ਮਨੋਰੰਜਨ ਡੈਸਕ - ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਰਣਜੀਤ ਬਾਵਾ, ਜੋ ਆਪਣੀ ਗਾਇਕੀ ਦੇ ਨਾਲ-ਨਾਲ ਆਪਣੇ ਮਸਤ ਮੌਲਾ ਅਤੇ ਹਾਸਮੁਖ ਅੰਦਾਜ਼ ਲਈ ਜਾਣੇ ਜਾਂਦੇ ਹਨ, ਇਕ ਵਾਰ ਫਿਰ ਚਰਚਾ ਵਿੱਚ ਹਨ। ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਨ੍ਹਾਂ ਦਾ ਇਕ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲਿਆ।
ਦਰਅਸਲ, ਰਣਜੀਤ ਬਾਵਾ ਕਪੂਰਥਲਾ ਵਿਚ ਇਕ ਲਾਈਵ ਸ਼ੋਅ ਦੌਰਾਨ ਪਰਫਾਰਮ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦਾ ਇਕ ਚਾਹੁਣ ਵਾਲਾ (ਫੈਨ) ਸਟੇਜ ਦੇ ਨੇੜੇ ਆਇਆ ਅਤੇ ਇਕ ਡੂਨੇ (ਡਿਸਪੋਜ਼ੇਬਲ ਕੌਲੀ) 'ਤੇ ਗਾਇਕ ਤੋਂ ਆਟੋਗ੍ਰਾਫ ਮੰਗਣ ਲੱਗਾ। ਫੈਨ ਦੇ ਹੱਥ ਵਿਚ ਡੂਨਾ ਦੇਖ ਕੇ ਰਣਜੀਤ ਬਾਵਾ ਨੇ ਬੜੇ ਮਜ਼ਾਕੀਆ ਲਹਿਜੇ ਵਿਚ ਆਟੋਗ੍ਰਾਫ ਦੇਣ ਤੋਂ ਪਹਿਲਾਂ ਕਿਹਾ, “ਪੁੱਤ ਮੈਂ ਕਿਹੜਾ ਇੱਥੇ ਦਾਲ ਵੰਡਣ ਡਿਆਂ”। ਬਾਵਾ ਦਾ ਇਹ ਜਵਾਬ ਸੁਣ ਕੇ ਉੱਥੇ ਮੌਜੂਦ ਸਾਰੇ ਲੋਕ ਅਤੇ ਖੁਦ ਫੈਨ ਵੀ ਖਿੜਖਿੜਾ ਕੇ ਹੱਸ ਪਏ।
ਹਾਲਾਂਕਿ, ਮਜ਼ਾਕ ਤੋਂ ਬਾਅਦ ਜਦੋਂ ਸਟੇਜ ਸੰਭਾਲ ਰਹੇ ਰਣਜੀਤ ਮਾਨ ਨੇ ਗਾਇਕ ਨੂੰ ਦੱਸਿਆ ਕਿ ਫੈਨ ਸੱਚਮੁੱਚ ਆਟੋਗ੍ਰਾਫ ਲੈਣਾ ਚਾਹੁੰਦਾ ਹੈ, ਤਾਂ ਰਣਜੀਤ ਬਾਵਾ ਨੇ ਬੜੇ ਪਿਆਰ ਨਾਲ ਉਸ ਡੂਨੇ ਉੱਤੇ ਹੀ ਆਪਣਾ ਆਟੋਗ੍ਰਾਫ ਦਿੱਤਾ। ਇਸ ਪੂਰੀ ਘਟਨਾ ਦੀ ਵੀਡੀਓ ਇੰਟਰਨੈੱਟ 'ਤੇ ਖੂਬ ਪਸੰਦ ਕੀਤੀ ਜਾ ਰਹੀ ਹੈ।
"ਮੈਨੂੰ ਹਮੇਸ਼ਾ ਰਿਪਲੇਸ ਹੋਣ ਦਾ ਡਰ ਸਤਾਉਂਦਾ ਰਹਿੰਦਾ ਹੈ" ਕਰਨ ਪਟੇਲ ਨੇ ਕੀਤਾ ਵੱਡਾ ਖੁਲਾਸਾ
NEXT STORY