ਮੁੰਬਈ(ਬਿਊਰੋ)- ਅਦਾਕਾਰ ਵਰੁਣ ਧਵਨ ਦੀ ਖੁਸ਼ੀ ਇਸ ਸਮੇਂ ਸਿਖਰਾਂ 'ਤੇ ਹੈ ਕਿਉਂਕਿ ਉਹ ਹਾਲ ਹੀ 'ਚ ਇਕ ਪਿਆਰੀ ਧੀ ਦੇ ਪਿਤਾ ਬਣੇ ਹਨ। ਪਤਨੀ ਨਤਾਸ਼ਾ ਦਲਾਲ ਨੇ 3 ਜੂਨ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ 'ਚ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ। ਇਸ ਦੇ ਨਾਲ ਹੀ ਹੁਣ ਵਰੁਣ ਆਪਣੀ ਪਤਨੀ ਅਤੇ ਬੱਚੀ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਘਰ ਲੈ ਆਏ ਹਨ।

ਹਾਲ ਹੀ 'ਚ ਹਸਪਤਾਲ ਦੇ ਬਾਹਰ ਤੋਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਸਾਹਮਣੇ ਆਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਪਿਤਾ ਆਪਣੀ ਛੋਟੀ ਬੱਚੀ ਨੂੰ ਘਰ ਲੈ ਜਾਣ ਲਈ ਬਹੁਤ ਉਤਸੁਕ ਹੈ ਅਤੇ ਉਸ ਨੂੰ ਬਾਹਾਂ 'ਚ ਲੈ ਕੇ ਕਾਰ ਵੱਲ ਵਧ ਰਿਹਾ ਹੈ।

ਇਸ ਦੌਰਾਨ ਨਤਾਸ਼ਾ ਦਲਾਲ ਅਦਾਕਾਰ ਦੇ ਪਿੱਛੇ-ਪਿੱਛੇ ਹਸਪਤਾਲ ਤੋਂ ਬਾਹਰ ਆਉਂਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਉਹ ਕਾਫ਼ੀ ਐਕਟਿਵ ਨਜ਼ਰ ਆ ਰਹੀ ਹੈ। ਨਵੀਂ ਮਾਂ ਹਰੇ ਰੰਗ ਦੇ ਪਹਿਰਾਵੇ ਅਤੇ ਕਾਲਾ ਚਸ਼ਮਾ ਲਗਾ ਕੇ ਸਟਾਈਲਿਸ਼ ਲੱਗ ਰਹੀ ਹੈ। ਇਸ ਦੌਰਾਨ ਵਰੁਣ ਦੇ ਪਿਤਾ ਡੇਵਿਡ ਧਵਨ ਵੀ ਆਪਣੀ ਪੋਤੀ ਅਤੇ ਨੂੰਹ ਨੂੰ ਘਰ ਲਿਜਾਣ ਲਈ ਕਾਰ ਦੇ ਸਾਹਮਣੇ ਨਜ਼ਰ ਆਏ।

ਦੱਸ ਦੇਈਏ ਕਿ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਨੇ ਸਾਲ 2021 'ਚ ਗੁਪਤ ਵਿਆਹ ਕਰ ਲਿਆ ਸੀ। ਹੁਣ ਵਿਆਹ ਦੇ ਤਿੰਨ ਸਾਲ ਬਾਅਦ ਇਹ ਜੋੜਾ ਆਪਣੇ ਪਹਿਲੇ ਬੱਚੇ ਯਾਨੀ ਇੱਕ ਪਿਆਰੀ ਧੀ ਦੇ ਮਾਤਾ-ਪਿਤਾ ਬਣੇ ਹਨ।
ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਮਹਿਲਾ ਗਾਰਡ ਦੇ ਹੱਕ 'ਚ ਆਏ ਬਜਰੰਗ, ਦਿੱਤਾ ਵੱਡਾ ਬਿਆਨ
NEXT STORY