ਮੁੰਬਈ (ਏਜੰਸੀ)- ਮਸ਼ਹੂਰ ਅਦਾਕਾਰਾ ਅਤੇ ਪਲੇਬੈਕ ਗਾਇਕਾ ਸੁਲਕਸ਼ਣਾ ਪੰਡਿਤ ਦਾ ਵੀਰਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਨ੍ਹਾਂ ਦੇ ਭਰਾ ਲਲਿਤ ਪੰਡਿਤ ਨੇ ਇਹ ਜਾਣਕਾਰੀ ਦਿੱਤੀ। ਸੁਲਕਸ਼ਣਾ 71 ਸਾਲ ਦੀ ਸੀ।
ਸੁਲਕਸ਼ਣਾ ਨੂੰ ਨਾਨਾਵਤੀ ਹਸਪਤਾਲ ਲਿਜਾਇਆ ਜਾ ਰਿਹਾ ਸੀ ਜਦੋਂ ਉਨ੍ਹਾਂ ਨੇ ਆਖਰੀ ਸਾਹ ਲਿਆ। ਲਲਿਤ ਪੰਡਿਤ ਮੁਤਾਬਕ, "ਸੁਲਕਸ਼ਣਾ ਦਾ ਸ਼ਾਮ 7 ਵਜੇ ਦੇ ਕਰੀਬ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਣ ਦੀ ਸ਼ਿਕਾਇਤ ਸੀ ਅਤੇ ਉਹ ਥੋੜ੍ਹੀ ਜਿਹੀ ਬਿਮਾਰ ਲੱਗ ਰਹੀ ਸੀ। ਅਸੀਂ ਉਨ੍ਹਾਂ ਨੂੰ ਨਾਨਾਵਤੀ ਹਸਪਤਾਲ ਲੈ ਜਾ ਰਹੇ ਸੀ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ।"

ਸੁਲਕਸ਼ਣਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1975 ਵਿੱਚ ਸੰਜੀਵ ਕੁਮਾਰ ਦੇ ਨਾਲ ਫਿਲਮ "ਉਲਝਣ" ਨਾਲ ਕੀਤੀ ਅਤੇ ਫਿਰ ਆਪਣੇ ਸਮੇਂ ਦੇ ਲਗਭਗ ਸਾਰੇ ਚੋਟੀ ਦੇ ਸਿਤਾਰਿਆਂ ਨਾਲ ਕੰਮ ਕੀਤਾ, ਜਿਨ੍ਹਾਂ ਵਿੱਚ ਰਾਜੇਸ਼ ਖੰਨਾ, ਸ਼ਸ਼ੀ ਕਪੂਰ ਅਤੇ ਵਿਨੋਦ ਖੰਨਾ ਸ਼ਾਮਲ ਹਨ। ਉਨ੍ਹਾਂ ਦੀਆਂ ਹੋਰ ਮਹੱਤਵਪੂਰਨ ਫਿਲਮਾਂ ਵਿੱਚ "ਸੰਕੋਚ," "ਹੇਰਾ ਫੇਰੀ," ਅਤੇ "ਖਾਨਦਾਨ" ਸ਼ਾਮਲ ਹਨ।
ਸੁਲਕਸ਼ਨਾ ਦਾ ਇੱਕ ਪਲੇਬੈਕ ਗਾਇਕਾ ਦੇ ਤੌਰ 'ਤੇ ਸਮਾਨਾਂਤਰ ਅਤੇ ਓਨਾਂ ਹੀ ਪ੍ਰਭਾਵਸ਼ਾਲੀ ਕੈਰੀਅਰ ਵੀ ਸੀ, ਉਨ੍ਹਾਂ ਨੇ "ਤੂ ਹੀ ਸਾਗਰ ਤੂ ਹੀ ਕਿਨਾਰਾ," "ਪਰਦੇਸੀਆ ਤੇਰੇ ਦੇਸ਼ ਮੇਂ," "ਬੇਕਰਾਰ ਦਿਲ ਟੂਟ ਗਿਆ," ਅਤੇ "ਬਾਂਧੀ ਰੇ ਕਾਹੇ ਪ੍ਰੀਤ" ਵਰਗੇ ਹਿੱਟ ਗੀਤ ਗਾਏ। ਉਹ ਹਿਸਾਰ, ਹਰਿਆਣਾ ਦੇ ਇੱਕ ਸੰਗੀਤਕ ਪਰਿਵਾਰ ਤੋਂ ਸੀ। ਪੰਡਿਤ ਜਸਰਾਜ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਸਨ।
TV ਦੇ ਮਸ਼ਹੂਰ ਜੋੜੇ ਨੇ ਵਿਆਹ ਦੇ 4 ਸਾਲ ਬਾਅਦ ਤਲਾਕ ਲਈ ਦਿੱਤੀ ਅਰਜ਼ੀ!
NEXT STORY