ਮੁੰਬਈ : ਅਦਾਕਾਰ ਵੀਰ ਦਾਸ ਛੇਤੀ ਹੀ ਇਕ ਫਿਲਮ 'ਚ ਪਾਕਿਸਤਾਨੀ ਹੈਕਰ ਦੇ ਕਿਰਦਾਰ ਵਿਚ ਨਜ਼ਰ ਆਉਣ ਵਾਲੇ ਹਨ। ਅੰਗਰੇਜ਼ੀ ਅਖ਼ਬਾਰ 'ਚ ਛਪੀ ਖ਼ਬਰ ਅਨੁਸਾਰ ਵੀਰ ਦਾਸ ਛੇਤੀ ਹੀ ਅਜੇ ਦੇਵਗਨ ਦੀ ਫਿਲਮ 'ਸ਼ਿਵਾਏ' ਵਿਚ ਇਕ ਪਾਕਿਸਤਾਨੀ ਹੈਕਰ ਦੇ ਕਿਰਦਾਰ ਵਿਚ ਨਜ਼ਰ ਆਉਣਗੇ।
ਸੂਤਰਾਂ ਅਨੁਸਾਰ ਵੀਰ ਦਾਸ ਇਸ ਸਾਲ ਆਪਣੇ ਕਿਰਦਾਰਾਂ ਨਾਲ ਤਜਰਬੇ ਕਰਨ ਵਾਲੇ ਹਨ। ਉਨ੍ਹਾਂ ਕੋਲ 5 ਵੱਖ-ਵੱਖ ਪ੍ਰੋਜੈਕਟ ਹਨ। ਇਹ ਇਕ ਐਕਸ਼ਨ ਭਰਪੂਰ ਫਿਲਮ ਹੋਵੇਗੀ, ਜਿਸ ਦੇ ਲਈ ਉਨ੍ਹਾਂ ਨੇ ਪਿਛਲੇ ਲੱਗਭਗ 25 ਦਿਨਾਂ ਤੱਕ ਹੈਦਰਾਬਾਦ ਵਿਚ ਸ਼ੂਟਿੰਗ ਵੀ ਕੀਤੀ ਹੈ। ਇਹ ਵੀਰ ਦਾਸ ਦਾ ਨੈਗੇਟਿਵ ਅਤੇ ਗ੍ਰੇਅ ਸ਼ੇਡ ਵਾਲਾ ਰੋਲ ਹੈ, ਜਿਸ ਦੇ ਲਈ ਉਨ੍ਹਾਂ ਨੇ ਕੰਪਿਊਟਰ ਹੈਕਿੰਗ ਬਾਰੇ ਵੀ ਤਿਆਰੀ ਕੀਤੀ ਹੈ।
ਇਕ ਗੱਲਬਾਤ ਦੌਰਾਨ ਵੀਰ ਦਾਸ ਨੇ ਦੱਸਿਆ, ''ਹਾਂ, ਇਸ ਸਾਲ ਮੈਂ ਵੱਖ-ਵੱਖ ਕਿਰਦਾਰ ਨਿਭਾਅ ਰਿਹਾ ਹੈ ਅਤੇ 'ਸ਼ਿਵਾਏ' ਉਨ੍ਹਾਂ 'ਚੋਂ ਇਕ ਹੈ। ਉਂਝ ਫਿਲਮ ਵਿਚ ਸਾਇਸ਼ਾ ਸਹਿਗਲ ਅਦਾਕਾਰ ਅਜੇ ਦੇਵਗਨ ਦੀ ਪ੍ਰੇਮਿਕਾ ਅਤੇ ਬ੍ਰਿਟਿਸ਼ ਬਾਲ ਕਲਾਕਾਰ ਏਬੀਗੇਲ ਏਮਸ ਉਨ੍ਹਾਂ ਦੀ ਬੇਟੀ ਦਾ ਕਿਰਦਾਰ ਨਿਭਾਅ ਰਹੀ ਹੈ।
ਬੱਬਲ ਰਾਏ ਤੋਂ ਲੈ ਕੇ ਜੱਸੀ ਗਿੱਲ ਤੱਕ ਇਹ ਨੇ ਪੰਜਾਬੀ ਸਿਤਾਰਿਆਂ ਦੇ ਅਸਲੀ ਨਾਂ (ਦੇਖੋ ਤਸਵੀਰਾਂ)
NEXT STORY