ਮੁੰਬਈ- ਮਸ਼ਹੂਰ ਸਾਊਥ ਸਟਾਰ ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਡਾਨਾ ਦੀ ਡੇਟਿੰਗ ਨੂੰ ਲੈ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਵਿਚਾਲੇ ਹੁਣ ਉਨ੍ਹਾਂ ਦੀ ਲੰਚ ਡੇਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ, ਜਿਸ ਤੋਂ ਬਾਅਦ ਇਹ ਜੋੜਾ ਫਿਰ ਤੋਂ ਲਾਈਮਲਾਈਟ 'ਚ ਆ ਗਿਆ ਹੈ।
ਇਹ ਵੀ ਪੜ੍ਹੋ- ਮਸ਼ਹੂਰ Influencer ਦਾ ਪ੍ਰਾਈ. ਵੇਟ ਵੀਡੀਓ ਲੀਕ, ਕਿਹਾ ਮੈਂ ਬੋਲਡ...
ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਡਾਨਾ
ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਡਾਨਾ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਲੋਕ ਇਸ ਦੀ ਕਾਫੀ ਚਰਚਾ ਵੀ ਕਰ ਰਹੇ ਹਨ। ਵਾਇਰਲ ਹੋ ਰਹੀ ਤਸਵੀਰ 'ਚ ਦੋਵਾਂ ਨੂੰ ਕੈਫੇ 'ਚ ਬੈਠੇ ਦੇਖਿਆ ਜਾ ਸਕਦਾ ਹੈ। ਜਿਵੇਂ ਹੀ ਇਹ ਤਸਵੀਰ ਇੰਟਰਨੈੱਟ 'ਤੇ ਸਾਹਮਣੇ ਆਈ, ਪ੍ਰਸ਼ੰਸਕਾਂ ਨੇ ਇਸ 'ਤੇ ਵੱਖ-ਵੱਖ ਤਰੀਕਿਆਂ ਨਾਲ ਪ੍ਰਤੀਕਿਰਿਆ ਕਰਨੀ ਸ਼ੁਰੂ ਕਰ ਦਿੱਤੀ ਅਤੇ ਲੋਕਾਂ ਨੇ ਇਸ 'ਤੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ- ਦਿਲਜੀਤ ਦੋਸਾਂਝ ਦੇ ਕੰਸਰਟ 'ਚ ਹੋਇਆ ਅਨੌਖਾ ਕਾਰਨਾਮਾ, ਵੀਡੀਓ ਵਾਇਰਲ
ਤਸਵੀਰ ਇੰਟਰਨੈੱਟ 'ਤੇ ਹੋ ਰਹੀ ਹੈ ਵਾਇਰਲ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਤਸਵੀਰ 'ਚ ਰਸ਼ਮਿਕਾ ਮੰਡਾਨਾ ਬੇਹੱਦ ਕੈਜ਼ੂਅਲ ਕੱਪੜਿਆਂ 'ਚ ਨਜ਼ਰ ਆ ਰਹੀ ਹੈ। ਹਾਲਾਂਕਿ ਉਨ੍ਹਾਂ ਦੇ ਬੈਕ ਸਾਈਡ ਦੀ ਤਸਵੀਰ ਹੈ ਪਰ ਕੁਝ ਲੋਕ ਉਸ ਨੂੰ ਪਛਾਣ ਵੀ ਨਹੀਂ ਪਾ ਰਹੇ ਹਨ। ਇੰਨਾ ਹੀ ਨਹੀਂ ਸੋਸ਼ਲ ਮੀਡੀਆ 'ਤੇ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਰਸ਼ਮਿਕਾ ਦਾ ਫਰੰਟ ਲੁੱਕ ਵਾਇਰਲ ਹੋ ਰਿਹਾ ਹੈ। ਇਸ ਤੋਂ ਇਲਾਵਾ ਜੇਕਰ ਵਿਜੇ ਦੀ ਗੱਲ ਕਰੀਏ ਤਾਂ ਉਹ ਚੈੱਕ ਸ਼ਰਟ ਅਤੇ ਡੈਨੀਮ ਦੇ ਨਾਲ ਚਿੱਟੇ ਰੰਗ ਦੀ ਟੀ-ਸ਼ਰਟ 'ਚ ਬੇਹੱਦ ਖੂਬਸੂਰਤ ਲੱਗ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Diljit ਦੇ ਕੰਸਰਟ 'ਚ ਫੈਨ ਨੇ ਪ੍ਰੇਮਿਕਾ ਨੂੰ ਕੀਤਾ ਪ੍ਰਪੋਜ਼, Video ਹੋਈ ਵਾਇਰਲ
NEXT STORY