ਮੁੰਬਈ (ਬਿਊਰੋ)– ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਅੱਜ ਰਾਜਸਥਾਨ ਦੇ ਸਵਾਈ ਮਾਧੋਪੁਰ ’ਚ ਸੱਤ ਫੇਰੇ ਲੈਣਗੇ। ਕਿਹਾ ਜਾ ਰਿਹਾ ਹੈ ਕਿ 1500 ਫੁੱਟ ਦੀ ਉਚਾਈ ’ਤੇ ਸਥਿਤ ਰੰਥਮਭੌਰ ਕਿਲੇ ਦੇ ਅੰਦਰ ਸਥਿਤ ਸਦੀਆਂ ਪੁਰਾਣਾ ਗਣੇਸ਼ ਮੰਦਰ ਉਹ ਸਥਾਨ ਹੋ ਸਕਦਾ ਹੈ, ਜਿਥੇ ਦੋਵੇਂ ਆਪਣੇ ਵਿਆਹ ਤੋਂ ਬਾਅਦ ਦਰਸ਼ਨਾਂ ਲਈ ਜਾ ਸਕਦੇ ਹਨ। ਇਹ ਵੀ ਦੱਸਿਆ ਗਿਆ ਹੈ ਕਿ ਇਕ OTT ਪਲੇਟਫਾਰਮ ਨੇ ਵਿੱਕੀ ਤੇ ਕੈਟ ਦੇ ਵਿਆਹ ਦੀ ਵਿਸ਼ੇਸ਼ ਵੀਡੀਓ ਲਈ 100 ਕਰੋੜ ਦੀ ਪੇਸ਼ਕਸ਼ ਕੀਤੀ ਹੈ।
ਅਜਿਹੀ ਸਥਿਤੀ ’ਚ ਜੇਕਰ ਕੋਈ ਵੀ OTT ਪਲੇਟਫਾਰਮ ਵਿਆਹ ਦੀ ਵੀਡੀਓ ਤੇ ਤਸਵੀਰਾਂ ਖਰੀਦਦਾ ਹੈ ਤਾਂ ਉਸ ਨੂੰ ਚੰਗੇ ਦਰਸ਼ਕ ਮਿਲ ਸਕਦੇ ਹਨ। ਹੁਣ ਇਹ OTT ਪਲੇਟਫਾਰਮ ਭਾਰਤ ’ਚ ਵੀ ਇਸ ਰੁਝਾਨ ਨੂੰ ਲਿਆਉਣਾ ਚਾਹੁੰਦਾ ਹੈ ਤੇ ਆਪਣੇ ਵਿਆਹ ਦੀ ਫਰੈਂਚਾਇਜ਼ੀ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ। ਖ਼ਬਰਾਂ ਮੁਤਾਬਕ ਇਸੇ ਲਈ OTT ਪਲੇਟਫਾਰਮ ਨੇ ਵਿੱਕੀ ਤੇ ਕੈਟਰੀਨਾ ਨੂੰ 100 ਕਰੋੜ ਰੁਪਏ ਦੀ ਵੱਡੀ ਰਕਮ ਦੀ ਪੇਸ਼ਕਸ਼ ਕੀਤੀ ਹੈ। ਰਿਪੋਰਟ ’ਚ ਕਿਹਾ ਜਾ ਰਿਹਾ ਹੈ ਕਿ ਜੇਕਰ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਇਸ ਨੂੰ ਮੰਨ ਲੈਂਦੇ ਹਨ ਤਾਂ ਉਨ੍ਹਾਂ ਦੇ ਵਿਆਹ ਨੂੰ OTT ਪਲੇਟਫਾਰਮ ’ਤੇ ਇਕ ਫੀਚਰ ਫ਼ਿਲਮ ਦੀ ਤਰ੍ਹਾਂ ਦਿਖਾਇਆ ਜਾਵੇਗਾ।
ਰੰਥਮਭੌਰ ਤੇ ਸਵਾਈ ਮਾਧੋਪੁਰ ਦੇ ਸਥਾਨਕ ਲੋਕ ਇਹ ਸਲਾਹ ਦਿੰਦੇ ਹਨ ਕਿ ਵਿਆਹੇ ਜੋੜੇ ਭਗਵਾਨ ਤੋਂ ਆਸ਼ੀਰਵਾਦ ਲੈਣ ਲਈ ਤ੍ਰਿਨੇਤਰ ਗਣੇਸ਼ ਮੰਦਰ ਦੇ ਦਰਸ਼ਨ ਕਰਨ। ਸਿਕਸ ਸੈਂਸ ਫੋਰਟ ਬਰਵਾਰਾ ਰਿਜ਼ੋਰਟ ਤੋਂ ਲਗਭਗ 32 ਕਿਲੋਮੀਟਰ ਦੀ ਦੂਰੀ ’ਤੇ ਇਸ ਮੰਦਰ ’ਚ ਨਵੀਂ ਸ਼ੁਰੂਆਤ ਤੇ ਨਵ-ਵਿਆਹੇ ਜੋੜਿਆਂ ਲਈ ਅੰਤਿਮ ਵਰਦਾਨ ਸ਼ਕਤੀ ਹੋਣ ਦੀ ਵਿਰਾਸਤ ਹੈ। ਇਸ ਮੰਦਰ ਦੀ ਪ੍ਰਸਿੱਧੀ ਇੰਨੀ ਹੈ ਕਿ ਹਜ਼ਾਰਾਂ ਲੋਕ ਸ਼ੁਭ ਸ਼ੁਰੂਆਤ ਦੇ ਸੰਕੇਤ ਵਜੋਂ ਆਪਣੇ ਪਹਿਲੇ ਵਿਆਹ ਦਾ ਕਾਰਡ ਭੇਜਦੇ ਹਨ।
ਤ੍ਰਿਨੇਤਰ ਗਣੇਸ਼ ਮੰਦਰ ਨੂੰ ਕਥਿਤ ਤੌਰ ’ਤੇ ਹਰ ਰੋਜ਼ ਹਜ਼ਾਰਾਂ ਵਿਆਹ ਦੇ ਸੱਦੇ ਪ੍ਰਾਪਤ ਹੁੰਦੇ ਹਨ। ਇਹ ਸਾਰੇ ਮੰਦਰ ’ਚ ਤਿੰਨ ਅੱਖਾਂ ਵਾਲੀ ਗਣੇਸ਼ ਮੂਰਤੀ ਦੇ ਸਾਹਮਣੇ ਰੱਖੇ ਗਏ ਹਨ। ਰੰਥਮਭੌਰ ਦੇ ਸਥਾਨਕ ਲੋਕਾਂ ਨੇ ਖ਼ੁਲਾਸਾ ਕੀਤਾ ਕਿ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੇ ਵਿਆਹ ਦਾ ਸੱਦਾ ਮੰਦਰ ’ਚ ਨਹੀਂ ਮਿਲਿਆ ਹੈ। ਤ੍ਰਿਨੇਤਰ ਗਣੇਸ਼ ਮੰਦਰ 1300 ਈਸਵੀ ’ਚ ਰਾਜਾ ਹਮੀਰ ਚੌਹਾਨ ਵਲੋਂ ਬਣਾਇਆ ਗਿਆ ਸੀ। ਇਹ ਭਾਰਤ ਦਾ ਇਕਲੌਤਾ ਮੰਦਰ ਹੈ, ਜਿਸ ’ਚ ਭਗਵਾਨ ਗਣੇਸ਼ ਆਪਣੇ ਪੂਰੇ ਪਰਿਵਾਰ ਨਾਲ ਮੌਜੂਦ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
CDS ਰਾਵਤ ਦੇ ਦਿਹਾਂਤ ਨਾਲ ਸਦਮੇ 'ਚ ਫ਼ਿਲਮੀ ਸਿਤਾਰੇ, ਅਨਿਲ ਕਪੂਰ ਸਮੇਤ ਕਈ ਦਿੱਗਜਾਂ ਨੇ ਜਤਾਇਆ ਸੋਗ
NEXT STORY