ਮੁੰਬਈ- ਸਾਮੰਥਾ ਰੂਥ ਪ੍ਰਭੂ ਇਨ੍ਹੀਂ ਦਿਨੀਂ 'ਆਮ ਵਾਇਰਲ' ਇਨਫੈਕਸ਼ਨ ਨਾਲ ਜੂਝ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਜਿਹੀ ਸਥਿਤੀ 'ਚ ਬੇਲੋੜੀਆਂ ਦਵਾਈਆਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਸਾਮੰਥਾ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਨੈਬੂਲਾਈਜ਼ਰ ਦੀ ਵਰਤੋਂ ਕਰਦਿਆਂ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ। ਇਸ 'ਚ ਉਸ ਨੇ ਦੱਸਿਆ ਕਿ ਹਾਈਡ੍ਰੋਜਨ ਪਰਆਕਸਾਈਡ ਅਤੇ ਡਿਸਟਿਲ ਵਾਟਰ ਦਾ ਮਿਸ਼ਰਣ ਜਾਦੂ ਵਾਂਗ ਕੰਮ ਕਰਦਾ ਹੈ।
ਅਦਾਕਾਰਾ ਨੇ ਫੋਟੋ ਦੇ ਨਾਲ ਕੈਪਸ਼ਨ 'ਚ ਲਿਖਿਆ, ''ਕਿਸੇ ਆਮ ਵਾਇਰਲ ਬੀਮਾਰੀ ਲਈ ਦਵਾਈ ਲੈਣ ਤੋਂ ਪਹਿਲਾਂ ਵਿਕਲਪਿਕ ਉਪਚਾਰਾਂ 'ਤੇ ਵਿਚਾਰ ਕਰੋ। ਇੱਕ ਵਿਕਲਪ ਵਜੋਂ ਨੈਬੂਲਾਈਜ਼ਰ ਦੀ ਵਰਤੋਂ ਕਰਨਾ ਲਾਭਦਾਇਕ ਹੈ। ਇਸ 'ਚ ਹਾਈਡ੍ਰੋਜਨ ਪਰਆਕਸਾਈਡ ਅਤੇ ਡਿਸਟਿਲ ਵਾਟਰ ਦਾ ਮਿਸ਼ਰਣ ਜਾਦੂ ਵਾਂਗ ਕੰਮ ਕਰਦਾ ਹੈ। ਵਿਕਲਪਿਕ ਦਵਾਈਆਂ ਦੀ ਬੇਲੋੜੀ ਵਰਤੋਂ ਤੋਂ ਬਚੋ।"ਇਸ ਹਫਤੇ ਦੇ ਸ਼ੁਰੂ 'ਚ ਸਾਮੰਥਾ ਨੇ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਅਦਾਕਾਰਾ ਹਿਨਾ ਖਾਨ ਨੂੰ 'ਯੋਧਾ' ਕਿਹਾ ਸੀ। ਸਾਮੰਥਾ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਹਿਨਾ ਦਾ ਇੱਕ ਵੀਡੀਓ ਵੀ ਪੋਸਟ ਕੀਤਾ ਹੈ। ਕਲਿੱਪ 'ਚ ਹਿਨਾ ਆਪਣੀ ਕੀਮੋਥੈਰੇਪੀ ਲਈ ਜਾਂਦੀ ਨਜ਼ਰ ਆ ਰਹੀ ਸੀ। ਅਦਾਕਾਰਾ ਨੇ ਕਲਿੱਪ ਦੀ ਕੈਪਸ਼ਨ ਦਿੱਤੀ, "ਤੁਹਾਡੇ ਲਈ ਪ੍ਰਾਰਥਨਾ ਕਰ ਰਹੀ ਹਾਂ, ਹਿਨਾ ਖਾਨ, ਤੁਸੀਂ ਇੱਕ ਯੋਧਾ ਹੋ।"
ਇਹ ਵੀ ਪੜ੍ਹੋ- ਸਿਧਾਰਥ ਮਲਹੋਤਰਾ ਨੇ ਆਪਣੇ ਨਾਂ ਤੋਂ ਹੋਈ ਠੱਗੀ ਬਾਰੇ ਸਾਂਝੀ ਕੀਤੀ ਪੋਸਟ , ਫੈਨਜ਼ ਨੂੰ ਕੀਤੀ ਇਹ ਅਪੀਲ
ਸਾਮੰਥਾ ਨੂੰ 2022 'ਚ ਮਾਈਓਸਾਈਟਿਸ ਨਾਮਕ ਇੱਕ ਸਵੈ-ਪ੍ਰਤੀਰੋਧਕ ਸਥਿਤੀ ਦਾ ਪਤਾ ਲਗਾਇਆ ਗਿਆ ਸੀ। ਉਸ ਨੇ ਹਾਲ ਹੀ 'ਚ ਆਪਣੇ ਪੋਡਕਾਸਟ 'ਤੇ ਸਿਹਤਮੰਦ ਖਾਣ ਅਤੇ ਖਾਸ ਕਿਸਮ ਦੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰਨ ਦੇ ਮਹੱਤਵ ਬਾਰੇ ਗੱਲ ਕੀਤੀ। ਅਦਾਕਾਰਾ ਨੇ ਹਾਨੀਕਾਰਕ ਉਤਪਾਦਾਂ ਦੇ ਵਿਗਿਆਪਨ ਨੂੰ ਲੈ ਕੇ ਆਪਣੀ ਗਲਤੀ ਵੀ ਸਵੀਕਾਰ ਕੀਤੀ ਹੈ। ਸਾਮੰਥਾ ਨੇ ਕਿਹਾ, ''ਮੈਂ ਪਹਿਲਾਂ ਵੀ ਗਲਤੀਆਂ ਕੀਤੀਆਂ ਹਨ ਜਦੋਂ ਮੈਨੂੰ ਕੁਝ ਨਹੀਂ ਪਤਾ ਸੀ ਪਰ ਹੁਣ ਮੈਂ ਅਜਿਹੇ ਕਈ ਵਿਗਿਆਪਨ ਲੈਣੇ ਬੰਦ ਕਰ ਦਿੱਤੇ ਹਨ। ਮੈਂ ਜੋ ਵੀ ਕਹਿੰਦੀ ਹਾਂ, ਮੈਂ ਖੁਦ ਵੀ ਉਹ ਕਰਦੀ ਹਾਂ।”
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸਿਧਾਰਥ ਮਲਹੋਤਰਾ ਨੇ ਆਪਣੇ ਨਾਂ ਤੋਂ ਹੋਈ ਠੱਗੀ ਬਾਰੇ ਸਾਂਝੀ ਕੀਤੀ ਪੋਸਟ , ਫੈਨਜ਼ ਨੂੰ ਕੀਤੀ ਇਹ ਅਪੀਲ
NEXT STORY