ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਨੂੰ ਦਰਸ਼ਕਾਂ ਵਲੋਂ ਬੇਹੱਦ ਸਰਾਹਿਆ ਜਾ ਰਿਹਾ ਹੈ। ਫ਼ਿਲਮ ਨੇ ਆਪਣੇ ਓਪਨਿੰਗ ਵੀਕੈਂਡ ’ਤੇ ਵਰਲਡਵਾਈਡ 15.05 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਹੁਣ ਦਰਸ਼ਕਾਂ ਨੂੰ ਫ਼ਿਲਮ ਦੀ ਟੀਮ ਨੇ ਇਕ ਖ਼ਾਸ ਤੋਹਫ਼ਾ ਦਿੱਤਾ ਹੈ।
ਦੱਸ ਦੇਈਏ ਕਿ ਫ਼ਿਲਮ ਦੀ ਟੀਮ ਨੇ ‘ਬਾਬੇ ਭੰਗੜਾ ਪਾਉਂਦੇ ਨੇ’ ਦੀ ਟਿਕਟ ਦੀ ਕੀਮਤ ਸਿਰਫ 80 ਰੁਪਏ ਕਰ ਦਿੱਤੀ ਹੈ। ਇਸ ਕੀਮਤ ’ਤੇ ਟਿਕਟ ਸਿਰਫ ਅੱਜ ਤੇ ਕੱਲ ਹੀ ਮਿਲੇਗੀ, ਯਾਨੀ ਕਿ 11 ਤੇ 12 ਅਕਤੂਬਰ ਨੂੰ ਹੀ।
ਇਹ ਖ਼ਬਰ ਵੀ ਪੜ੍ਹੋ : ਅਮਿਤਾਭ ਬੱਚਨ ਨੇ 80ਵੇਂ ਜਨਮਦਿਨ 'ਤੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ, ਬਣਾਇਆ ਯਾਦਗਰ ਦਿਨ
ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਕਿ ਜਿਨ੍ਹਾਂ ਨੇ ਅਜੇ ਤਕ ਫ਼ਿਲਮ ਨਹੀਂ ਦੇਖੀ, ਉਹ ਆਪਣੇ ਪਰਿਵਾਰ ਨਾਲ ਇਸ ਫ਼ਿਲਮ ਦਾ ਸਿਨੇਮਾਘਰ ’ਚ ਜਾ ਕੇ ਆਨੰਦ ਮਾਣਨ।
ਫ਼ਿਲਮ ’ਚ ਸੰਗਤਾਰ ਸਿੰਘ, ਲਖਨ ਪਾਲ, ਗੁਰਪ੍ਰੀਤ ਭੰਗੂ, ਬਲਿੰਦਰ ਜੌਹਲ, ਜੇਸਿਕਾ ਗਿੱਲ, ਬੀ. ਕੇ. ਸਿੰਘ ਰੱਖੜਾ, ਦਵਿੰਦਰ ਦੇਵੇ ਢਿੱਲੋਂ, ਅਵਤਾਰ ਸਿੰਘ ਗਿੱਲ ਤੇ ਡਾ. ਪਰਗਟ ਸਿੰਘ ਭੁਰਜੀ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਫ਼ਿਲਮ ਨੂੰ ਦਲਜੀਤ ਥਿੰਦ ਤੇ ਦਿਲਜੀਤ ਦੋਸਾਂਝ ਵਲੋਂ ਸਾਂਝੇ ਤੌਰ ’ਤੇ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਨੂੰ ਅਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗੁਰਬਾਜ਼ ਨੇ ਪਿਤਾ ਗਿੱਪੀ ਗਰੇਵਾਲ ਦੀ ਫ਼ਿਲਮ ਦੀ ਇੰਝ ਕੀਤੀ ਪ੍ਰਮੋਸ਼ਨ, ਵਾਇਰਲ ਹੋਇਆ ਕਿਊਟ ਵੀਡੀਓ
NEXT STORY