ਨਵੀਂ ਦਿੱਲੀ—ਹੌਟ ਅਦਾਕਾਰਾ ਸੰਨੀ ਲਿਓਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮਸਤੀਜਾਦੇ' 'ਚ ਆਪਣੇ ਬੋਲਡ ਅਵਤਾਰ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਹੈ। ਇਸ ਫਿਲਮ ਦਾ ਗਾਣਾ 'ਦੇਖੇਗਾ ਰਾਜਾ ਟ੍ਰੇਲਰ' ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ। ਇਸ ਗਾਣੇ ਨੂੰ ਹੁਣ ਤੱਕ ਯੂ ਟਿਊਬ 'ਤੇ ਕਰੀਬ 28 ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਇਸ ਗਾਣੇ 'ਚ ਸੰਨੀ ਲਿਓਨ ਦੇ ਨਾਲ-ਨਾਲ ਤੁਸ਼ਾਰ ਕਪੂਰ ਅਤੇ ਵੀਰਦਾਸ ਨੂੰ ਦੇਖਿਆ ਜਾ ਸਕਦਾ ਹੈ। ਤਿੰਨੇ ਕਾਫੀ ਮਸਤੀ ਕਰਦੇ ਨਜ਼ਰ ਆ ਰਹੇ ਹਨ। ਫਿਲਮ 'ਚ ਸੰਨੀ ਲਿਓਨ ਡਬਲ ਰੋਲ ਕਰ ਰਹੀ ਹੈ। ਗਾਣੇ 'ਚ ਸੰਨੀ ਬਹੁਤ ਹੀ ਬੋਲਡ ਅਤੇ ਸੈਕਸੀ ਅੰਦਾਜ਼ 'ਚ ਦਿਖਾਈ ਦੇ ਰਹੀ ਹੈ।
ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਇਸ ਫਿਲਮ ਦਾ ਗਾਣਾ 'ਰੋਮ ਰੋਮ ਰੋਮਾਂਟਿਕ' ਰਿਲੀਜ਼ ਕੀਤਾ ਜਾ ਚੁੱਕਾ ਹੈ। ਇਹ ਫਿਲਮ 29 ਫਰਵਰੀ ਨੂੰ ਰਿਲੀਜ਼ ਹੋਵੇਗੀ।
ਹਨੀ ਸਿੰਘ ਦੇਣਗੇ ਆਪਣੇ ਫੈਂਸ ਨੂੰ ਸਰਪ੍ਰਾਈਜ਼!
NEXT STORY