ਮੁੰਬਈ (ਬਿਊਰੋ)– ਹਿੰਦੀ ਸਿਨੇਮਾ ’ਚ ਆਪਣੀ ਤਰ੍ਹਾਂ ਦਾ ਪਹਿਲਾ ਹੋਸਟੇਜ ਡਰਾਮਾ ਪੇਸ਼ ਕਰਦਿਆਂ ਵਿਪੁਲ ਅੰਮ੍ਰਿਤ ਲਾਲ ਸ਼ਾਹ ਡਿਜ਼ਨੀ ਪਲੱਸ ਹੌਟਸਟਾਰ ਤੇ ਜ਼ੀ ਸਟੂਡੀਓਜ਼ ਦੇ ‘ਸਨਕ : ਹੋਪ ਅੰਡਰ ਸੀਜ਼’ ਐਕਸ਼ਨ ਐਂਟਰਟੇਨਮੈਂਟ ਸਪੇਸ ’ਚ ਖੇਡ ਨੂੰ ਬਦਲਣ ਦੀ ਉਮੀਦ ਕਰਦੇ ਹਨ ਕਿਉਂਕਿ ਇਹ ਮਜ਼ੇਦਾਰ ਕਹਾਣੀ ਘੇਰਾਬੰਦੀ ਦੇ ਤਹਿਤ ਇਕ ਹਸਪਤਾਲ ’ਚ ਸਾਹਮਣੇ ਆਉਂਦੀ ਹੈ।
ਦੁਨੀਆ ਦੇ ਸਭ ਤੋਂ ਵੱਡੇ ਐਕਸ਼ਨ ਸਟਾਰਾਂ ’ਚੋਂ ਇਕ ਵਿਧੁਤ ਜੰਮਵਾਲ, ਬੰਗਾਲੀ ਸੁਪਰਸਟਾਰ ਰੁਕੁਮਿਨੀ ਮੈਤਰਾ (ਜੋ ਬਾਲੀਵੁੱਡ ’ਚ ਡੈਬਿਊ ਕਰ ਰਹੀ ਹੈ), ਚੰਦਨ ਰਾਏ ਸਾਨਿਆਲ ਤੇ ਨੇਹਾ ਧੂਪੀਆ ਦੀ ਵਿਸ਼ੇਸ਼ਤਾ ਵਾਲੇ ਐਕਸ਼ਨ ਨਾਲ ਭਰਪੂਰ ਟਰੇਲਰ ਨੂੰ ਦਰਸ਼ਕਾਂ, ਆਲੋਚਕਾਂ ਤੇ ਫ਼ਿਲਮ ਜਗਤ ਨੇ ਚੰਗੀ ਤਰ੍ਹਾਂ ਸਲਾਹਿਆ ਹੈ, ਜਿਥੇ ਉਹ ਹੋਸਟੇਜ ਡਰਾਮਾ ਦੇ ਪਹਿਲਾਂ ਕਦੇ ਨਾ ਦੇਖੇ ਗਏ ਐਕਸ਼ਨ ਦ੍ਰਿਸ਼ਾਂ ਦੀ ਤਾਰੀਫ਼ ਕਰਨ ਤੋਂ ਖ਼ੁਦ ਨੂੰ ਰੋਕ ਨਹੀਂ ਪਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਨਿਰਮਾਤਾ ਇਮਤਿਆਜ਼ ਖਤਰੀ ਦੇ ਕੰਪਲੈਕਸਾਂ ’ਤੇ ਐੱਨ. ਸੀ. ਬੀ. ਵਲੋਂ ਛਾਪੇਮਾਰੀ, ਸ਼ਾਹਰੁਖ ਦੇ ਡਰਾਈਵਰ ਕੋਲੋਂ ਪੁੱਛਗਿੱਛ
ਵਿਧੁਤ ਵਲੋਂ ਸੈਂਟਰਲ ਕਰੈਕਟਰ ਨੂੰ ਨਿਭਾਉਣ ਦੇ ਨਾਲ ‘ਸਨਕ’ ਯਕੀਨੀ ਤੌਰ ’ਤੇ ਭਾਵਨਾ, ਪ੍ਰੇਮ ਤੇ ਨਾਟਕ ਦੀ ਬਰਾਬਰ ਖੁਰਾਕ ਦੇ ਨਾਲ ਐਕਸ਼ਨ ਭਰਪੂਰ ਫ਼ਿਲਮ ਹੋਵੇਗੀ। ਵਿਧੁਤ ਦੀ ਤਿਆਰੀ ਬਾਰੇ ਨਿਰਮਾਤਾ ਵਿਪੁਲ ਅੰਮ੍ਰਿਤ ਲਾਲ ਸ਼ਾਹ ਨੇ ਦੱਸਿਆ ਕਿ ਅਸੀਂ ਇਕੱਠੇ ਜੋ ਵੀ ਫ਼ਿਲਮ ਕੀਤੀ ਹੈ, ਉਸ ਲਈ ਵਿਪੁਲ ਹਮੇਸ਼ਾ ਵੱਖਰੀ ਤਰ੍ਹਾਂ ਨਾਲ ਤਿਆਰੀ ਕਰਦਾ ਹੈ।
ਉਨ੍ਹਾਂ ਕੋਲ ਕਈ ਆਇਡੀਆ ਹਨ ਤੇ ਉਹ ਲਗਾਤਾਰ ਕੰਮ ਕਰ ਰਹੇ ਹਨ, ਉਦੋਂ ਵੀ ਜਦੋਂ ਅਸੀਂ ਸ਼ੂਟਿੰਗ ਨਹੀਂ ਕਰ ਰਹੇ ਹਾਂ ਜਾਂ ਉਦੋਂ ਵੀ ਜਦੋਂ ਫ਼ਿਲਮ ਦੀ ਯੋਜਨਾ ਨਹੀਂ ਹੁੰਦੀ ਹੈ। ਉਹ ਆਪਣੀ ਫ਼ਿਲਮ ਦੇ ਐਕਸ਼ਨ ਨੂੰ ਅਗਲੇ ਪੱਧਰ ਤੱਕ ਲਿਜਾਣ ਲਈ ਨਵੇਂ ਆਇਡੀਆ ’ਤੇ ਪੂਰਾ ਸਾਲ ਕੰਮ ਕਰ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਐਕਸ਼ਨ ਸੀਨ ਕਰਦੇ ਹੋਏ ਜ਼ਖਮੀ ਹੋਏ ਕਰਨ ਟੈਕਰ, ਪੈਰ 'ਤੇ ਲੱਗੀ ਸੱਟ (ਤਸਵੀਰਾਂ)
NEXT STORY