ਪਣਜੀ (ਗੋਆ)-ਮਸ਼ਹੂਰ ਬਾਲੀਵੁੱਡ ਫਿਲਮਕਾਰ ਵਿਧੂ ਵਿਨੋਦ ਚੋਪੜਾ ਦੀ ਕਲਾਸਿਕ ਫਿਲਮ '1942: ਏ ਲਵ ਸਟੋਰੀ' ਦੀ ਵਿਸ਼ੇਸ਼ ਸਕ੍ਰੀਨਿੰਗ ਸ਼ੁੱਕਰਵਾਰ (22 ਨਵੰਬਰ) ਨੂੰ 56ਵੇਂ ਇੰਡੀਅਨ ਇੰਟਰਨੈਸ਼ਨਲ ਫਿਲਮ ਫੈਸਟੀਵਲ (IFFI) ਵਿੱਚ ਕੀਤੀ ਗਈ। ਇਸ ਫਿਲਮ ਨੂੰ ਇਸ ਲਈ ਵੀ ਖਾਸ ਮਹੱਤਵ ਦਿੱਤਾ ਗਿਆ ਕਿਉਂਕਿ '1942: ਏ ਲਵ ਸਟੋਰੀ' ਦੇਸ਼ ਦੀ ਪਹਿਲੀ ਫਿਲਮ ਹੈ, ਜਿਸਨੂੰ 8K ਵਰਜ਼ਨ ਵਿੱਚ ਰੀਸਟੋਰ ਕੀਤਾ ਗਿਆ ਹੈ।
R.D. ਬਰਮਨ ਨੂੰ ਦਿੱਤੀ ਗਈ ਸ਼ਰਧਾਂਜਲੀ
ਫਿਲਮ ਦੀ ਸਕ੍ਰੀਨਿੰਗ ਦੇ ਮੌਕੇ 'ਤੇ ਮਰਹੂਮ ਸੰਗੀਤਕਾਰ ਆਰ.ਡੀ. ਬਰਮਨ (ਪੰਚਮ ਦਾ) ਦੇ ਸੰਗੀਤ ਨੂੰ ਵਿਸ਼ੇਸ਼ ਤੌਰ 'ਤੇ ਸ਼ਰਧਾਂਜਲੀ ਦਿੱਤੀ ਗਈ। ਇਸ ਇਤਿਹਾਸਕ ਮੌਕੇ 'ਤੇ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਵਿਧੂ ਵਿਨੋਦ ਚੋਪੜਾ ਦੇ ਨਾਲ-ਨਾਲ ਅਦਾਕਾਰ ਜੈਕੀ ਸ਼ਰਾਫ ਅਤੇ ਅਨੁਪਮ ਖੇਰ ਵੀ ਮੌਜੂਦ ਸਨ। ਵਿਧੂ ਵਿਨੋਦ ਚੋਪੜਾ: "ਪਿਆਰ, ਇਮਾਨਦਾਰੀ ਹਮੇਸ਼ਾ ਲਈ ਹੁੰਦੀ ਹੈ" ਇਸ ਮੌਕੇ ਬੋਲਦਿਆਂ ਨਿਰਮਾਤਾ-ਨਿਰਦੇਸ਼ਕ ਵਿਧੂ ਵਿਨੋਦ ਚੋਪੜਾ ਭਾਵੁਕ ਹੋ ਗਏ। ਉਨ੍ਹਾਂ ਨੇ ਕਿਹਾ, "ਮੈਂ ਤਿੰਨ ਦਹਾਕੇ ਪਹਿਲਾਂ ਜੋ ਫਿਲਮ ਬਣਾਈ ਸੀ, ਉਸ ਲਈ ਲੋਕਾਂ ਨੂੰ ਅੱਜ ਵੀ ਰੋਂਦੇ ਦੇਖਣਾ ਯਕੀਨ ਨਹੀਂ ਹੁੰਦਾ। ਇਹ ਬਹੁਤ ਵਧੀਆ ਅਹਿਸਾਸ ਹੈ"।
ਉਨ੍ਹਾਂ ਨੇ ਫਿਲਮ ਦੇ ਮੁੱਖ ਵਿਸ਼ਿਆਂ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਕੁਝ ਭਾਵਨਾਵਾਂ ਸਦੀਵੀ ਹੁੰਦੀਆਂ ਹਨ: "ਲਵ, ਇਮਾਨਦਾਰੀ, ਅੱਛਾਈ, ਦੇਸ਼ ਭਗਤੀ ਹਮੇਸ਼ਾ ਲਈ ਹੁੰਦੀ ਹੈ"। ਉਨ੍ਹਾਂ ਨੇ ਅੱਗੇ ਕਿਹਾ ਕਿ "ਜੈ ਹਿੰਦ 40-50 ਸਾਲ ਪਹਿਲਾਂ ਵੀ ਸੀ ਅਤੇ ਅੱਜ ਵੀ ਜੈ ਹਿੰਦ ਹੀ ਰਹੇਗਾ"। ਉਨ੍ਹਾਂ ਨੇ ਪ੍ਰੇਮ ਦੀ ਭਾਵਨਾ ਨੂੰ ਜੋੜਦੇ ਹੋਏ ਕਿਹਾ, "ਜਦੋਂ ਤੁਸੀਂ ਪਿਆਰ ਵਿੱਚ ਪੈਂਦੇ ਹੋ ਤਾਂ ਤੁਸੀਂ ਮਹਿਸੂਸ ਕਰਦੇ ਹੋ ਕਿ 'ਪਿਆਰ ਹੁਆ ਚੁਪਕੇ ਸੇ'। ਇਹ ਫੀਲਿੰਗ ਉਦੋਂ ਵੀ ਹੁੰਦੀ ਸੀ ਅਤੇ ਅੱਜ ਵੀ ਹੈ"।
ਫਿਲਮ ਦੇ ਸੈੱਟ 'ਤੇ ਬਾਲੀਵੁੱਡ ਦੀ ਇਹ ਮਸ਼ਹੂਰ ਅਦਾਕਾਰਾ ਹੋਈ ਜ਼ਖਮੀ, ਰੋਕੀ ਗਈ ਸ਼ੂਟਿੰਗ
NEXT STORY