ਸਪੋਰਟਸ ਡੈਸਕ- ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਹਾਲ ਹੀ 'ਚ ਵਿਸ਼ਵ ਚੈਂਪੀਅਨਸ਼ਿਪ ਆਫ ਲੇਜੇਂਡਸ 'ਚ ਖੇਡਦੇ ਨਜ਼ਰ ਆਏ, ਜਿੱਥੇ ਉਨ੍ਹਾਂ ਨੂੰ ਐਂਕਰ ਅਦਿਤੀ ਬੁੜ੍ਹਾਠੋਕੀ ਨੇ ਇਕ ਸਵਾਲ ਪੁੱਛਿਆ, ਜਿਸ 'ਚ ਇਹ ਖਿਡਾਰੀ ਉਲਝ ਗਿਆ। ਸੁਰੇਸ਼ ਰੈਨਾ ਨੇ ਅਜਿਹਾ ਜਵਾਬ ਦਿੱਤਾ ਜਿਸਦੀ ਉਮੀਦ ਸ਼ਾਇਦ ਕਿਸੇ ਨੇ ਨਹੀਂ ਕੀਤੀ ਹੋਵੇਗੀ। ਇਸ ਗਲਤ ਜਵਾਬ ਕਰਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਟਰੋਲ ਵੀ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- Team India ਨੇ ਕੀਤਾ ਨਵੇਂ ਉਪ-ਕਪਤਾਨ ਦਾ ਐਲਾਨ, ਇਸ ਖਿਡਾਰੀ ਦੀ ਖੁੱਲ੍ਹੀ ਕਿਸਮਤ
ਐਂਕਰ ਦੇ ਸਵਾਲ 'ਚ ਫਸਿਆ ਰੈਨਾ
ਇਹ ਵੀ ਪੜ੍ਹੋ- ਓਵਲ ਟੈਸਟ ਵਿਚਾਲੇ ਟੀਮ ਇੰਡੀਆ ਨੂੰ ਛੱਡ ਗਿਆ ਇਹ ਖਿਡਾਰੀ, BCCI ਨੇ ਕੀਤਾ ਐਲਾਨ
ਐਂਕਰ ਨੇ ਸੁਰੇਸ਼ ਰੈਨਾ ਨੂੰ ਕੁਝ ਸਵਾਲ ਪੁੱਛੇ, ਜਿਸ 'ਚ ਉਸ ਨੇ ਪੁੱਛਿਆ ਕਿ ਕ੍ਰਿਕਟ ਦਾ ਕਿੰਗ ਕੌਣ ਹੈ ਤਾਂ ਰੈਨਾ ਨੇ ਵਿਰਾਟ ਕੋਹਲੀ ਦਾ ਨਾਮ ਲਿਆ । ਉਨ੍ਹਾਂ ਨਾਲ ਸਪੀਡ ਦੀ ਗੱਲ ਕੀਤੀ ਗਈ ਤਾਂ ਰੈਨਾ ਨੇ ਬ੍ਰੇਟ ਲੀ ਦਾ ਨਾਮ ਲਿਆ ਅਤੇ ਗੋਲਡਨ ਆਰਮ 'ਚ ਰੈਨਾ ਨੇ ਖੁਦ ਦਾ ਹੀ ਨਾਮ ਲੈ ਲਿਆ ਅਤੇ ਮਜ਼ਾਕੀਆ ਕ੍ਰਿਕਟ ਵਿੱਚ ਉਨ੍ਹਾਂ ਨੇ ਹਰਭਜਨ ਦਾ ਨਾਮ ਲਿਆ। ਇਸ ਦੇ ਬਾਅਦ ਐਂਕਰ ਨੇ ਰੈਨਾ ਤੋਂ ਕ੍ਰਿਕਟ 'ਤੇ ਬਣੀਆਂ ਤਿੰਨ ਫਿਲਮਾਂ ਦੇ ਨਾਮ ਪੁੱਛੇ, ਜਿਸ ਦਾ ਉਸ ਨੇ ਗਲਤ ਜਵਾਬ ਦੇ ਦਿੱਤਾ। ਰੈਨਾ ਨੇ ਪਹਿਲਾ ਨਾਮ ਐਮ. ਐਸ. ਧੋਨੀ ਲਿਆ ਅਤੇ ਦੂਜਾ ਨਾਮ ਚੱਕ ਦੇ ਇੰਡੀਆ ਲਿਆ, ਜੋ ਕਿ ਗਲਤ ਜਵਾਬ ਹੈ। ਚੱਕ ਦੇ ਇੰਡੀਆ ਫਿਲਮ ਕ੍ਰਿਕਟ 'ਤੇ ਨਹੀਂ ਹਾਕੀ 'ਤੇ ਬਣੀ ਹੈ। ਦਿਲਚਸਪ ਗੱਲ ਇਹ ਹੈ ਕਿ ਐਂਕਰ ਨੇ ਰੈਨਾ ਨੂੰ ਟੋਕਿਆ ਵੀ ਨਹੀਂ।
ਇਹ ਵੀ ਪੜ੍ਹੋ- Team India ਨਾਲ ਓਵਲ ਟੈਸਟ 'ਚ ਹੋਈ ਬੇਈਮਾਨੀ! ਅੰਪਾਇਰ 'ਤੇ ਲੱਗਾ ਵੱਡਾ ਦੋਸ਼
ਦੀਕਸ਼ਾ ਡਾਗਰ ਨੇ ਏਆਈਜੀ ਮਹਿਲਾ ਓਪਨ 'ਚ ਕੱਟ 'ਚ ਬਣਾਈ ਜਗ੍ਹਾ
NEXT STORY