ਐਂਟਰਟੇਨਮੈਂਟ ਡੈਸਕ- ਬਰੇਲੀ ’ਚ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਦੇ ਘਰ ਦੇ ਬਾਹਰ ਹੋਈ ਫਾਇਰਿੰਗ ਦੇ ਮਾਮਲੇ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿੱਚ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਬਾਈਕ ਸਵਾਰ 2 ਬਦਮਾਸ਼ ਪਹਿਲਾਂ ਘਰ ਦੀ ਰੇਕੀ ਕਰਦੇ ਹਨ ਅਤੇ ਫਿਰ ਵਾਪਸ ਆ ਕੇ ਗੋਲੀਆਂ ਚਲਾਉਂਦੇ ਹਨ। ਫਾਇਰਿੰਗ ਦੇ ਸਮੇਂ ਦਿਸ਼ਾ ਪਟਾਨੀ ਘਰ ’ਚ ਨਹੀਂ ਸੀ, ਪਰ ਉਹਨਾਂ ਦੇ ਮਾਤਾ-ਪਿਤਾ, ਭੈਣ ਤੇ ਭਰਾ ਘਰ ਵਿਚ ਹੀ ਮੌਜੂਦ ਸਨ।
ਇਹ ਵੀ ਪੜ੍ਹੋ: ਘਰ 'ਤੇ Firing ਕਰਨ ਵਾਲੇ ਮੁਲਜ਼ਮਾਂ ਦਾ ਹੋਇਆ ਐਨਕਾਊਂਟਰ ਤਾਂ ਖ਼ੁਸ਼ ਹੋਈ ਦਿਸ਼ਾ ਪਟਾਨੀ! ਚਿਹਰੇ 'ਤੇ ਦਿਖੀ ਸਮਾਈਲ
ਇਸ ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਫੈਲ ਗਈ ਸੀ। ਘਟਨਾ ਦੀ ਜਾਣਕਾਰੀ ਮਿਲਣ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਸਨ। ਪੁਲਸ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਹ ਸ਼ੂਟਰ ਹਰਿਆਣਾ ਦੇ ਰਵਿੰਦਰ ਅਤੇ ਅਰੁਣ ਸਨ, ਜੋ ਰੋਹਿਤ ਗੋਦਾਰਾ-ਗੋਲਡੀ ਬਰਾਰ ਗੈਂਗ ਨਾਲ ਜੁੜੇ ਹੋਏ ਸਨ।
ਇਹ ਵੀ ਪੜ੍ਹੋ: ਹਵਾ ਵਿਚਾਲੇ ਹੋਣ ਲੱਗੀ ਸੀ ਟਰੰਪ ਦੇ ਜਹਾਜ਼ ਦੀ ਟੱਕਰ ! ਵਾਲ-ਵਾਲ ਬਚੀ ਜਾਨ, ਏਜੰਸੀਆਂ ਅਲਰਟ
ਜਾਂਚ ਤੋਂ ਬਾਅਤ STF ਅਤੇ ਦਿੱਲੀ ਪੁਲਸ ਨੇ ਗਾਜ਼ਿਆਬਾਦ ਦੇ ਟ੍ਰੋਨਿਕਾ ਸਿਟੀ ’ਚ ਦੋਵਾਂ ਸ਼ੂਟਰਾਂ ਨੂੰ ਘੇਰ ਲਿਆ। ਮੁਕਾਬਲੇ ਦੌਰਾਨ ਦੋਵਾਂ ਨੂੰ ਗੋਲੀਆਂ ਲੱਗੀਆਂ ਅਤੇ ਹਸਪਤਾਲ ਪਹੁੰਚਾਉਣ 'ਤੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸ ਕਾਰਵਾਈ ਦੌਰਾਨ STF ਦਾ ਇਕ ਜਵਾਨ ਵੀ ਜ਼ਖ਼ਮੀ ਹੋਇਆ।
ਇਹ ਵੀ ਪੜ੍ਹੋ: ਦੀਪਿਕਾ ਕੱਕੜ 'ਤੇ ਦਿਸਣ ਲੱਗੇ ਕੈਂਸਰ ਦੇ ਸਾਈਡ ਇਫੈਕਟ, ਝੜਨ ਲੱਗੇ ਵਾਲ
ਬਰੇਲੀ ਦੇ SSP ਨੇ ਦੱਸਿਆ ਕਿ ਹਾਲਾਂਕਿ ਦੋਸ਼ੀ ਮਾਰੇ ਜਾ ਚੁੱਕੇ ਹਨ, ਪਰ ਸੁਰੱਖਿਆ ਦੇ ਤੌਰ ’ਤੇ ਦਿਸ਼ਾ ਪਟਾਨੀ ਦੇ ਘਰ ’ਤੇ ਪੁਲਸ ਤਾਇਨਾਤ ਰਹੇਗੀ। ਦਿਸ਼ਾ ਦੇ ਪਿਤਾ ਜਗਦੀਸ਼ ਪਟਾਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਪੁਲਸ ਨੇ ਇਸ ਐਨਕਾਊਂਟਰ ਦੀ ਜਾਣਕਾਰੀ ਦਿੱਤੀ ਹੈ, ਪਰ ਇਸ ’ਤੇ ਉਹ ਵਧੇਰੇ ਟਿੱਪਣੀ ਨਹੀਂ ਕਰਨਾ ਚਾਹੁੰਦੇ।
ਇਹ ਵੀ ਪੜ੍ਹੋ: ਅਸਮਾਨੀਂ ਪੁੱਜੀਆਂ ਆਟੇ ਦੀਆਂ ਕੀਮਤਾਂ, 2800 ਰੁਪਏ 'ਚ ਵਿਕ ਰਹੀ 20kg ਦੀ ਇਕ ਥੈਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਗਾਂ ਸਾਡੀ ਵੀ ਮਾਤਾ ਹੈ', ਸਲਮਾਨ ਖਾਨ ਨੇ ਬੀਫ ਖਾਣ ਵਾਲੀ ਗੱਲ ਤੋਂ ਕੀਤਾ ਮਨ੍ਹਾ
NEXT STORY