ਮੁੰਬਈ- ਵਿਦਿਆ ਬਾਲਨ ਆਪਣੇ ਜ਼ਮਾਨੇ ਦੀਆਂ ਮਸ਼ਹੂਰ ਅਭਿਨੇਤਰੀਆਂ 'ਚੋਂ ਇਕ ਹੈ, ਹਾਲਾਂਕਿ ਹੁਣ ਵੀ ਉਨ੍ਹਾਂ ਦੀ ਅਦਾਕਾਰੀ ਅਤੇ ਖੂਬਸੂਰਤੀ ਦੇ ਜਲਵੇ ਬਰਕਰਾਰ ਹਨ। 43 ਸਾਲ ਦੀ ਵਿਦਿਆ ਨੇ ਆਪਣੀ ਪ੍ਰੋਫੈਸ਼ਨਲ ਅਤੇ ਨਿੱਜੀ ਜ਼ਿੰਦਗੀ ਦੇ ਵਿਚਾਲੇ ਚੰਗਾ ਬੈਲੇਂਸ ਬਣਾਇਆ ਹੈ।

ਉਹ ਆਪਣੇ ਕੰਮ ਦੇ ਨਾਲ-ਨਾਲ ਖੁਦ ਦੀਆਂ ਅਤੇ ਪਰਿਵਾਰ ਦੀਆਂ ਖੁਸ਼ੀਆਂ ਦਾ ਵੀ ਖੂਬ ਧਿਆਨ ਰੱਖਦੀ ਹੈ। ਇਸ ਵਿਚਾਲੇ ਬੀਤੇ ਸ਼ਨੀਵਾਰ ਵਿਦਿਆ ਬਾਲਨ ਨੂੰ ਪਤੀ ਸਿਧਾਰਥ ਰਾਏ ਕਪੂਰ ਦੇ ਨਾਲ ਡਿਨਰ ਡੇਟ 'ਤੇ ਸਪਾਟ ਕੀਤਾ ਗਿਆ, ਜਿਥੋਂ ਉਨ੍ਹਾਂ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

ਸਾਹਮਣੇ ਆਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਡਿਨਰ ਤੋਂ ਬਾਅਦ ਵਿਦਿਆ ਆਪਣੇ ਪਤੀ ਦੀਆਂ ਬਾਹਾਂ 'ਚ ਬਾਹਾਂ ਪਾ ਕੇ ਕੈਮਰੇ ਦੇ ਸਾਹਮਣੇ ਪੋਜ਼ ਦੇ ਰਹੀ ਹੈ।

ਇਸ ਦੌਰਾਨ ਉਹ ਬਲੈਕ ਸ਼ਾਰਟ ਡਰੈੱਸ ਦੇ ਉਪਰ ਡੈਨਿਮ ਜੈਕੇਟ ਪਹਿਨੇ ਬੋਲਡ ਲੱਗ ਰਹੀ ਹੈ। ਹਾਲਾਂਕਿ ਆਪਣੇ ਮੇਕਅਪ ਨੂੰ ਉਨ੍ਹਾਂ ਨੇ ਕੈਜ਼ੁਅਲ ਰੱਖਿਆ ਹੈ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਉਧਰ ਉਨ੍ਹਾਂ ਦੇ ਪਤੀ ਗ੍ਰੀਨ ਸ਼ਰਟ ਅਤੇ ਡੈਨਿਮ ਪੈਂਟ 'ਚ ਹੈਂਡਸਮ ਦਿਖ ਰਹੇ ਹਨ।

ਇਕੱਠੇ ਪੋਜ਼ ਦਿੰਦੇ ਹੋਏ ਜੋੜੇ ਦੀ ਜ਼ਬਰਦਸਤ ਬਾਂਡਿੰਗ ਦਿਖ ਰਹੀ ਹੈ। ਪ੍ਰਸ਼ੰਸਕ ਦੋਵਾਂ ਦੀਆਂ ਇਕੱਠੀਆਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।

ਕੰਮ ਦੀ ਗੱਲ ਕਰੀਏ ਤਾਂ ਵਿਦਿਆ ਬਾਲਨ ਨੂੰ ਆਖਿਰੀ ਵਾਰ ਫਿਲਮ 'ਸ਼ੇਰਨੀ' 'ਚ ਦੇਖਿਆ ਗਿਆ ਸੀ। ਜਿਥੇ ਉਨ੍ਹਾਂ ਦੇ ਕਿਰਦਾਰ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਉਧਰ ਹੁਣ ਉਨ੍ਹਾਂ ਦੀ ਅਗਲੀ ਫਿਲਮ 'ਜਲਸਾ' ਹੈ।
ਵਿਆਹ ਦੀ 6ਵੀਂ ਵਰ੍ਹੇਗੰਢ 'ਤੇ ਦੇਰ ਰਾਤ ਬਿਪਾਸ਼ਾ ਬਸੁ-ਕਰਨ ਸਿੰਘ ਨੇ ਮਨਾਇਆ ਜਸ਼ਨ (ਵੀਡੀਓ)
NEXT STORY