਸ਼ਨ ਕੀਤਾ ਜਾਵੇਗਾ ਪਰ ਜਿਥੋਂ ਤਕ ਮੈਨੂੰ ਪਤਾ ਹੈ ਸਲਮਾਨ ਪਹਿਲੀ ਵਾਰ ਆਪਣੇ ਜਨਮਦਿਨ ਵਾਲੇ ਦਿਨ ਵੀ ਆਪਣੀ ਫ਼ਿਲਮ ‘ਅੰਤਿਮ’ ਦੀ ਸ਼ੂਟਿੰਗ ਕਰਨਗੇ। ਨਵੇਂ ਸਾਲ ਮੌਕੇ ਉਹ ਆਪਣੇ ਜੀਜਾ ਆਯੂਸ਼ ਸ਼ਰਮਾ ਨਾਲ ਸ਼ੂਟਿੰਗ ਕਰ ਰਹੇ ਹਨ।’
ਦੱਸਣਯੋਗ ਹੈ ਕਿ ਸਲਮਾਨ ਖ਼ਾਨ ਨੇ ਕੁਝ ਦਿਨ ਪਹਿਲਾਂ ਹੀ ਫ਼ਿਲਮ ‘ਅੰਤਿਮ’ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਸਲਮਾਨ ਖਾਨ ਨੇ ਇਕ ਵੀਡੀਓ ਸਾਂਝੀ ਕਰਕੇ ਦਿੱਤੀ ਸੀ। ਵੀਡੀਓ ’ਚ ਸਲਮਾਨ ਖ਼ਾਨ ਸਰਦਾਰ ਵਿਅਕਤੀ ਦੀ ਭੂਮਿਕਾ ’ਚ ਨਜ਼ਰ ਆ ਰਹੇ ਹਨ। ਉਥੇ ਕਿਸਾਨ ਅੰਦੋਲਨ ’ਤੇ ਚੁੱਪ ਬੈਠੇ ਸਲਮਾਨ ਖ਼ਾਨ ਨੂੰ ਲੋਕਾਂ ਵਲੋਂ ਬੁਰਾ-ਭਲਾ ਵੀ ਸੁਣਨ ਨੂੰ ਮਿਲਿਆ ਸੀ। ਲੋਕਾਂ ਦਾ ਕਹਿਣਾ ਸੀ ਕਿ ਉਹ ਬੇਸ਼ੱਕ ਸਰਦਾਰ ਦੀ ਲੁੱਕ ’ਚ ਹਨ ਪਰ ਕਿਸਾਨਾਂ ’ਤੇ ਉਨ੍ਹਾਂ ਦੀ ਚੁੱਪ ਟੁੱਟਣੀ ਚਾਹੀਦੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਬੀਨੂੰ ਢਿੱਲੋਂ ਨੇ ਸਿੰਘੂ ਬਾਰਡਰ ’ਤੇ ਪਹੁੰਚ ਕੇ ਕੀਤਾ ਕਿਸਾਨਾਂ ਦਾ ਸਮਰਥਨ (ਵੀਡੀਓ)
NEXT STORY