ਅਹਿਮਦਾਬਾਦ : ਤੁਹਾਨੂੰ ਸੁਣ ਕੇ ਥੋੜ੍ਹਾ ਅਜੀਬ ਲੱਗੇਗਾ ਕਿ ਅਖੀਰ ਟੀ. ਵੀ. 'ਤੇ ਅਮਿਤਾਭ ਬੱਚਨ ਨੂੰ ਪਛਾਣ ਕੋਈ ਔਰਤ ਪੈਸੇ ਕਿਵੇਂ ਗੁਆ ਸਕਦੀ ਹੈ, ਪਰ ਸਾਈਬਰ ਕ੍ਰਾਈਮ ਡਿਪਾਰਟਮੈਂਟ ਕੋਲ ਇਕ ਅਜਿਹਾ ਹੀ ਮਾਮਲਾ ਆਇਆ ਹੈ। ਸਾਫੀਆਬਾਨੋ ਸ਼ੇਖ ਨਾਂ ਦੀ ਔਰਤ ਨੇ ਸ਼ਿਕਾਇਤ ਦਰਜ ਕਰਾਈ ਹੈ ਕਿ ਉਨ੍ਹਾਂ ਨੇ ਟੀ. ਵੀ. 'ਤੇ ਅਦਾਕਾਰ ਦਾ 'ਚਿਹਰਾ ਪਹਿਚਾਨੋ ਅਤੇ ਇਨਾਮ ਜੀਤੋ' ਮੁਕਾਬਲੇਬਾਜ਼ੀ ਦੇਖੀ ਸੀ। ਉਨ੍ਹਾਂ ਨੇ ਇਸ ਵਿਚ ਹਿੱਸਾ ਵੀ ਲਿਆ। ਟੀ. ਵੀ. ਸਕ੍ਰੀਨ ਦੇ ਨੰਬਰ 'ਤੇ ਉਨ੍ਹਾਂ ਫੋਨ ਲਗਾਇਆ। ਸਾਫੀਆਬਾਨੋ ਨੇ ਅਦਾਕਾਰਾ ਦੀ ਪਛਾਣ ਅਮਿਤਾਭ ਬੱਚਨ ਦੇ ਤੌਰ 'ਤੇ ਕੀਤੀ। ਫਿਰ ਉਨ੍ਹਾਂ ਨੂੰ ਦੂਸਰੇ ਪਾਸੇ ਤੋਂ ਦੱਸਿਆ ਗਿਆ ਹੈ ਕਿ ਤੁਸੀਂ 12.80 ਲੱਖ ਰੁਪਏ ਦਾ ਇਨਾਮ ਜਿੱਤ ਲਿਆ ਹੈ। ਇਸਦੇ ਤੁਰੰਤ ਬਾਅਦ ਫੋਨ ਕੱਟ ਗਿਆ।
ਇਸਦੇ ਕਈ ਦਿਨਾਂ ਬਾਅਦ ਸਾਫੀਆਬਾਨੋ ਨੂੰ ਦੂਸਰੇ ਨੰਬਰ ਤੋਂ ਇਕ ਕਾਲ ਆਈ। ਫੋਨ ਕਾਲ 'ਤੇ ਠੱਗੀ ਕਰਨ ਵਾਲਿਆਂ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਕਾਰ ਲੈਣਾ ਚਾਹੁੰਦੀ ਹੈ ਜਾਂ ਨਕਦ। ਠੱਗਾਂ ਨੇ ਸਾਫੀਆਬਾਨੋ ਤੋਂ ਇਨਾਮ ਦੇ ਇਵਜ਼ ਵਿਚ ਵੱਖਰੇ-ਵੱਖਰੇ ਅਕਾਊਂਟਾਂ ਵਿਚ ਪੈਸੇ ਵੀ ਪੁਆਏ। ਔਰਤ ਨੇ ਉਨ੍ਹਾਂ ਦੀਆਂ ਗੱਲਾਂ ਵਿਚ ਆ ਕੇ 1.75 ਲੱਖ ਰੁਪਏ ਜਮ੍ਹਾ ਵੀ ਕਰਵਾ ਦਿੱਤੇ। ਪੈਸਾ ਜਮ੍ਹਾ ਕਰਾਉਂਦੇ ਹੀ ਠੱਗਾਂ ਦੇ ਫੋਨ ਆਉਣੇ ਬੰਦ ਹੋ ਗਏ।
ਸੁਸ਼ਾਂਤ ਨਾਲ ਬ੍ਰੇਕਅੱਪ ਦੀਆਂ ਅਫਵਾਹਾਂ ਦਾ ਅੰਕਿਤਾ ਨੇ ਦਿੱਤਾ ਮੂੰਹ-ਤੋੜ ਜਵਾਬ
NEXT STORY