ਮੁੰਬਈ- ਮਸ਼ਹੂਰ ਫ਼ਿਲਮ ਅਦਾਕਾਰਾ ਅਤੇ ਨਿਰਮਾਤਾ-ਨਿਰਦੇਸ਼ਕ ਉਪਾਸਨਾ ਸਿੰਘ ਨੇ ਫ਼ਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ ਹੀ ਪੰਜਾਬ ਸਰਕਾਰ ਨੇ ਉਦਯੋਗ ਚਲਾ ਕੇ ਆਮ ਮਜ਼ਦੂਰਾਂ ਦੀ ਰੋਜ਼ੀ-ਰੋਟੀ ਦਾ ਖ਼ਿਆਲ ਰੱਖਿਆ ਹੈ ਠੀਕ ਉਸੇ ਹੀ ਤਰ੍ਹਾਂ ਫ਼ਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਵੀ ਰਾਹਤ ਪ੍ਰਦਾਨ ਕਰ ਕੇ ਉਨ੍ਹਾਂ ਦੇ ਪਰਿਵਾਰਾਂ ਦਾ ਵੀ ਖ਼ਿਆਲ ਰੱਖਿਆ ਜਾਵੇ।
ਮੰਡੀ ਗੋਬਿੰਦਗੜ੍ਹ ’ਚ ਉਪਾਸਨਾ ਸਿੰਘ ਨੇ ਪੰਜਾਬ ਸਰਕਾਰ ਦੁਆਰਾ ਕੋਰੋਨਾ ਸੰਕ੍ਰਮਣ ਫ਼ੈਸਲੇ ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰੰਸ਼ਸਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਦਯੋਗਾਂ ਵਲੋਂ ਫ਼ਿਲਮ ਇੰਡਸਟਰੀ ਨੂੰ ਵੀ ਕੁਝ ਰਾਹਤ ਦਿੱਤੀ ਜਾਣੀ ਚਾਹੀਦੀ ਅਤੇ ਸ਼ੂਟਿੰਗ ਸ਼ੁਰੂ ਕੀਤੀ ਜਾਣੀ ਚਾਹੀਦੀ ਕਿਉਂਕਿ ਇਸ ’ਚ ਇਸ ਤਰ੍ਹਾਂ ਦੇ ਮਜ਼ਦੂਰ ਵੀ ਹਨ ਜੋ ਰੋਜ਼ਾਨਾ ਕਮਾ ਕੇ ਆਪਣੇ ਪਰਿਵਾਰ ਦਾ ਪਾਲਣ ਪੌਸ਼ਣ ਕਰਦੇ ਹਨ। ਉਪਾਸਨਾ ਸਿੰਘ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਫ਼ਿਲਮ ਇੰਡਸਟਰੀ ਪੂਰੀ ਤਰ੍ਹਾਂ ਬੰਦ ਹੈ। ਕੋਈ ਵੀ ਫ਼ਿਲਮ ਰਿਲੀਜ਼ ਨਹੀਂ ਹੋਈ ਹੈ। ਇਸ ਦੇ ਨਤੀਜੇ ਵਜੋਂ ਇਸ ਇੰਡਸਟਰੀ ਨੂੰ ਵੀ ਕਰੋੜਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਫ਼ਿਲਮ ਇੰਡਸਟਰੀ ਨੂੰ ਸ਼ੂਟਿੰਗ ਦੀ ਆਗਿਆ ਦਿੱਤੀ ਹੈ ਤਾਂ ਫ਼ਿਲਮ ਸਾਵਧਾਨੀ ਵਰਤਣ ਲਈ ਤਿਆਰ ਹੈ। ਵਿਸ਼ੇਸ਼ ਮਾਪਦੰਡਾਂ ਦਾ ਪਾਲਣ ਕਰਦੇ ਹੋਏ ਸ਼ੂਟਿੰਗ ’ਤੇ ਆਉਣ ਵਾਲੇ ਕਲਾਕਾਰ ਜਾਂ ਵਰਕਰਾਂ ਨੂੰ ਵੈਕਸੀਨ ਲਗਵਾ ਕੇ ਸਾਵਧਾਨੀ ਵਾਲੇ ਕਦਮ ਉਠਾਉਂਦੇ ਹੋਏ ਸ਼ੂਟਿੰਗ ਕਰਨਗੇ। ਇਸ ਮੌਕੇ ਉਨ੍ਹਾਂ ਦੇ ਨਾਲ ਵਿਕਾਸ ਜੋਸ਼ੀ, ਜਸਪ੍ਰੀਤ ਮਟਿਆਰ ਵੀ ਮੌਜੂਦ ਸਨ।
ਦੱਸ ਦਈਏ ਕਿ ਪੰਜਾਬ ’ਚ ਵਧਦੇ ਕੋਰੋਨਾ ਸੰਕਰਮਣ ਦੇ ਮਾਮਲਿਆਂ ਨੂੰ ਦੇਖਦੇ ਹੋਏ ਕੋਵਿਡ ਪ੍ਰੋਟੋਕਾਲ ਤਹਿਤ ਫ਼ਿਲਮ ਦੀ ਸ਼ੂਟਿੰਗ ’ਤੇ ਰੋਕ ਹੈ। ਇਸ ਦਾ ਉਲੰਘਣ ਕਰਨ ’ਤੇ ਪਿਛਲੇ ਦਿਨੀਂ ਕਈ ਫ਼ਿਲਮੀ ਕਲਾਕਾਰਾਂ ਤੇ ਉਨ੍ਹਾਂ ਦੀ ਟੀਮ ’ਤੇ ਕਾਰਵਾਈ ਕੀਤੀ ਗਈ। ਉਪਾਸਨਾ ਸਿੰਘ ਨੇ ਮੰਗ ਕੀਤੀ ਹੈ ਕਿ ਇੰਡਸਟਰੀ ਨਾਲ ਜੁੜੇ ਲੋਕਾਂ ਦੀ ਰੋਜ਼ੀ-ਰੋਟੀ ਚੱਲਦੀ ਰਹੇ ਇਸ ਲਈ ਸ਼ੂਟਿੰਗ ਸ਼ੁਰੂ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ।
ਭਰਾ ਸ਼ਹਿਬਾਜ਼ ਨਾਲ ਵਾਇਰਲ ਹੋਇਆ ਸ਼ਹਿਨਾਜ਼ ਕੌਰ ਗਿੱਲ ਦਾ ਇਹ ਵੀਡੀਓ
NEXT STORY