ਮੁੰਬਈ: ਯੂਟਿਊਬਰ ਅਤੇ ਕੰਟੈਂਟ ਕ੍ਰਿਏਟਰ ਅਕਸ਼ੈ ਵਸ਼ੀਸ਼ਠ ਨੂੰ ਗੋਆ ਪੁਲਸ ਨੇ ਬੁੱਧਵਾਰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਉੱਤੇ ਇਹ ਦੋਸ਼ ਲੱਗੇ ਹਨ ਕਿ ਉਨ੍ਹਾਂ ਆਪਣੇ ਚੈਨਲ ‘ਤੇ ਇੱਕ ਵੀਡੀਓ ਅਪਲੋਡ ਕੀਤੀ ਜਿਸ ਵਿੱਚ ਝੂਠੀਆਂ ਅਤੇ ਅਫਵਾਹਾਂ ਫੈਲਾਈਆਂ ਗਈਆਂ। ਵੀਡੀਓ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਗੋਆ ਦਾ ਮੋਪਾ ਇੰਟਰਨੈਸ਼ਨਲ ਏਅਰਪੋਰਟ ਭੂਤੀਆ ਹੈ।
ਇਹ ਵੀ ਪੜ੍ਹੋ: ਫਰਾਂਸ ’ਚ ਨੇਪਾਲ ਨਾਲੋਂ ਵੀ ਵੱਡਾ ਹੰਗਾਮਾ, ਸਰਕਾਰ ਖਿਲਾਫ ਸੜਕਾਂ ’ਤੇ ਉਤਰੇ 8 ਲੱਖ ਲੋਕ

ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਣਜੀ ਸਥਿਤ ਸੋਸ਼ਲ ਮੀਡੀਆ ਮਾਨੀਟਰਿੰਗ ਸੈੱਲ ਦੇ ਕਾਂਸਟੇਬਲ ਸੂਰਜ ਸ਼ਿਰੋਡਕਰ ਨੇ ਪੁਲਸ ਵਿਚ ਸ਼ਿਕਾਇਤ ਦਰਜ ਕਰਾਈ। ਗੋਆ ਪੁਲਸ ਦੇ ਅਨੁਸਾਰ, ਅਕਸ਼ੈ ਵਸ਼ੀਸ਼ਠ ਅਤੇ ਫੇਸਬੁੱਕ ਚੈਨਲ ਰੀਅਲਟੌਕ ਕਲਿੱਪਸ ਦੇ ਐਡਮਿਨ ਨੇ ਮਿਲ ਕੇ ‘ਗੋਆ ਦਾ ਹੋਂਟਿਡ ਏਅਰਪੋਰਟ’ ਸਿਰਲੇਖ ਨਾਲ ਵੀਡੀਓ ਬਣਾਈ ਸੀ ਜਿਸ ਵਿੱਚ ‘ਝੂਠੇ ਅਤੇ ਅੰਧਵਿਸ਼ਵਾਸੀ ਦਾਵੇ’ ਕੀਤੇ ਗਏ ਜੋ ਲੋਕਾਂ ਵਿੱਚ ਡਰ ਅਤੇ ਚਿੰਤਾ ਪੈਦਾ ਕਰ ਸਕਦੇ ਸਨ। ਵੀਡੀਓ ਵਿੱਚ ਦੱਸਿਆ ਗਿਆ ਕਿ ਇਹ ਏਅਰਪੋਰਟ ਇੱਕ ਪੁਰਾਣੇ ਸ਼ਮਸ਼ਾਨ ਘਾਟ 'ਤੇ ਬਣਿਆ ਹੈ ਅਤੇ ਰਾਤ ਨੂੰ ਅਕਸਰ ਲਾਲ ਸਾੜੀ ਵਿਚ ਇਕ ਔਰਤ ਨੂੰ ਰਨਵੇ ‘ਤੇ ਦਿਖਾਈ ਦਿੰਦੀ ਹੈ। ਗੋਆ ਪੁਲਸ ਨੇ ਕਿਹਾ ਹੈ ਕਿ ਅਜਿਹੇ ਦਾਵਿਆਂ ਨਾਲ ਜਨਤਾ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਇਸ ਲਈ ਅਕਸ਼ੈ ਵਸ਼ੀਸ਼ਠ ਨੂੰ ਗ੍ਰਿਫਤਾਰ ਕਰ ਕੇ ਸਖਤ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ: ਬਾਲੀਵੁੱਡ ਤੋਂ ਸੰਸਦ ਮੈਂਬਰ, ਤੇ ਹੁਣ CM ਬਣੇਗੀ ਕੰਗਨਾ ਰਣੌਤ ! ਦੇ ਦਿੱਤਾ ਵੱਡਾ ਬਿਆਨ
ਅਕਸ਼ੈ ਵਸ਼ੀਸ਼ਠ ਦੇ ਖਿਲਾਫ 15 ਸਤੰਬਰ ਨੂੰ ਗੋਆ ਪੁਲਸ ਨੇ ਆਈਪੀਸੀ ਦੀਆਂ ਧਾਰਾਵਾਂ 353(2) ਅਤੇ 3(5) ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਸੀ। ਉਹਨਾਂ ਦੇ ਯੂਟਿਊਯੂਬ ਚੈਨਲ 'ਤੇ ਲਗਭਗ 5.72 ਲੱਖ ਸਬਸਕ੍ਰਾਈਬਰ ਹਨ ਜਿੱਥੇ ਉਹ ਅਸਲੀ ਡਰਾਉਣੀਆਂ ਕਹਾਣੀਆਂ ਅਤੇ ਕੇਸ ਸਟਡੀਜ਼ ਸਾਂਝੀਆਂ ਕਰਦੇ ਹਨ।
ਇਹ ਵੀ ਪੜ੍ਹੋ: ਪਹਿਲਾਂ ਕੀਤੀ ਰੇਕੀ, ਫਿਰ ਚਲਾ'ਤੀਆਂ ਗੋਲ਼ੀਆਂ, ਦਿਸ਼ਾ ਪਟਾਨੀ ਦੇ ਘਰ 'ਤੇ ਫਾਇਰਿੰਗ ਦੀ CCTV ਫੁਟੇਜ ਆਈ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਹਾਨ-ਅਨੀਤ ਦੀ "ਸੈਯਾਰਾ" ਨੇ OTT 'ਤੇ ਰਚਿਆ ਇਤਿਹਾਸ
NEXT STORY