ਮੁੰਬਈ (ਬਿਊਰੋ) - ਬਿਊਟੀ ਕੁਈਨ ਤੇ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਹਾਲ ਹੀ 'ਚ 'ਮਿਸ ਯੂਨੀਵਰਸ 2021' (Miss Universe 2021) ਨੂੰ ਜੱਜ ਕਰਨ ਲਈ ਇਜ਼ਰਾਈਲ ਪੁੱਜੀ ਸੀ। ਇਥੇ ਉਨ੍ਹਾਂ ਨੇ ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪੀ. ਐੱਮ. ਮੋਦੀ ਦੇ ਦੋਸਤ ਬੇਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਰਵਸ਼ੀ ਨੇ ਇਜ਼ਰਾਈਲ ਦੇ ਸਾਬਕਾ ਪੀ. ਐੱਮ. ਨੂੰ ਯਾਦਗਾਰੀ ਤੋਹਫ਼ਾ ਭੇਂਟ ਕੀਤਾ ਹੈ। ਇਸ ਮਗਰੋਂ ਉਰਵਸ਼ੀ ਦੀਆਂ ਇਹ ਤਸਵੀਰਾਂ ਬੇਹੱਦ ਟ੍ਰੈਂਡ ਕਰ ਰਹੀਆਂ ਹਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਰਵਸ਼ੀ ਰੌਤੇਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਉਸ ਨੇ ਦੱਸਿਆ ਕਿ ਉਹ ਇਜ਼ਰਾਈਲ ਦੇ ਸਾਬਕਾ ਮੁੱਖ ਮੰਤਰੀ ਨੂੰ ਮਿਲੀ ਤੇ ਉਨ੍ਹਾਂ ਨੂੰ ਇੱਕ ਖ਼ਾਸ ਤੋਹਫਾ ਦਿੱਤਾ। ਉਰਵਸ਼ੀ ਨੇ ਆਪਣੀ ਪੋਸਟ 'ਚ ਲਿਖਿਆ, "ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਬਹੁਤ-ਬਹੁਤ ਧੰਨਵਾਦ, ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਥੇ ਸੱਦਾ ਦੇਣ ਲਈ ਅਤੇ ਸ਼ਾਹੀ ਅੰਦਾਜ਼ 'ਚ ਸਵਾਗਤ ਕਰਨ ਲਈ।'' ਇਸ ਮਗਰੋਂ ਆਪਣੇ ਤੋਹਫੇ ਦੇ ਜ਼ਿਕਰ 'ਚ ਉਰਵਸ਼ੀ ਨੇ ਲਿਖਿਆ ਕਿ ਸ਼੍ਰੀਮਦ ਭਾਗਵਤ ਗੀਤਾ ਜਦੋਂ ਕਿਸੇ ਸਹੀ ਵਿਅਕਤੀ ਨੂੰ, ਸਹੀ ਸਮੇਂ ਅਤੇ ਸਹੀ ਥਾਂ 'ਤੇ ਦਿਲ ਤੋਂ ਤੋਹਫ਼ੇ ਵਜੋ ਨਿਸਵਾਰਥ ਭਾਵਨਾ ਨਾਲ ਦਿੱਤੀ ਜਾਵੇ ਤਾਂ ਉਹ ਬੇਹੱਦ ਚੰਗੀ ਹੁੰਦੀ ਹੈ।
ਤੋਹਫ਼ੇ ਦੇ ਬਦਲੇ ਜੇਕਰ ਕਿਸੇ ਹੋਰ ਚੀਜ਼ ਦੀ ਉਮੀਦ ਨਾਂ ਹੋਵੇ ਤਾਂ ਉਹ ਤੋਹਫ਼ਾ ਹਮੇਸ਼ਾ ਹੀ ਸੱਚਾ ਹੁੰਦਾ ਹੈ। ਇਸ ਮੁਲਾਕਾਤ ਦੇ ਦੌਰਾਨ ਉਰਵਸ਼ੀ ਨੇ ਉਥੋਂ ਦੇ ਪੀ. ਐੱਮ. ਬੇਂਜਾਮਿਨ ਨੇਤਨਯਾਹੂ ਨੂੰ ਆਪਣੀ ਰਾਸ਼ਟਰੀ ਭਾਸ਼ਾ ਵੀ ਸਿਖਾਈ। ਦੋਹਾਂ ਨੇ ਇੱਕ-ਦੂਜੇ ਨੂੰ ਆਪੋ-ਆਪਣੇ ਦੇਸ਼ ਦੀਆਂ ਭਾਸ਼ਾਵਾਂ ਦੇ ਸਿਖਾਉਣ ਦੀ ਕੋਸ਼ਿਸ਼ ਕੀਤੀ।
ਦੱਸ ਦਈਏ ਉਰਵਸ਼ੀ ਰੌਤੇਲਾ ਇਥੇ 70ਵੇਂ Miss Universe 2021 ਦੇ ਮੁਕਾਬਲੇ ਨੂੰ ਜੱਜ ਕਰਨ ਪੁੱਜੀ ਸੀ। ਇਜ਼ਰਾਈਲ ਦੇ ਉਪ ਪ੍ਰਧਾਨ ਮੰਤਰੀ ਵੱਲੋਂ ਭਾਰਤ ਤੋਂ ਸੱਦੀ ਜਾਣ ਵਾਲੀ ਉਹ ਇੱਕਲੌਤੀ ਭਾਰਤੀ ਜੱਜ ਸੀ। ਇਸ ਤੋਂ ਪਹਿਲਾਂ ਸਾਲ 2015 ਵਿੱਚ ਉਰਵਸ਼ੀ ਰੌਤੇਲਾ ਨੇ ਭਾਰਤ ਵੱਲੋਂ ਮਿਸ ਯੂਨੀਵਰਸ ਮੁਕਾਬਲੇ ਦੀ ਅਗਵਾਈ ਕੀਤੀ ਸੀ ਅਤੇ ਹੁਣ ਉਹ ਇੱਥੇ ਬਤੌਰ ਜੱਜ ਆਈ ਸੀ। ਉਰਵਸ਼ੀ ਨੇ ਕਈ ਬਿਊਟੀ ਕੰਪੀਟੀਸ਼ਨਾਂ ਸਣੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਬੀ. ਐੱਮ. ਸੀ. ਨੇ ਕੀਤੀ ਕਰੀਨਾ ਕਪੂਰ ਦੀ ਰਿਹਾਇਸ਼ੀ ਇਮਾਰਤ ਸੀਲ
NEXT STORY