ਮੁੰਬਈ (ਬਿਊਰੋ)– ਪ੍ਰਾਈਮ ਵੀਡੀਓ ਨੇ ਡਰਾਮਾ-ਥ੍ਰਿਲਰ ‘ਜਲਸਾ’ ਦੇ ਵਿਸ਼ਵ ਪ੍ਰੀਮੀਅਰ ਦਾ ਬੀਤੇ ਦਿਨੀਂ ਐਲਾਨ ਕਰ ਦਿੱਤਾ ਹੈ। ਸੁਰੇਸ਼ ਤ੍ਰਿਵੇਣੀ ਵਲੋਂ ਨਿਰਦੇਸ਼ਿਤ ‘ਜਲਸਾ’ ਸਾਂਝੇ ਰੂਪ ਨਾਲ ਅਬੁਦੰਤੀਆ ਐਂਟਰਟੇਨਮੈਂਟ ਤੇ ਟੀ-ਸੀਰੀਜ਼ ਵਲੋਂ ਨਿਰਮਿਤ ਹੈ।
ਇਹ ਖ਼ਬਰ ਵੀ ਪੜ੍ਹੋ : ਯੂ. ਕੇ. ’ਚ ਲਾਈਵ ਸ਼ੋਅ ਦੌਰਾਨ ਸ਼ੈਰੀ ਮਾਨ ਨਾਲ ਸਟੇਜ ’ਤੇ ਹੋਈ ਬਦਤਮੀਜ਼ੀ, ਪੁੱਟੇ ਵਾਲ (ਵੀਡੀਓ)
ਫ਼ਿਲਮ ’ਚ ਵਿਦਿਆ ਬਾਲਨ, ਸ਼ੇਫਾਲੀ ਸ਼ਾਹ, ਮਾਨਵ ਕੌਲ, ਰੋਹਿਣੀ ਹਟੰਗੜੀ, ਇਕਬਾਲ ਖ਼ਾਨ, ਵਿਧਾਤਰੀ ਬੰਦੀ, ਸ਼੍ਰੀਕਾਂਤ ਮੋਹਨ, ਸ਼ਫੀਨ ਪਟੇਲ ਤੇ ਸੂਰੀਆ ਕਸੀਭਟਲਾ ਜਿਹੇ ਵਧੀਆ ਕਲਾਕਾਰ ਨਜ਼ਰ ਆਉਣਗੇ।
‘ਜਲਸਾ’ ਦਾ 18 ਮਾਰਚ ਨੂੰ ਭਾਰਤ ਤੇ 240 ਦੇਸ਼ਾਂ ਤੇ ਖੇਤਰਾਂ ’ਚ ਐਮਜ਼ੋਨ ਪ੍ਰਾਈਮ ਵੀਡੀਓ ’ਤੇ ਵਿਸ਼ਵ ਪ੍ਰੀਮੀਅਰ ਹੋਵੇਗਾ। ਤ੍ਰਿਵੇਣੀ ਇਸ ਤੋਂ ਪਹਿਲਾਂ ‘ਤੁਮਾਰੀ ਸੁਲੂ’ ਲਈ ਵਿਦਿਆ ਬਾਲਨ ਦੇ ਨਾਲ ਕੰਮ ਕਰ ਚੁੱਕੇ ਹਨ। ਹੁਣ ਜੋਡ਼ੀ ਦੂਜੀ ਫੀਚਰ ਲਈ ਇਕੱਠੇ ਆ ਰਹੀ ਹੈ।
ਨਾਲ ਹੀ ਪ੍ਰਾਈਮ ਵੀਡੀਓ ਤੇ ਵਿਦਿਆ ਵਿਚਾਲੇ ਵੀ ਤੀਜਾ ਸਹਿਯੋਗ ਹੈ। ‘ਜਲਸਾ’ ਪ੍ਰਾਈਮ ਵੀਡੀਓ ਤੇ ਅਬੁਦੰਤੀਆ ਐਂਟਰਟੇਨਮੈਂਟ ਵਿਚਾਲੇ ਲੰਬੇ ਸਮੇਂ ਤੇਂ ਚਲੇ ਆ ਰਹੇ ਜੁੜਾਵ ’ਚ ਹੋਰ ਐਡੀਸ਼ਨ ਹੈ, ਜਿਸ ’ਚ ‘ਸ਼ਕੁੰਤਲਾ ਦੇਵੀ’, ‘ਸ਼ੇਰਨੀ’, ‘ਛੋਰੀ’, ‘ਰਾਮ ਸੇਤੂ ਤੇ ਬੇਹਦ ਲੋਕਾਂ ’ਚ ਪਾਪੂਲਰ ਐਮਾਜ਼ੋਨ ਆਰੀਜਨਲ ਸੀਰੀਜ਼ ‘ਬਰੀਦ’ ਸ਼ਾਮਲ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸ਼ਿਵਰਾਤਰੀ ਬਚਪਨ ਤੋਂ ਹੀ ਮੇਰੇ ਲਈ ਇਕ ਖ਼ਾਸ ਮੌਕਾ ਰਿਹੈ : ਰਿਤਿਕ ਰੌਸ਼ਨ
NEXT STORY